ਲੁਧਿਆਣਾ:ਜ਼ਿਲ੍ਹੇ ਦੀ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਆਈਲੈਟਸ ਚ ਨਕਲ ਮਰਵਾਉਂਦਾ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਰੋਹ ਬਿਲਕੁੱਲ ਹਾਈਟੈੱਕ ਤਕਨੀਕ ਦੇ ਨਾਲ ਨਕਲ ਮਰਵਾਉਂਦਾ ਸੀ। ਦੱਸ ਦਈਏ ਕਿ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਮੁੱਖ ਸਰਗਨਾ ਗੁਰਭੇਜ ਸਿੰਘ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਦਿਲਬਾਗ ਸਿੰਘ ਹਰਸੰਗੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਇਹ ਚਾਰੇ ਹੀ ਖ਼ੁਦ ਘੱਟ ਪੜ੍ਹੇ ਲਿਖੇ ਨੇ ਪਰ ਵਿਦੇਸ਼ ਜਾਣ ਦਾ ਲਾਲਚ ਰੱਖਣ ਵਾਲੇ ਨੌਜਵਾਨਾਂ ਨੂੰ ਆਈਲੈਟਸ ਚ ਚੰਗੇ ਬੈਂਡ ਦਿਵਾਉਣ ਦੇ ਨਾਂ ਤੇ ਉਨ੍ਹਾਂ ਨੂੰ ਨਕਲ ਮਰਵਾਉਣ ਦਾ ਕੰਮ ਕਰਦੇ ਸੀ। ਮੁਲਜ਼ਮਾਂ ਕੋਲੋਂ ਪੁਲਿਸ ਨੇ ਛੋਟੇ ਮਾਈਕ੍ਰੋਫੋਨ, ਈਅਰ ਫੋਨ, ਬਲੂਟੂਥ ਈਅਰ ਫੋਨ, ਮੋਬਾਇਲ ਫੋਨ ਇਕ ਨੌਜਵਾਨ ਦੇ ਆਈਲੈਟਸ ਦਾ ਪੇਪਰ ਅਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਹੈ।