ਪੰਜਾਬ

punjab

ਨਸ਼ੇ ਨੇ ਨਿਗਲਿਆ ਇਕ ਹੋਰ ਨੌਜਵਾਨ, ਖਾਲੀ ਪਲਾਟ ਚੋਂ ਮਿਲੀ ਲਾਸ਼

By

Published : Oct 19, 2022, 10:47 AM IST

Updated : Oct 19, 2022, 12:32 PM IST

ਲੁਧਿਆਣਾ ਵਿੱਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਖਾਲੀ ਪਲਾਟ ਚੋਂ ਮਿਲੀ ਹੈ।

Ludhiana overdose drugs death news
Ludhiana overdose drugs death news

ਲੁਧਿਆਣਾ:ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ। ਇਕ ਹੋਰ ਪੁੱਤ ਨਸ਼ੇ ਦੀ ਭੇਟ ਚੜ੍ਹਿਆ। ਕਬੀਰ ਨਗਰ ਦਾਬਾ ਕਲੋਨੀ ਵਿੱਚ ਰਹਿਣ ਵਾਲੇ ਸਿੱਖ ਨੌਜਵਾਨ ਦੀ ਖਾਲੀ ਪਲਾਟ ਚੋਂ ਲਾਸ਼ ਮਿਲੀ ਹੈ। ਪੁਲਿਸ ਨੇ ਪੁਸ਼ਟੀ ਕਰਦਿਆ ਕਿਹਾ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ (Ludhiana overdose drugs death news) ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਨੌਜਵਾਨ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਸੀ। ਬਾਹਰ ਆਉਂਦੇ ਹੀ ਫਿਰ ਨਸ਼ਾ ਕੀਤਾ ਅਤੇ ਓਵਰਡੋਜ਼ ਨਾਲ ਮੌਤ ਹੋ ਗਈ। ਥਾਣਾ ਡਾਬਾ ਸ਼ਿਮਲਾਪੁਰੀ ਦੇ ਏਐਸਆਈ ਸੋਮਨਾਥ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।





ਨਸ਼ੇ ਨੇ ਨਿਗਲਿਆ ਇਕ ਹੋਰ ਨੌਜਵਾਨ, ਖਾਲੀ ਪਲਾਟ ਚੋਂ ਮਿਲੀ ਲਾਸ਼, ASI ਨੇ ਕੀਤੀ ਪੁਸ਼ਟੀ






ਏਐਸਆਈ ਸੋਮਨਾਥ ਨੇ ਪੁਸ਼ਟੀ ਕਰਦਿਆ ਕਿ ਨੌਜਵਾਨ ਦੀ ਮੌਤ ਦਾ ਮਾਮਲਾ ਬੁੱਧਵਾਰ ਸਵੇਰੇ 6 ਕੁ ਵਜੇ ਦਾ ਹੈ। ਮ੍ਰਿਤਕ ਨੌਜਵਾਨ ਕਬੀਰ ਨਗਰ ਦਾਬਾ ਕਲੋਨੀ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 25-26 ਸਾਲ ਕਰੀਬ ਸੀ। ਉਸ ਦੀ ਮਾਤਾ ਨੇ ਦੱਸਿਆ ਕਿ ਕਈ ਸਾਲ ਤੋਂ ਨਸ਼ਾ ਕਰਦਾ ਸੀ ਜਿਸ ਕਰਕੇ ਨਸ਼ਾ ਛੁਡਾਓ ਕੇਂਦਰ ਵਿੱਚ ਮ੍ਰਿਤਕ ਨੌਜਵਾਨ ਨੂੰ ਛੱਡਿਆ ਹੋਇਆ ਸੀ। ਪਰ, ਹੁਣ ਮੁੜ ਬਾਹਰ ਆਉਣ ਤੋਂ ਬਾਅਦ ਉਸ ਨੇ ਨਸ਼ਾ ਲਿਆ ਜਿਸ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਅਜੇ ਕੁਆਰਾ ਸੀ। ਪਰਿਵਾਰ ਵੱਲੋਂ ਹੀ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕੀਤੀ ਗਈ ਹੈ।

Last Updated : Oct 19, 2022, 12:32 PM IST

ABOUT THE AUTHOR

...view details