ਪੰਜਾਬ

punjab

ਅਕਾਲੀ ਵਰਕਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ, ਪੁਲਿਸ ਸ਼ਿਕਾਇਤ ਦਾ ਕਰਦੀ ਰਹੀ ਇਤਜ਼ਾਰ

By

Published : May 15, 2021, 7:59 PM IST

ਸਮਰਾਲਾ ਵਿਖੇ ਅਕਾਲੀ ਵਰਕਰਾਂ ਵੱਲੋਂ ਭਾਰੀ ਇਕੱਠ ਕਰ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਜਦੋਂ ਇਸ ਸਬੰਧੀ ਪੁਲਿਸ ਤੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਅਕਾਲੀ ਵਰਕਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ, ਪੁਲਿਸ ਸ਼ਿਕਾਇਤ ਦਾ ਕਰਦੀ ਰਹੀ ਇਤਜ਼ਾਰ
ਅਕਾਲੀ ਵਰਕਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ, ਪੁਲਿਸ ਸ਼ਿਕਾਇਤ ਦਾ ਕਰਦੀ ਰਹੀ ਇਤਜ਼ਾਰ

ਲੁਧਿਆਣਾ: ਵਿਸ਼ਵ ਭਰ ’ਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਸਰਕਾਰਾਂ ਨੇ ਇਸ ’ਚੇ ਠੱਲ੍ਹ ਪਾਉਣ ਲਈ ਸਖਤਾਈ ਕੀਤੀ ਹੋਈ ਹੈ। ਉਥੇ ਹੀ ਪੰਜਾਬ ’ਚ ਵੀ ਸਰਕਾਰ ਨੇ ਸਖਤੀ ਕੀਤੀ ਹੋਈ ਹੈ ਤੇ ਵੀਕੈਂਡ ’ਤੇ ਲੌਕਡਾਊਨ ਲਗਾਇਆ ਹੋਇਆ ਹੈ। ਪ੍ਰੰਤੂ ਸਮਰਾਲਾ ਵਿਖੇ ਅਕਾਲੀ ਵਰਕਰਾਂ ਨੂੰ ਲੋਕਾਂ ਦੀ ਜਾਨ ਤੋਂ ਵੱਧ ਸਿਆਸਤ ਜਰੂਰੀ ਦਿਖਾਈ ਦਿੱਤੀ ਜਿਥੇ ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਆਪਣੀ ਰਿਜੋਰਟ ਦੇ ਅੰਦਰ ਭਾਰੀ ਇੱਕਠ ਕਰ ਮੀਟਿੰਗ ਕੀਤੀ। ਜਦੋਂ ਇਸ ਸਬੰਧੀ ਉਹਨਾਂ ਤੋਂ ਸਵਾਲ ਕੀਤਾ ਤਾਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ।

ਅਕਾਲੀ ਵਰਕਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ, ਪੁਲਿਸ ਸ਼ਿਕਾਇਤ ਦਾ ਕਰਦੀ ਰਹੀ ਇਤਜ਼ਾਰ

ਇਹ ਵੀ ਪੜੋ: ਲੋਕਾਂ ਨੂੰ ਸ਼ਰ੍ਹੇਆਮ ਵੰਡੀ ਗਈ ਮੁਫ਼ਤ ਸ਼ਰਾਬ, ਵੀਡੀਓ ਵਾਇਰਲ

ਉਥੇ ਹੀ ਆਮ ਲੋਕਾਂ ਦੇ ਚਲਾਨ ਕੱਟਣ ਅਤੇ ਦੁਕਾਨਦਾਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਵਾਲੀ ਪੁਲਿਸ ਤੋਂ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਕੋਈ ਸ਼ਿਕਾਇਤ ਮਿਲੀ ਹੈ। ਜਦੋਂ ਕੋਈ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕਰਾਂਗੇ।

ਇਹ ਵੀ ਪੜੋ: 4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...

ABOUT THE AUTHOR

...view details