ਪੰਜਾਬ

punjab

ਖਹਿਰਾ ਦੀ ਵੜਿੰਗ ਨੂੰ ਨਸੀਹਤ, ਪੰਜਾਬ ਦੇ ਹੋਰ ਮੁੱਦਿਆ ਨੂੰ ਵੀ ਚੁੱਕੇ ਪਾਰਟੀ, ਤਾਂ ਵੜਿੰਗ ਨੇ ਕਿਹਾ

By

Published : Aug 27, 2022, 11:50 AM IST

Updated : Aug 27, 2022, 6:58 PM IST

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਆਪਣੀ ਹੀ ਪਾਰਟੀ ਨੂੰ ਨਸੀਹਤ ਦਿੰਦੇ ਹੋਏ ਨਜਰ ਆ ਰਹੇ ਹਨ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਇੱਕੋ ਹੀ ਵਿਅਕਤੀ ਨੂੰ ਬਚਾਉਣ ਦੇ ਲਈ ਪਾਰਟੀ ਨਾ ਲੱਗੇ ਰਹੇ ਹਨ। ਪੰਜਾਬ ਦੇ ਵਿੱਚ ਹੋਰ ਵੀ ਮੁੱਦੇ ਹਨ ਉਨ੍ਹਾਂ ਨੂੰ ਵੀ ਚੁੱਕਿਆ ਜਾਵੇ।

Sukhpal Khaira Advised Congress party
ਪਾਰਟੀ ਨੂੰ ਖਹਿਰਾ ਦੀ ਨਸੀਹਤ

ਚੰਡੀਗੜ੍ਹ:ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੀ ਹੀ ਪਾਰਟੀ ਨੂੰ ਨਸੀਹਤ ਦਿੱਤੀ ਹੈ। ਦੱਸ ਦਈਏ ਕਿ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਇੱਕੋ ਸ਼ਖਸ ਨੂੰ ਬਚਾਉਣ ਦੇ ਲਈ ਪਾਰਟੀ ਨਾ ਲੱਗੇ। ਪਾਰਟੀ ਪੰਜਾਬ ਦੇ ਹੋਰ ਮਾਮਲਿਆਂ ਨੂੰ ਵੀ ਚੁੱਕੇ। ਇਸ ਸਬੰਧੀ ਸੁਖਪਾਲ ਖਹਿਰਾ ਵੱਲੋਂ ਟਵੀਟ ਕੀਤਾ ਗਿਆ ਹੈ।

ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਰਾਜਾ ਵੜਿੰਗ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਖਾਸ ਸ਼ਖਸ ਦਾ ਬਚਾਅ ਕਰਨ ਦੇ ਲਈ ਪਾਰਟੀ ਦੇ ਕਾਡਰ ਦੀ ਸ਼ਕਤੀ ਨੂੰ ਬਰਬਾਦ ਨਾ ਕਰੋ। ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਵਾਟ ਲੌਗਿਗ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਈਡੀ ਦਾ ਸਾਹਮਣਾ ਕੀਤਾ ਕਿਉਂਕਿ ਉਹ ਸੱਚੇ ਸੀ। ਭੁਲੱਥ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਨਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਆਗੂ ਇਮਾਨਦਾਰ ਨੇ ਤਾਂ ਚਿੰਤਾ ਕਿਉਂ ਕਰਦੇ ਹੋ?

ਰਾਜਾ ਵੜਿੰਗ ਦਾ ਖਹਿਰਾ ਨੂੰ ਜਵਾਬ

ਦੂਜੇ ਪਾਸੇ ਲੁਧਿਆਣਾ ਪਹੁੰਚੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਕਿਹਾ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ, ਇਸ ਨਾਲ ਇੱਜਤ ਘੱਟ ਜਾਂਦੀ ਹੈ। ਉਨ੍ਹਾਂ ਇਸ ਗੱਲ 'ਤੇ ਹੋਰ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜੋ:ਆਯਾਤ ਨਿਰਯਾਤ ਲਈ ਤਿੰਨ ਮਾਲਗੱਡੀਆਂ ਖਰੀਦੇਗੀ ਪੰਜਾਬ ਸਰਕਾਰ

Last Updated : Aug 27, 2022, 6:58 PM IST

ABOUT THE AUTHOR

...view details