ਪੰਜਾਬ

punjab

ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਕਈ ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

By

Published : Dec 1, 2021, 5:54 PM IST

ਗੁਰਦਾਸਪੁਰ ਦੇ ਪਿੰਡ ਮੱਲੇਵਾਲ ਦੀ ਨਹਿਰ (canal of village Malewal) ਉਤੇ ਬਜ਼ੁਰਗ ਮਹਿਲਾ ਦੀ ਲਾਸ਼ (corpse of an elderly woman) ਮਿਲਣ ਉਤੇ ਇਲਾਕੇ ਵਿਚ ਸਨਸਨੀ ਫੇਲ ਗਈ।ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਕਈ ਦਿਨਾਂ ਲਾਪਤਾ ਸੀ ਮ੍ਰਿਤਕ
ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਕਈ ਦਿਨਾਂ ਲਾਪਤਾ ਸੀ ਮ੍ਰਿਤਕ

ਗੁਰਦਾਸਪੁਰ:ਡੇਰਾ ਬਾਬਾ ਨਾਨਕ ਦੇ ਪਿੰਡ ਮੱਲੇਵਾਲ (Malewal village of Dera Baba Nanak) ਵਿਚ ਉਦੋਂ ਸਨਸਨੀ ਫੇਲ ਗਈ ਜਦੋਂ ਇਕ ਨਹਿਰ ਦੇ ਕੰਡੇ ਇਕ ਬੋਰੀ ਵਿਚ ਗਲੀ ਸੜੀ ਹੋਈ ਲਾਸ਼ ਵੇਖੀ ਗਈ। ਨਹਿਰ ਦੇ ਕੰਢੇ ਤੋਂ ਨਿਕਲ ਰਹੇ ਰਾਹਗੀਰ ਨੇ ਸਰਪੰਚ (Sarpanch) ਨੂੰ ਫੋਨ ਕਰਕੇ ਦੱਸਿਆ।

ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਪੁਲਿਸ ਨੇ ਸੜੀ ਹੋਈ ਲਾਸ਼ ਨੂੰ ਕਬਜੇ ਵਿਚ ਲਿਆ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਪਛਾਣ ਪਿੰਡ ਸਮਰਾਏ ਦੀ ਰਹਿਣ ਵਾਲੀ ਮਹਿੰਦਰ ਕੌਰ ਵਜੋ ਹੋਈ ਹੈ।ਮ੍ਰਿਤਕਾ ਦੇ ਬੇਟੇ ਨੇ ਹੱਥ ਵਿਚ ਪਾਏ ਲੋਹੇ ਦੇ ਕੜੇ ਤੋਂ ਆਪਣੀ ਮਾਤਾ ਦੀ ਪਛਾਣ ਕੀਤੀ।ਉਨ੍ਹਾਂ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਕਈ ਦਿਨਾਂ ਲਾਪਤਾ ਸੀ ਮ੍ਰਿਤਕ

ਮ੍ਰਿਤਕ ਮਹਿੰਦਰ ਕੌਰ ਦੇ ਬੇਟੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਤਾ ਪਿਛਲੇ ਦੋ ਦਿਨਾਂ ਤੋਂ ਘਰ ਵਿਚ ਲਾਪਤਾ ਸੀ ਅਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਵੀ ਸੂਚਨਾ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਨੇ ਪੁਲਿਸ ਉਤੇ ਇਲਜ਼ਾਮ ਲਗਾਏ ਹਨ।

ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਨਹਿਰ ਦੇ ਪੁੱਲ ਉਤੋਂ ਲੰਘ ਰਹੇ ਸਨ ਉਸੇ ਵਕਤ ਉਨ੍ਹਾਂ ਨੂੰ ਬੋਰੀ ਵਿਚ ਸੜੀ ਹੋਈ ਲਾਸ਼ ਵਿਖਾਈ ਦਿੱਤੀ ਤਾਂ ਪਿੰਡ ਸਰਪੰਚ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ।

ਇਹ ਵੀ ਪੜੋ:ਡੇਰਾ ਪ੍ਰੇਮੀਆਂ ਦੇ ਸਮਾਗਮਾਂ ਤੋਂ ਕਾਂਗਰਸੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ABOUT THE AUTHOR

...view details