ਪੰਜਾਬ

punjab

ਹੁਸ਼ਿਆਰਪੁਰ: ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ 'ਤੇ ਬਣੀ ਨਵੀਂ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਰਾਜ ਕੁਮਾਰ

By

Published : Aug 23, 2020, 4:28 PM IST

ਹਲਕਾ ਚੱਬੇਵਾਲ ਵਿਖੇ ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਸੜਕ ਦੇ ਉਦਾਘਟਨ ਮੌਕੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਪੁੱਜੇ।

ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ 'ਤੇ ਬਣੀ ਨਵੀਂ ਸੜਕ
ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ 'ਤੇ ਬਣੀ ਨਵੀਂ ਸੜਕ

ਹੁਸ਼ਿਆਰਪੁਰ : ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕਰਵਾਇਆ। ਇਹ ਸੜਕ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਸੜਕ ਦਾ ਉਦਘਾਟਨ ਸੰਤ ਬਾਬਾ ਹਾਕਮ ਸਿੰਘ ਤੇ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਕੀਤਾ ਗਿਆ।

ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ 'ਤੇ ਬਣੀ ਨਵੀਂ ਸੜਕ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕੰਡੀ ਖੇਤਰ ਹੋਣ ਦੇ ਚਲਦੇ ਇੱਥੇ ਸੜਕ ਨਹੀਂ ਬਣੀ ਸੀ। ਪਿਛਲੇ ਕਈ ਦਹਾਕਿਆਂ ਤੋਂ ਰਾਹਗੀਰਾਂ ਨੂੰ ਪੱਕੀ ਸੜਕ ਨਾ ਹੋਣ ਦੇ ਚਲਦੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇੱਥੇ ਪਹਿਲੀ ਵਾਰ ਸੜਕ ਦਾ ਨਿਰਮਾਣ ਹੋਇਆ ਹੈ। ਫ਼ਤਿਹਪੁਰ ਕੋਠੀ ਤੋਂ ਜੇਜੋਂ ਰੋਡ ਨੂੰ ਜਾਣ ਵਾਲੀ 2.10 ਕਿਲੋਮੀਟਰ ਸੜਕ ਦਾ 48 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਗਿਆ ਹੈ।

ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਪਹਿਲਕਦਮੀ ਰਹੀ ਹੈ ਕਿ ਕੰਡੀ ਖੇਤਰਾਂ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਕੰਡੀ ਖੇਤਰਾਂ ਦਾ ਵਿਕਾਸ ਵੱਧ ਤੋਂ ਵੱਧ ਅਤੇ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ, ਤਾਂ ਜੋ ਕੰਡੀ ਖੇਤਰ ਦੇ ਲੋਕਾਂ ਨੂੰ ਦਿੱਕਤਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਵੇਖਿਆ। ਵਿਧਾਇਕ ਦੇ ਮੁਤਾਬਕ ਇਲਾਕੇ 'ਚ ਚੱਲ ਰਹੇ ਜ਼ਿਆਦਾਤਰ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਜੋ ਕੰਮ ਅਧੂਰੇ ਹਨ ਉਨ੍ਹਾਂ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਪਿੰਡ 'ਚ ਅੰਬੇਦਕਰ ਭਵਨ ਦੇ ਨਿਰਮਾਣ ਲਈ ਵੀ ਸਰਕਾਰ ਵੱਲੋਂ ਜਲਦ ਹੀ 27 ਲੱਖ ਰੁਪਏ ਮੁਹੱਈਆ ਕਰਵਾਏ ਜਾਣ ਦਾ ਭਰੋਸਾ ਦਿੱਤਾ।

ਉੱਥੇ ਦੀ ਦੂਜੇ ਪਾਸੇ ਸੜਕ ਦਾ ਨਿਰਮਾਣ ਹੋਣ ਨਾਲ ਸਥਾਨਕ ਲੋਕ ਬੇਹਦ ਖੁਸ਼ ਨਜ਼ਰ ਆਏ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਇਲਾਕੇ 'ਚ ਪੱਕੀ ਸੜਕ ਬਣਨ ਦੀ ਉਮੀਂਦ ਛੱਡ ਚੁੱਕੇ ਸਨ, ਪਰ ਸੜਕ ਦਾ ਨਿਰਮਾਣ ਹੋਣ ਨਾਲ ਉਨ੍ਹਾਂ ਦੀ ਸਮੱਸਿਆ ਖ਼ਤਮ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਆਵਾਜਾਈ ਦੌਰਾਨ ਕੱਚੇ ਰਸਤੇ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਰੋਡ ਕਈ ਪਿੰਡਾਂ ਨੂੰ ਆਪਸ 'ਚ ਜੋੜਦੀ ਹੈ ਤੇ ਸੜਕ ਬਣਨ ਨਾਲ ਇਥੇ ਆਵਾਜਾਈ ਸੁਖਾਲੀ ਹੋ ਗਈ ਹੈ।

ABOUT THE AUTHOR

...view details