ਪੰਜਾਬ

punjab

ਅਨਿਲ ਜੋਸ਼ੀ ਨੇ ਦੱਸਿਆ ਕੌਣ ਹੋਵੇਗਾ ਅਕਾਲੀ ਦਲ 'ਚ ਮੁੱਖ ਮੰਤਰੀ ਦਾ ਚਿਹਰਾ

By

Published : Nov 28, 2021, 6:01 PM IST

ਭਾਜਪਾ ਤੋਂ ਅਕਾਲੀ ਦਲ(BJP to Akali Dal) 'ਚ ਸ਼ਾਮਿਲ ਹੋਏ ਅਨਿਲ ਜੋਸ਼ੀ(Anil Joshi) ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਮੁੱਖ ਮੰਤਰੀ ਸਰਕਾਰ ਬਣਨ 'ਤੇ ਪ੍ਰਧਾਨ ਸੁਖਬੀਰ ਬਾਦਲ ਹੋਣਗੇ।

ਅਕਾਲੀ ਸਰਕਾਰ ਦੇ ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ : ਅਨਿਲ ਜੋਸ਼ੀ
ਅਕਾਲੀ ਸਰਕਾਰ ਦੇ ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ : ਅਨਿਲ ਜੋਸ਼ੀ

ਲੁਧਿਆਣਾ: ਭਾਜਪਾ ਤੋਂ ਅਕਾਲੀ ਦਲ(BJP to Akali Dal) 'ਚ ਸ਼ਾਮਿਲ ਹੋਏ ਅਨਿਲ ਜੋਸ਼ੀ(Anil Joshi) ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਮੁੱਖ ਮੰਤਰੀ ਸਾਡੇ ਪ੍ਰਧਾਨ ਸੁਖਬੀਰ ਬਾਦਲ (President Sukhbir Badal) ਹੋਣਗੇ।

ਇਸ ਦੌਰਾਨ ਜਦੋਂ ਉਨ੍ਹਾਂ ਨੂੰ ਖੇਤੀ ਕਾਨੂੰਨ(Agricultural law) ਵਾਪਸ ਲੈਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਅਨਿਲ ਜੋਸ਼ੀ ਨੇ ਕਿਹਾ ਕਿ ਜਦੋਂ ਮੈਂ ਕਿਹਾ ਸੀ, ਤਾਂ ਉਦੋਂ ਮੈਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।

ਹੁਣ ਪ੍ਰਧਾਨ ਮੰਤਰੀ ਮੋਦੀ ਨੇ ਕਾਨੂੰਨ ਵਾਪਸ ਲੈ ਲਏ ਨੇ ਤਾਂ ਹੁਣ ਭਾਜਪਾ ਨਰਿੰਦਰ ਮੋਦੀ(BJP Narendra Modi) ਨੂੰ ਵੀ ਪਾਰਟੀ ਚੋਂ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਨੂੰ ਕੋਈ ਵੀ ਪਸੰਦ ਨਹੀਂ ਕਰੇਗਾ। ਕਿਉਂਕਿ ਕਿਸਾਨ ਅੰਦੋਲਨ(Peasant movement) ਦੇ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਸ਼ਹੀਦ ਹੋਏ ਹਨ। ਉਦੋਂ ਭਾਜਪਾ ਦੇ ਲੀਡਰ ਕਵਿਤਾਵਾਂ ਗਾ ਗਾ ਕੇ ਖੇਤੀ ਕਾਨੂੰਨ ਦੀ ਹਮਾਇਤ ਕਰਦੇ ਸਨ।

ਅਕਾਲੀ ਸਰਕਾਰ ਦੇ ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ : ਅਨਿਲ ਜੋਸ਼ੀ

ਇਸ ਦੌਰਾਨ ਅਨਿਲ ਜੋਸ਼ੀ ਨੇ ਭਾਜਪਾ 'ਤੇ ਜੰਮ ਕੇ ਵਾਰ ਕਰਦਿਆਂ ਕਿਹਾ ਕਿ ਭਾਜਪਾ ਦਾ ਜ਼ਮੀਨੀ ਪੱਧਰ 'ਤੇ ਕੇਡਰ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਹੁਣ ਭਾਜਪਾ ਨੂੰ ਪੰਜਾਬ ਦੇ ਲੋਕ ਨਹੀਂ ਸਵੀਕਾਰ ਕਰਨਗੇ।

ਉਨ੍ਹਾਂ ਕਿਹਾ ਕਿ ਨਾ ਹੀ ਹੁਣ ਭਾਜਪਾ ਨਾਲ ਗਠਜੋੜ ਹੋਵੇਗਾ। ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਹੁਣ ਉਹ ਡਰਾਮੇ ਕਰ ਰਹੇ ਹਨ। ਸਾਢੇ 4 ਸਾਲ ਉਹ ਕਿਥੇ ਰਹੇ?

ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਹੀ ਇਕੋ ਇੱਕ ਪਾਰਟੀ ਹੈ, ਜੋ ਲੋਕਾਂ ਦੇ ਅਸਲ ਮੁਦਿਆਂ ਨਾਲ ਵਿਚਰਦੀ ਹੈ। ਭਗਵੰਤ ਮਾਨ 'ਤੇ ਵੀ ਜੋਸ਼ੀ ਨੇ ਕਿਹਾ ਕਿ ਮੈਂ ਜਾਂ ਸੁਖਬੀਰ ਨਹੀਂ ਸਗੋਂ ਲੋਕ ਕਹਿੰਦੇ ਹਨ ਕਿ ਭਗਵੰਤ ਮਾਨ ਪਉਆਂ ਲਾ ਕੇ ਭਾਸ਼ਣ ਦਿੰਦੇ ਹਨ।

ਇਹ ਵੀ ਪੜ੍ਹੋ: Punjab 2022 Assembly Election: ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ

ABOUT THE AUTHOR

...view details