ਪੰਜਾਬ

punjab

'ਪੰਜਾਬ ਵੱਲੋਂ ਟੀਕਾਕਰਨ 'ਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ'

By

Published : Oct 5, 2021, 8:31 PM IST

ਪੰਜਾਬ ਵਿੱਚ ਟੀਕਾਕਰਨ (Vaccination) ਨੂੰ ਲੈਕੇ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ (OP Sony) ਨੇ ਦੱਸਿਆ ਹੈ ਕਿ ਟੀਕਾਕਰਨ ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ।

'ਪੰਜਾਬ ਵੱਲੋਂ ਟੀਕਾਕਰਨ 'ਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ'
'ਪੰਜਾਬ ਵੱਲੋਂ ਟੀਕਾਕਰਨ 'ਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ'

ਚੰਡੀਗੜ੍ਹ: ਪੰਜਾਬ ਨੇ ਕੋਵਿਡ ਸਬੰਧੀ ਟੀਕਾਕਰਨ (Vaccination) ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਉਕਤ ਜਾਣਕਾਰੀ ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Deputy Chief Minister Om Prakash Soni) ਵੱਲੋਂ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 1.48 ਕਰੋੜ ਲੋਕਾਂ ਨੂੰ ਕੋਵਿਡ ਸਬੰਧੀ ਟੀਕਾਕਰਨ ਦੀ ਪਹਿਲੀ ਖੁਰਾਕ ਲਗਾਈ ਗਈ ਹੈ ਜਦਕਿ 52 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਉਹਨਾਂ ਦੱਸਿਆ ਕਿ ਅੱਜ ਦੇ ਦਿਨ ਸੂਬੇ ਭਰ ਵਿੱਚ 2.16 ਲੱਖ ਲੋਕਾਂ ਦਾ ਟੀਕਾਕਰਨ (Vaccination) ਕੀਤਾ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਦੇ ਟੀਕਾਕਰਨ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ, ਪਟਿਆਲਾ ਸਿਖਰਲੇ ਪੰਜ ਜ਼ਿਲ੍ਹੇ ਹਨ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੋਵਾਸ਼ੀਲਡ ਦੀਆਂ 1.77 ਕਰੋੜ ਖੁਰਾਕਾਂ ਅਤੇ ਕੋਵੈਕਸੀਨ ਦੀਆਂ 23 ਲੱਖ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਉਹਨਾਂ ਇਹ ਵੀ ਦੱਸਿਆ ਕਿ 18-44 ਉਮਰ ਵਰਗ ਵਿੱਚ 1.07 ਕਰੋੜ ਲੋਕਾਂ ਨੂੰ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਹੈ ਜਦਕਿ 45-60 ਸਾਲ ਉਮਰ ਵਰਗ ਵਿੱਚ 55 ਲੱਖ ਅਤੇ 60 ਸਾਲ ਤੋਂ ਉਪਰਲੇ ਉਮਰ ਵਰਗ ਦੇ 38 ਲੱਖ ਲੋਕਾਂ ਨੂੰ ਕੋਵਿਡ ਟੀਕਾਕਰਨ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਸੋਨੀ ਨੇ ਇਸ ਟੀਚੇ ਨੂੰ ਹਾਸਿਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੀਲਡ ਵਰਕਰਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਬੇੜੇ 'ਚ ਸ਼ਾਮਲ ਹੋਣਗੀਆਂ 842 ਬੱਸਾਂ, 250 ਇਸੇ ਮਹੀਨੇ ਮਿਲਣਗੀਆਂ

ABOUT THE AUTHOR

...view details