ਪੰਜਾਬ

punjab

ਕਰਫਿਊ ਦੌਰਾਨ ਕਿਸਾਨਾਂ ਲਈ ਮਦਦਗਾਰ ਬਣੀ ਰਿਕਸ਼ਾ ਰੇਹੜੀ 'ਤੇ ਬਣੀ ਪੈਂਚਰ ਦੀ ਦੁਕਾਨ

By

Published : May 1, 2020, 12:24 PM IST

ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੂੰ ਆਪਣੀ ਫਸਲਾਂ ਮੰਡੀਆਂ ਤੱਕ ਪਹੁੰਚਾਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਮਨਜ਼ੂਰ ਅਲੀ ਨਾਂਅ ਦਾ ਇੱਕ ਵਿਅਕਤੀ ਵੱਲੋਂ ਪੈਂਚਰ ਠੀਕ ਕਰਨ ਦੀ ਚਲਦੀ ਫਿਰਦੀ ਦੁਕਾਨ ਤਿਆਰ ਕੀਤੀ ਗਈ ਹੈ ਜੋ ਕਿ ਕਿਸਾਨਾਂ ਲਈ ਮਦਦਗਾਰ ਸਾਬਿਤ ਹੋ ਰਹੀ ਹੈ।

ਕਿਸਾਨਾਂ ਲਈ ਮਦਦਗਾਰ ਬਣੀ ਪੈਂਚਰ ਦੀ ਦੁਕਾਨ
ਕਿਸਾਨਾਂ ਲਈ ਮਦਦਗਾਰ ਬਣੀ ਪੈਂਚਰ ਦੀ ਦੁਕਾਨ

ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲੌਕਡਾਊਨ ਤੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੇ ਚਲਦੇ ਜਿੱਥੇ ਇੱਕ ਪਾਸੇ ਸਾਰੇ ਹੀ ਕਾਰੋਬਾਰ ਬੰਦ ਪਏ ਹਨ, ਉੱਥੇ ਹੀ ਦੂਜੇ ਪਾਸੇ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ਦੇ ਸ਼ੁਰੂ ਹੁੰਦੇ ਹੀ ਕਿਸਾਨ ਆਪਣੀ ਫਸਲ ਟਰੈਕਟਰ ਟਰਾਲੀ ਰਾਹੀਂ ਮੰਡੀਆਂ 'ਚ ਲੈ ਕੇ ਜਾ ਰਹੇ ਹਨ।

ਕਿਸਾਨਾਂ ਲਈ ਮਦਦਗਾਰ ਬਣੀ ਪੈਂਚਰ ਦੀ ਦੁਕਾਨ

ਕਰਫਿਊ ਦੇ ਦੌਰਾਨ ਜੇਕਰ ਕਿਸੇ ਦਾ ਵਾਹਨ ਪੈਂਚਰ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦੀ ਫ਼ਸਲ ਨਾਲ ਭਰੀ ਟਰੈਕਟਰ ਟਰਾਲੀ ਉੱਥੇ ਹੀ ਖੜ੍ਹ ਜਾਂਦੀ ਹੈ।

ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਮਨਜ਼ੂਰ ਅਲੀ ਨਾਂਅ ਦਾ ਇੱਕ ਵਿਅਕਤੀ ਉਨ੍ਹਾਂ ਦਾ ਮਦਦਗਾਰ ਬਣ ਕੇ ਆਇਆ ਹੈ। ਦਰਅਸਲ ਮਨਜ਼ੂਰ ਅਲੀ ਨੇ ਇੱਕ ਰੇਹੜੀ ਨੂੰ ਚਲਦੀ- ਫਿਰਦੀ ਦੁਕਾਨ 'ਚ ਤਬਦੀਲ ਕਰ ਦਿੱਤਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਨਜ਼ੂਰ ਅਲੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਾਇਰਾਂ ਦਾ ਕੰਮ ਕਰਦਾ ਹੈ। ਪਹਿਲਾਂ ਉਨ੍ਹਾਂ ਦੀ ਦੁਕਾਨ ਸ਼ਹਿਰ ਦੇ ਮੇਨ ਹਾਈਵੇ 'ਤੇ ਸੀ ਅਤੇ ਕੁੱਝ ਨਿੱਜੀ ਕਾਰਨਾਂ ਕਰਕੇ ਉਸ ਦੀ ਦੁਕਾਨ ਬੰਦ ਹੋ ਗਈ । ਇਸ ਤੋਂ ਬਾਅਦ ਉਸ ਨੇ ਇੱਕ ਰਿਕਸ਼ਾ ਰੇਹੜੀ ਨੂੰ ਹੀ ਪੈਂਚਰਾਂ ਦੀ ਦੁਕਾਨ 'ਚ ਬਦਲ ਦਿੱਤਾ। ਉਹ ਇਸ ਰੇਹੜੀ ਰਾਹੀਂ ਪੈਂਚਰ ਆਦਿ ਠੀਕ ਕਰਨ ਦਾ ਸਾਰਾ ਸਾਮਾਨ ਲੈ ਕੇ ਐਮਰਜੈਂਸੀ 'ਚ ਕਿਸੇ ਵੀ ਥਾਂ ਜਾ ਸਕਦਾ ਹੈ ਤੇ ਕਰਫਿਊ ਦੇ ਸਮੇਂ 'ਚ ਅਲੀ ਸਾਈਕਲ, ਦੋ ਪਹੀਆਂ ਵਾਹਨਾਂ ਸਣੇ ਟਰੈਕਟਰ ਟਰਾਲੀਆਂ ਦੇ ਪੈਂਚਰ ਲਗਾ ਕੇ ਰੋਜ਼ੀ ਰੋਟੀ ਕਮਾ ਰਿਹਾ ਹੈ। ਮਨਜ਼ੂਰ ਅਲੀ ਦੀ ਇਹ ਚਲਦੀ ਫਿਰਦੀ ਪੈਂਚਰਾਂ ਵਾਲੀ ਦੁਕਾਨ ਲੌਕਡਾਊਨ ਤੇ ਕਰਫਿਊ ਦੇ ਸਮੇਂ 'ਚ ਕਿਸਾਨਾਂ ਲਈ ਮਦਦਗਾਰ ਸਾਬਿਤ ਹੋ ਰਹੀ ਹੈ।

ABOUT THE AUTHOR

...view details