ਪੰਜਾਬ

punjab

ਸਰਕਾਰੀ ਸਕੂਲਾਂ 'ਚ ਘਟੇ ਦਾਖ਼ਲਿਆਂ 'ਤੇ ਆਹਮੋ ਸਾਹਮਣੇ ਹੋਏ ਪਰਗਟ ਸਿੰਘ ਤੇ ਹਰਜੋਤ ਬੈਂਸ

By

Published : Jul 19, 2022, 3:37 PM IST

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਕੁਝ ਘੱਟ ਹੋਣ ਕਾਰਨ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਮੌਜੂਦਾ ਮੰਤਰੀ ਹਰਜੋਤ ਸਿੰਘ ਬੈਂਸ ਆਹਮੋ ਸਾਹਮਣੇ ਹਨ। ਉਨ੍ਹਾਂ ਦੋਵਾਂ 'ਚ ਟਵੀਟ ਵਾਰ ਚੱਲ ਰਹੀ ਹੈ।

ਸਰਕਾਰੀ ਸਕੂਲਾਂ 'ਚ ਘੱਟ ਹੋਏ ਦਾਖ਼ਲਿਆਂ ਨੂੰ ਲੈਕੇ ਆਹਮੋ ਸਾਹਮਣੇ ਪਰਗਟ ਸਿੰਘ ਤੇ ਹਰਜੋਤ ਬੈਂਸ
ਸਰਕਾਰੀ ਸਕੂਲਾਂ 'ਚ ਘੱਟ ਹੋਏ ਦਾਖ਼ਲਿਆਂ ਨੂੰ ਲੈਕੇ ਆਹਮੋ ਸਾਹਮਣੇ ਪਰਗਟ ਸਿੰਘ ਤੇ ਹਰਜੋਤ ਬੈਂਸ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2 ਲੱਖ ਦਾਖਲੇ ਘਟੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ 2016 ਤੋਂ ਲਗਾਤਾਰ ਵੱਧ ਰਹੇ ਸਨ। ਜਿਸ ਵਿਚ ਇਸ ਸਾਲ ਕਮੀ ਆਈ ਹੈ। ਇਸ 'ਤੇ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਿਛਲੀ ਕਾਂਗਰਸ ਸਰਕਾਰ 'ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਵਿਚਾਲੇ ਤਕਰਾਰ ਹੋ ਗਈ। ਦੋਵਾਂ ਨੇ ਇਸ ਲਈ ਇਕ ਦੂਜੇ 'ਤੇ ਦੋਸ਼ ਲਗਾਏ ਹਨ।

ਪਰਗਟ ਸਿੰਘ ਦਾ ਟਵੀਟ

'ਪੰਜਾਬ ਵਿੱਚ ਕਰੈਸ਼ ਹੋਇਆ ਦਿੱਲੀ ਮਾਡਲ': ਸਾਬਕਾ ਸਿੱਖਿਆ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦਾ ਅਖੌਤੀ ਮਾਡਲ ਕ੍ਰੈਸ਼ ਹੋ ਗਿਆ ਹੈ। ਪੰਜਾਬ ਵਿੱਚ ਪ੍ਰਚਾਰ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਪਹਿਲੇ ਸਾਲ ਵਿੱਚ 2 ਲੱਖ ਦਾਖਲੇ ਘੱਟ ਗਏ ਹਨ। ਸਰਕਾਰੀ ਸਕੂਲਾਂ ਵਿੱਚ ਦਾਖ਼ਲੇ 2016 ਤੋਂ ਲਗਾਤਾਰ ਵੱਧ ਰਹੇ ਸਨ। ਸਿੱਖਿਆ ਦੇ ਖੇਤਰ ਵਿੱਚ ਪਿਛਲੀ ਕਾਂਗਰਸ ਸਰਕਾਰ ਦੀ ਸਖ਼ਤ ਮਿਹਨਤ ਬਰਬਾਦ ਹੋ ਗਈ।

ਹਰਜੋਤ ਬੈਂਸ ਦਾ ਟਵੀਟ

'ਤੁਹਾਡੀ ਲਾਪਰਵਾਹੀ ਕਾਰਨ ਆਈ ਕਮੀ': ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰਗਟ ਸਿੰਘ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹੋਣ ਦੇ ਨਾਤੇ ਆਪਣੀ ਅਸਫਲਤਾ ਦੀ ਜ਼ਿੰਮੇਵਾਰੀ ਦੂਜਿਆਂ ਦੇ ਮੋਢਿਆਂ 'ਤੇ ਨਾ ਪਾਓ। ਹਰ ਸਾਲ 14 ਨਵੰਬਰ ਤੋਂ ਦਾਖਲੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ। ਪਿਛਲੇ ਸਾਲ ਇਹ ਡਰਾਈਵ ਕੰਮ ਨਹੀਂ ਕਰ ਸਕੀ। ਪਰਗਟ ਸਿੰਘ ਉਦੋਂ ਸਿੱਖਿਆ ਮੰਤਰੀ ਸਨ। ਇੰਨਾ ਹੀ ਨਹੀਂ ਪਰਗਟ ਸਿੰਘ ਦੀ ਲਾਪਰਵਾਹੀ ਕਾਰਨ ਇਸ ਵਾਰ ਕਿਤਾਬਾਂ ਵੀ ਸਮੇਂ ਸਿਰ ਨਹੀਂ ਛਪ ਸਕੀਆਂ।

ਦਾਖ਼ਲਿਆਂ ਵਿੱਚ ਕਮੀ ਨੂੰ ਲੈ ਕੇ ਹੋਇਆ ਸਿਆਸੀ ਹੰਗਾਮਾ: ਦਰਅਸਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਕੁੱਲ 28.36 ਲੱਖ ਦਾਖ਼ਲੇ ਹੋਏ ਹਨ। ਜਦੋਂ ਕਿ 2021-22 ਵਿੱਚ ਇਹ ਦਾਖਲੇ 30.40 ਲੱਖ ਸਨ। ਪਿਛਲੇ ਸਾਲ 10.53% ਦੇ ਵਾਧੇ ਦੇ ਮੁਕਾਬਲੇ ਇਸ ਵਾਰ ਦਾਖਲਿਆਂ ਵਿੱਚ ਲਗਭਗ 7% ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਇਹ 14% ਸੀ। 6ਵੀਂ ਤੋਂ 12ਵੀਂ ਜਮਾਤ ਤੱਕ ਪਿਛਲੀ ਵਾਰ 15.53 ਲੱਖ ਦੇ ਮੁਕਾਬਲੇ ਇਸ ਵਾਰ 1.22 ਲੱਖ ਯਾਨੀ 14.51 ਲੱਖ ਬੱਚਿਆਂ ਨੇ ਦਾਖਲਾ ਲਿਆ ਹੈ। ਇਸ ਦੇ ਨਾਲ ਹੀ ਇਸ ਵਾਰ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ 13.84 ਲੱਖ ਬੱਚਿਆਂ ਨੇ ਦਾਖਲਾ ਲਿਆ। ਪਿਛਲੀ ਵਾਰ ਇਹ ਅੰਕੜਾ 14.67 ਲੱਖ ਸੀ।

ਇਹ ਵੀ ਪੜ੍ਹੋ:ਸ਼੍ਰੋਮਣੀ ਕਮੇਟੀ ਦੀ ਨਵੀਂ ਪਾਲਿਸੀ ਖਿਲਾਫ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਕੀਤੀ ਇਹ ਮੰਗ

ABOUT THE AUTHOR

...view details