ਪੰਜਾਬ

punjab

ਖੇਤੀ ਆਰਡੀਨੈਂਸਾਂ ਖ਼ਿਲਾਫ਼ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣਾ ਚੁਣਾਵੀ ਸਟੰਟ : ਰੰਧਾਵਾ

By

Published : Sep 20, 2020, 11:51 AM IST

ਖੇਤੀ ਆਰਡੀਨੈਂਸਾਂ ਖਿਲਾਫ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣ ਨੂੰ ਲੈ ਕੇ ਸਿਆਸਤ ਜਾਰੀ ਹੈ। ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੇਤੀ ਆਰਡੀਨੈਂਸਾਂ ਖਿਲਾਫ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣਾ ਨੂੰ ਚੁਣਾਵੀ ਸਟੰਟ ਦੱਸਿਆ ਹੈ।

ਹਰਸਿਮਰਤ ਦਾ ਅਸਤੀਫਾ ਦੇਣਾ ਚੁਣਾਵੀ ਸਟੰਟ
ਹਰਸਿਮਰਤ ਦਾ ਅਸਤੀਫਾ ਦੇਣਾ ਚੁਣਾਵੀ ਸਟੰਟ

ਜਲੰਧਰ : ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਥੇ ਇੱਕ ਪਾਸੇ ਸੂਬੇ ਦੇ ਕਿਸਾਨਾਂ 'ਚ ਭਾਰੀ ਰੋਸ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣ ਨੂੰ ਲੈ ਕੇ ਸਿਆਸਤ ਜਾਰੀ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਇਸ ਦੇ ਵਿਰੋਧ 'ਚ ਦਿੱਲੀ ਵਿਖੇ ਧਰਨਾ ਦੇਣਗੇ। ਇਸ ਬਾਰੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਹੈ।

ਹਰਸਿਮਰਤ ਦਾ ਅਸਤੀਫਾ ਦੇਣਾ ਚੁਣਾਵੀ ਸਟੰਟ

ਪੰਜਾਬ ਦੇ ਜੇਲ ਤੇ ਸਹਿਕਾਰਤਾ ਮਾਮਲਿਆਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਉਨ੍ਹਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਨੂੰ ਚੁਣਾਵੀ ਸਟੰਟ ਦੱਸਿਆ ਹੈ।

ਰੰਧਾਵਾ ਨੇ ਕਿਹਾ ਕਿ ਹਰਸਿਮਰਤ ਹੁਣ ਕਿਸਾਨਾਂ ਨਾਲ ਕਮਾਏ ਧਰੋਹ ਅਤੇ ਆਪਣੇ ਗੁਨਾਹਾਂ ਤੋਂ ਪੱਲਾ ਨਹੀਂ ਛੁਡਾ ਸਕਦੀ, ਕਿਉਂਕਿ ਉਨ੍ਹਾਂ ਨੇ ਇਹ ਅਸਤੀਫ਼ਾ ਆਪਣੀ ਖੁਸ਼ੀ ਜਾਂ ਕਿਸਾਨਾਂ ਦੇ ਫਿਕਰ ਲਈ ਨਹੀਂ ਦਿੱਤਾ। ਬਲਕਿ ਸਿਆਸੀ ਦਬਾਅ ਤੇ ਕਿਸਾਨਾਂ ਦੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਾਰਨ ਦਿੱਤਾ ਹੈ।

ਰੰਧਾਵਾ ਨੇ ਹਰਸਿਮਰਤ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸਤੀਫਾ ਦੇਣਾ ਮਹਿਜ਼ ਸਿਆਸੀ ਤੇ ਚੁਣਾਵੀ ਸਟੰਟ ਹੈ। ਜੇਕਰ ਉਹ ਸੱਚੇ ਦਿਲੋਂ ਕਿਸਾਨਾਂ ਦੇ ਹਿਤੈਸ਼ੀ ਹੁੰਦੇ ਤਾਂ ਕੇਂਦਰੀ ਸੱਤਾ ਵਿੱਚ ਐਨਡੀਏ ਦੀ ਭਾਈਵਾਲ ਵੀ ਛੱਡ ਦਿੰਦੇ। ਅਜੇ ਵੀ ਅਕਾਲੀ ਦਲ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਪਾਲੇ ਵਿੱਚ ਬੈਠਾ ਹੈ।

ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਆਪਣੀ ਕੁਰਸੀ ਬਚਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਦੇ ਸੋਹਲੇ ਗਾਏ ਜਾ ਰਹੇ ਸਨ ਜਦੋਂ ਤੋਂ ਇਹ ਇਹ ਜੂਨ ਮਹੀਨੇ ਵਿੱਚ ਪਾਸ ਹੋਏ ਸਨ। ਇੱਥੋਂ ਤੱਕ ਕਿ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿਸਾਨਾਂ ਦੇ ਅਲੰਬਰਦਾਰ ਕਹਾਉਂਦੇ ਹਨ, ਕੋਲੋਂ ਵੀ ਕਿਸਾਨ ਵਿਰੋਧੀ ਆਰਡੀਨੈਂਸ ਦੇ ਹੱਕ ਵਿੱਚ ਬਿਆਨ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਸ ਡਰਾਮੇ ਵਿੱਚ ਪੰਜਾਬ ਦੇ ਲੋਕ ਅਤੇ ਕਿਸਾਨ ਨਹੀਂ ਆਉਣਗੇ ਅਤੇ ਅਕਾਲੀ ਦਲ ਵੱਲੋਂ ਕਮਾਏ ਧਰੋਹ ਲਈ ਕਦੇ ਮੁਆਫ਼ ਨਹੀਂ ਕਰਨਗੇ।

ਕੈਬਿਨੇਟ ਮੰਤਰੀ ਨੇ ਕਿਹਾ ਕਿ ਜਿਹੜੀ ਕੇਂਦਰੀ ਵਜ਼ੀਰੀ ਖ਼ਾਤਰ ਬਾਦਲ ਪਰਿਵਾਰ ਨੇ ਢੀਂਡਸਾ, ਬ੍ਰਹਮਪੁਰਾ ਜਿਹੇ ਸੀਨੀਅਰ ਆਗੂਆਂ ਦੀ ਬਲੀ ਲਈ ਸੀ। ਅੱਜ ਉਹ ਹੀ ਵਜ਼ੀਰੀ ਮਜਬੂਰੀ ਕਾਰਨ ਛੱਡਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਚੁੱਕੇ ਇਸ ਛੋਟੇ ਫ਼ੈਸਲੇ ਨਾਲ ਵੀ ਅਕਾਲੀ ਦਲ ਆਪਣੀ ਗੁਆਚੀ ਸ਼ਾਖ ਨੂੰ ਹਾਸਲ ਨਹੀਂ ਕਰ ਸਕਦਾ।

ABOUT THE AUTHOR

...view details