ਪੰਜਾਬ

punjab

ਰਾਹਤ: ਪੀਜੀਆਈ ਦੇ ਨਿਰਦੇਸ਼ਕ ਬੋਲੇ, ਝੱਲ ਚੁੱਕੇ ਹਾਂ ਕੋਰੋਨਾ ਦਾ ਪੀਕ, ਹੁਣ ਘਟੇਗੀ ਸਕੰਰਮਣ ਦੀ ਦਰ

By

Published : May 15, 2021, 8:36 AM IST

ਪ੍ਰੋਫੈਸਰ ਜਗਤਾਰਾਮ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸਿਖਰ 'ਤੇ ਪਹੁੰਚ ਗਈ ਹੈ ਅਤੇ ਹੁਣ ਇਸ ਦੀ ਰਫਤਾਰ ਘੱਟਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲਿਆਂ ਵਿੱਚ ਗਿਰਾਵਟ ਲਗਾਤਾਰ ਦਰਜ ਕੀਤੀ ਜਾਏਗੀ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਨਵੇਂ ਕੇਸਾਂ ਵਿੱਚ ਕਾਫ਼ੀ ਕਮੀ ਆਵੇਗੀ।

ਫ਼ੋਟੋ
ਫ਼ੋਟੋ

ਚੰਡੀਗੜ੍ਹ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਵੱਲੋਂ 33,000 ਖੁਰਾਕਾਂ ਭੇਜੀਆਂ ਗਈਆਂ ਹਨ। ਚੰਡੀਗੜ੍ਹ ਵਿੱਚ ਟੀਕਾਕਰਨ ਲਈ 7 ਕੇਂਦਰ ਬਣਾਏ ਗਏ ਹਨ ਜਿੱਥੇ ਸਿਰਫ਼ 18 ਸਾਲ ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਉੱਥੇ ਹੀ ਅਸੀਂ ਇਸ ਬਾਬਤ ਚੰਡੀਗੜ੍ਹ ਪੀਜੀਆਈ ਦੇ ਨਿਰਦੇਸ਼ਕ ਪ੍ਰੋ.ਜਗਤ ਰਾਮ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਸਮਝ ਚੁੱਕੇ ਹਨ ਕਿ ਜੇਕਰ ਕੋਰੋਨਾ ਨੂੰ ਹਰਾਉਣਾ ਹੈ ਤਾਂ ਵੈਕਸੀਨ ਲਗਵਾਉਣੀ ਹੋਵੇਗੀ। ਇਸ ਲਈ ਵੱਡੀ ਗਿਣਤੀ ਵਿੱਚ ਲੋਕ ਟੀਕਾ ਲਗਵਾਉਣ ਲਈ ਕੇਂਦਰ ਵਿੱਚ ਪਹੁੰਚ ਰਹੇ ਹਨ।

ਵੇਖੋ ਵੀਡੀਓ

ਪ੍ਰੋਫੈਸਰ ਜਗਤਰਾਮ ਨੇ ਕਿਹਾ ਕਿ ਸਾਡੇ ਕੋਲ ਕਾਫ਼ੀ ਟੀਕਾ ਹੈ। ਲੋਕਾਂ ਆਪਣਾ ਪੰਜੀਕਰਨ ਕਰਵਾਉਣ ਅਤੇ ਜਲਦ ਤੋਂ ਜਲਦ ਵੈਕਸੀਨ ਲਗਵਾਉਣ, ਕਿਉਂਕਿ ਕੋਰੋਨਾ ਨਾਲ ਲੜਣ ਦੇ ਲਈ ਸਾਡੇ ਕੋਲ ਦੋ ਹਥਿਆਰ ਹੈ ਇੱਕ ਤਾਂ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਅਤੇ ਦੂਜਾ ਟੀਕਾ ਜੋ ਇਸ ਮਹਾਂਮਾਰੀ ਦੇ ਵਿਰੁੱਧ ਸਭ ਤੋਂ ਵੱਡਾ ਹਥਿਆਰ ਹੈ।

ਆਉਣ ਵਾਲੇ ਦਿਨਾਂ 'ਚ ਘਟੇਗੀ ਕੋਰੋਨਾ ਦੀ ਰਫ਼ਤਾਰ

ਪ੍ਰੋਫੈਸਰ ਜਗਤਾਰਾਮ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸਿਖਰ 'ਤੇ ਪਹੁੰਚ ਗਈ ਹੈ ਅਤੇ ਹੁਣ ਇਸ ਦੀ ਰਫ਼ਤਾਰ ਘੱਟਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲਿਆਂ ਵਿੱਚ ਗਿਰਾਵਟ ਲਗਾਤਾਰ ਦਰਜ ਕੀਤੀ ਜਾਵੇਗੀ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਨਵੇਂ ਕੇਸਾਂ ਵਿੱਚ ਕਾਫ਼ੀ ਕਮੀ ਆਵੇਗੀ। ਇਸ ਤੋਂ ਇਲਾਵਾ ਇੱਕ ਨਵਾਂ ਟੀਕਾ ਵੀ ਆ ਰਹੀ ਹੈ, ਜੋ ਟੀਕਾਕਰਨ ਨੂੰ ਹੋਰ ਤੇਜ਼ ਕਰੇਗੀ। ਪ੍ਰੋਫੈਸਰ ਜਗਤਾਰਾਮ ਨੇ ਕਿਹਾ ਕਿ ਜਲਦ ਹੀ ਬਾਜ਼ਾਰ ਵਿੱਚ ਇਕ ਨੇਜ਼ਲ ਸਪਰੇਅ ਵੀ ਆਵੇਗੀ, ਜਿਸ ਨਾਲ ਕੋਰੋਨਾ ਵਿਰੁੱਧ ਸਾਡੀ ਲੜਾਈ ਬਹੁਤ ਸੌਖੀ ਹੋ ਜਾਵੇਗੀ।

ਇਹ ਵੀ ਪੜ੍ਹੋ:ਮੰਦਭਾਗਾ ਹਾਦਸਾ: 5 ਬੱਚਿਆਂ ਸਮੇਤ 6 ਲੋਕਾਂ ਦੀ ਛੱਪੜ ’ਚ ਡੁੱਬਣ ਕਾਰਨ ਮੌਤ

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਇਸ ਭੁਲੇਖੇ ਵਿੱਚ ਨਾ ਰਹਿਣ ਕਿ ਕੋਈ ਇੱਕ ਵੈਕਸੀਨ ਇਨ੍ਹਾਂ ਦੂਜੀ ਵੈਕਸੀਨ ਤੋਂ ਜਿਆਦਾ ਚੰਗੀ ਹੈ। ਸਾਰੇ ਟੀਕੇ ਬਿਹਤਰ ਹਨ ਅਤੇ ਸਾਨੂੰ ਕੋਰੋਨਾ ਤੋਂ ਬਚਾਉਣ ਵਿੱਚ ਯੋਗ ਹਨ। ਇਸ ਲਈ, ਉਨ੍ਹਾਂ ਨੂੰ ਜਿਹੜੀ ਵੀ ਵੈਕਸੀਨ ਮਿਲਦੀ ਹੈ ਉਸ ਨੂੰ ਜਲਦ ਤੋਂ ਜਲਦ ਲਗਵਾਉ। ਇਸ ਤੋਂ ਇਲਾਵਾ ਆਈਸੀਐਮਆਰ ਦੀ ਇੱਕ ਨਵੀਂ ਦਵਾਈ ਆਉਣ ਵਾਲੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਦਵਾ ਵੀ ਕੋਰੋਨਾ ਦੇ ਖ਼ਿਲਾਫ਼ ਕਾਰਗਰ ਸਾਬਤ ਹੋਵੇਗੀ।

ABOUT THE AUTHOR

...view details