ਪੰਜਾਬ

punjab

2022 'ਚ ਸਰਕਾਰ ਬਣਾਉਣ ਨੂੰ ਲੈਕੇ ਸਿੱਧੂ ਦੇ ਵੱਡੇ ਬਿਆਨ ਤੇ ਵਾਅਦੇ

By

Published : Dec 12, 2021, 5:20 PM IST

Updated : Dec 12, 2021, 8:44 PM IST

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਦੌਰਾਨ ਹਰ ਕੋਈ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਜੇਕਰ ਤੁਸੀਂ 2022 ਵਿੱਚ ਪੰਜਾਬ ਅੰਦਰ ਝੂਠ ਦੀ ਸਰਕਾਰ ਬਣਾਉਣੀ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਹਾਂ, ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਫਿਰ ਸਿੱਧੂ ਦੀ ਜਾਨ ਵੀ ਹਾਜ਼ਰ ਹੈ।

2022 ਦੀ ਸਰਕਾਰ ਨੂੰ ਲੈਕੇ ਸਿੱਧੂ ਦੇ ਵੱਡੇ ਬਿਆਨ ਤੇ ਵਾਅਦੇ
2022 ਦੀ ਸਰਕਾਰ ਨੂੰ ਲੈਕੇ ਸਿੱਧੂ ਦੇ ਵੱਡੇ ਬਿਆਨ ਤੇ ਵਾਅਦੇ

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ (President of the Punjab Congress) ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਦੌਰਾਨ ਹਰ ਕੋਈ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਜੇਕਰ ਤੁਸੀਂ 2022 ਵਿੱਚ ਪੰਜਾਬ ਅੰਦਰ ਝੂਠ ਦੀ ਸਰਕਾਰ ਬਣਾਉਣੀ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਹਾਂ, ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਫਿਰ ਸਿੱਧੂ ਦੀ ਜਾਨ ਵੀ ਹਾਜ਼ਰ ਹੈ।

ਉਨ੍ਹਾਂ ਕਿਹਾ ਕਿ ਅਸੀਂ ਟੈਕਸ ਲਗਾ ਕੇ ਜਾ ਕਰਜ਼ਾ ਲੈ ਕੇ ਰਾਜ ਨਹੀਂ ਚਲਾਉਣਾ ਹੁੰਦਾ, ਅਸੀਂ ਆਪਣੀ ਆਮਦਨ ਨਾਲ ਰਾਜ ਚਲਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਮ ਆਦਮੀ 51 ਹਜ਼ਾਰ ਕਰੋੜ ਅਸਿੱਧੇ ਟੈਕਸ ਦੇ ਰੂਪ ਵਿੱਚ ਦਿੰਦਾ ਹੈ, ਜਦੋਂ ਕਿ ਸਿਰਫ਼ 220 ਕਰੋੜ ਅਮੀਰ ਲੋਕ ਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਡੇਢ ਲੱਖ ਕਰੋੜ ਦੀ ਜ਼ਮੀਨ ਸੇਲ ਟੈਕਸ ਦੇ ਰੂਪ 'ਚ ਇਕੱਲੇ ਮੋਹਾਲੀ 'ਚ ਪੰਜਾਬ 'ਚ ਕੇਬਲ ਦਾ ਏਕਾਧਿਕਾਰ ਹੈ ਜੋ ਹਜ਼ਾਰਾਂ ਕਰੋੜ ਰੁਪਏ ਦਾ ਸਰਵਿਸ ਟੈਕਸ ਚੋਰੀ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਬਲ ਵਿੱਚ ਮੁਕਾਬਲਾ ਨਹੀਂ ਹੋਵੇਗਾ, ਕੇਬਲ ਦੀ ਕੀਮਤ ਵਿੱਚ ਕਮੀ ਨਹੀਂ ਆਵੇਗੀ, ਇਸੇ ਤਰ੍ਹਾਂ ਰੇਤ ਦੀ ਖੇਡ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਰਾਜ ਹਰ ਹਫ਼ਤੇ 300 ਕਿਲੋਮੀਟਰ ਦਰਿਆ ਵਿੱਚੋਂ 47 ਕਰੋੜ ਰੁਪਏ ਕਮਾ ਰਿਹਾ ਹੈ ਜਦੋਂ ਕਿ ਸਾਡੇ ਕੋਲ 1300 ਕਿਲੋਮੀਟਰ ਦਰਿਆ ਹੈ, ਪਰ ਸਾਡੀ ਕਮਾਈ ਨਾ ਦੇ ਬਰਾਬਰ ਹੈ।

ਉਨ੍ਹਾਂ ਕਿਹਾ ਕਿ ਰੇਤ ਮਾਫੀਆ ਨੇ ਪੰਜਾਬ ਵਿੱਚੋਂ ਰੇਤ ਤੋਂ ਕਰੋੜਾਂ ਰੁਪਏ ਕਮਾਏ ਹਨ। ਜੋ ਪੰਜਾਬ ਦੇ ਲੋਕਾਂ ਦੀ ਲੁੱਟ ਕਰਕੇ ਕਮਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਰਾਬ ਦੇ ਵਾਪਰ ਵਿੱਚ ਲੁੱਟ ਕੀਤੀ ਜਾ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਸਰਕਾਰ ਨੇ ਦਿੱਲੀ ਨੂੰ ਸਰਪਲੱਸ ਸੂਬਾ ਬਣਾ ਦਿੱਤਾ ਸੀ, ਜਿਸ ਨੂੰ ਕੇਜਰੀਵਾਲ ਸਰਕਾਰ (Kejriwal government) ਨੇ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਦਿੱਲੀ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ 26 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ।

ਸਿੱਧੂ ਨੇ ਕਿਹਾ ਕਿ ਸਬਸਿਡੀ ਜ਼ਰੂਰੀ ਹੈ ਕਿਉਂਕਿ ਕੁਝ ਲੋਕ ਪਛੜੇ ਹੋਏ ਹਨ, ਪਰ ਜਿਨ੍ਹਾਂ ਕੋਲ 300 ਏਕੜ ਜ਼ਮੀਨ ਹੈ, ਉਨ੍ਹਾਂ ਨੂੰ ਮੁਫ਼ਤ ਬਿਜਲੀ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨਾਲ ਕੁਝ ਧੱਕੇ ਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀਡੀਐੱਸ ਪ੍ਰਣਾਲੀ ਤਹਿਤ 70 ਕਰੋੜ ਲੋਕਾਂ ਨੂੰ ਸਸਤਾ ਅਨਾਜ ਮਿਲਦਾ ਸੀ, ਪਰ ਸ਼ਾਤਾ ਕੁਮਾਰ ਦੀ ਰਿਪੋਰਟ ਵਿੱਚ 30 ਕਰੋੜ ਲੋਕਾਂ ਨੂੰ ਇਸ ਪ੍ਰਣਾਲੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਪਿਛਲੇ AG 'ਤੇ ਚੁੱਕੇ ਸਵਾਲ, ਕਿਹਾ ਪਿਛਲੇ AG ਨੇ ਲੀਡਰਾਂ ਨਾਲ ਮਿਲ ਕੇ ਕਿੰਨੇ ਕੇਸਾਂ ਵਿੱਚ ਪੰਜਾਬ ਸਰਕਾਰ ਨੂੰ ਹਰਾਏ ਹਨ। ਸਿੱਧੂ ਨੇ ਕਿਹਾ ਕਿ 2022 ਵਿੱਚ ਪੰਜਾਬ ਅੰਦਰ ਮੁੱਦਿਆ ‘ਤੇ ਕਾਂਗਰਸ ਪਾਰਟੀ ਚੋਣਾਂ ਲੜੇਗੀ ਅਤੇ ਇਨ੍ਹਾਂ ਚੋਣਾਂ ਵਿੱਚ ਬਹੁਮੱਤ ਨਾਲ ਜਿੱਤ ਵੀ ਹਾਸਲ ਕਰੇਗੀ।

2022 ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ (CM's face) ‘ਤੇ ਬੋਲਦਿਆ ਸਿੱਧੂ ਨੇ ਕਿਹਾ ਕਿ ਜੋ ਪਾਰਟੀ ਹਾਈਕਮਾਂਡ ਦਾ ਫੈਸਲਾ ਹੋਵੇਗਾ ਉਹ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿੰਦੇ ਹਾਂ ਕਿ 2022 ਵਿੱਚ ਕਾਂਗਰਸ ਪਾਰਟੀ (Congress Party) ਵੱਲੋਂ ਇੱਕ ਇਮਾਨਦਾਰ ਸਰਕਾਰ ਬਣਾਈ ਜਾਵੇਗੀ।
ਇਹ ਵੀ ਪੜ੍ਹੋ:ਅਰਵਿੰਦ ਕੇਜਰੀਵਾਲ ਨੇ ਪੰਜਾਬੀ 'ਚ ਵੀਡੀਓ ਜਾਰੀ ਕਰ ਮੁੜ ਘੇਰੀ ਚੰਨੀ ਸਰਕਾਰ

Last Updated : Dec 12, 2021, 8:44 PM IST

ABOUT THE AUTHOR

...view details