ਪੰਜਾਬ

punjab

ਉੱਪ ਮੁੱਖ ਮੰਤਰੀ ਰੰਧਾਵਾ ਦੀ ਯੂੁਪੀ ਥਾਣੇ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ

By

Published : Oct 4, 2021, 9:08 PM IST

ਲਖੀਮਪੁਰ ਖੀਰੀ ਘਟਨਾ ਮਾਮਲੇ ਦੇ ਵਿੱਚ ਯੂਪੀ ਪੁਲਿਸ (UP Police) ਵੱਲੋਂ ਪੀੜ੍ਹਤਾਂ ਦਾ ਪਤਾ ਲੈਣ ਲਈ ਪਹੁੰਚੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਨੂੰ ਹਰਿਆਣਾ-ਯੂਪੀ ਬਾਰਡਰ (Haryana-UP border) ਤੇ ਗ੍ਰਿਫਤਾਰ ਕੀਤਾ ਸੀ। ਹੁਣ ਡਿਪਟੀ ਮੁੱਖ ਮੰਤਰੀ ਦੀ ਥਾਣੇ ਵਿੱਚ ਥੱਲੇ ਬੈਠ ਕੇ ਹੱਥ ਵਿੱਚ ਥਾਲੀ ਫੜ੍ਹ ਖਾਣਾ ਖਾਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਫਦ ਦੇ ਹੋਰ ਆਗੂ ਵੀ ਖਾਣਾ ਖਾਂਦੇ ਵਿਖਾਈ ਦੇ ਰਹੇ ਹਨ।

ਡਿਪਟੀ ਸੀਐੱਮ ਰੰਧਾਵਾ ਦੀ ਯੂੁਪੀ ਜੇਲ੍ਹ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ
ਡਿਪਟੀ ਸੀਐੱਮ ਰੰਧਾਵਾ ਦੀ ਯੂੁਪੀ ਜੇਲ੍ਹ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ

ਚੰਡੀਗੜ੍ਹ: ਉੱਤਰ ਪ੍ਰਦੇਸ਼ (UP) ਦੇ ਲਖੀਮਪੁਰ ਵਿਚ ਕਿਸਾਨਾਂ 'ਤੇ ਭਾਜਪਾ ਆਗੂ ਦੇ ਮੁੰਡੇ ਵਲੋਂ ਬੀਤੇ ਕੱਲ੍ਹ ਗੱਡੀ ਚੜਾਉਣ ਕਾਰਣ 8 ਲੋਕਾਂ ਦੀ ਮੌਤਾਂ ਹੋ ਗਈਆਂ ਸਨ, ਜਿਸ ਵਿਚ 4 ਕਿਸਾਨ ਵੀ ਮੌਜੂਦ ਸਨ। ਇਸ ਘਟਨਾ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਨਿਖੇਧੀ ਕੀਤੀ ਗਈ ਹੈ ਉੱਥੋ ਹੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਅਗਵਾਈ ਵਿੱਚ ਕਾਂਗਰਸ ਦਾ ਵਫਦ ਪੀੜ੍ਹਤਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਉੱਤਰ ਪ੍ਰਦੇਸ਼ ਪਹੁੰਚਿਆ। ਇਸ ਮਸਲੇ ਨੂੰ ਲੈਕੇ ਯੂਪੀ ਪੁਲਿਸ (UP Police) ਵੱਲੋਂ ਹਰਿਆਣਾ-ਯੂ.ਪੀ. ਬਾਰਡਰ (Haryana-UP Border) ਡਿਪਟੀ ਸੀਐੱਮ ਰੰਧਾਵਾ ਅਤੇ ਉਨ੍ਹਾਂ ਦੇ ਨਾਲ ਗਏ ਵਫਦ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਹੁਣ ਡਿਪਟੀ ਸੀਐੱਮ ਅਤੇ ਉਨ੍ਹਾਂ ਨਾਲ ਦੇ ਕਾਂਗਰਸੀ ਆਗੂਆਂ ਦੀ ਥਾਣੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਰੰਧਾਵਾ ਥਾਣੇ ਵਿੱਚ ਥੱਲੇ ਹੱਥ ਵਿਚ ਪਲੇਟ ਫੜ੍ਹ ਕੇ ਖਾਣਾ ਖਾ ਰਹੇ ਹਨ।

ਡਿਪਟੀ ਸੀਐੱਮ ਰੰਧਾਵਾ ਦੀ ਯੂੁਪੀ ਜੇਲ੍ਹ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ

ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਇਕ ਟਵੀਟ ਕੀਤਾ ਗਿਆ ਹੈ, ਜਿਸ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਪੁਲਿਸ ਵੱਲੋ UP ਬਾਰਡਰ ਉੱਤੇ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਮੁਜ਼ਰਿਮ ਪਿਤਾ ਪੁੱਤਰ ਦੀ ਗ੍ਰਿਫਤਾਰੀ ਦੀ ਥਾਂ ਸ਼ਾਂਤੀ ਨਾਲ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਮੋਦੀ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਇਕ ਹੋਰ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਭਾਜਪਾ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ, 'ਭਾਜਪਾ ਸਰਕਾਰ ਦੇਸ਼ ਦੇ ਇਤਿਹਾਸ 'ਚੋਂ ਲੋਕਤੰਤਰ ਨੂੰ ਮਿਟਾ ਦੇਣਾ ਚਾਹੁੰਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕੱਲ ਕਿਸਾਨਾਂ ਨੂੰ ਲੈਕੇ ਜੋ ਬਿਆਨ ਦਿੱਤਾ ਹੈ। ਉਸਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਅਤੇ ਅਪੀਲ ਕਰਦਾ ਹਾਂ ਕਿ ਉਨ੍ਹਾਂ 'ਤੇ ਕਾਨੂੰਨੀ ਕਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ:6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਚ ਭਲਕੇ ਅਹਿਮ ਸੁਣਵਾਈ

ABOUT THE AUTHOR

...view details