ਪੰਜਾਬ

punjab

ਵਿਆਹ ਦੇ ਕਾਰਡ 'ਤੇ ਕਿਸਾਨੀ ਅੰਦੋਲਨ ਦੀ ਵੱਖਰੀ ਝਲਕ, ਪੜ੍ਹੋ ਪੂਰੀ ਖਬਰ

By

Published : Jan 22, 2022, 7:30 PM IST

ਅਜਿਹੀ ਹੀ ਵੱਖਰੀ ਝਲਕ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪ੍ਰਦੀਪ ਨੇ ਪੇਸ਼ ਕੀਤੀ ਹੈ, ਜਿਸ ਦਾ 14 ਫਰਵਰੀ ਨੂੰ ਵਿਆਹ ਹੈ। ਉਸ ਨੇ ਆਪਣੇ ਵਿਆਹ ਦੇ ਕਾਰਡ 'ਤੇ ਐੱਮ.ਐੱਸ.ਪੀ ਕਾਨੂੰਨ ਦੀ ਗਾਰੰਟੀ ਮੰਗੀ ਹੈ।

ਵਿਆਹ ਦੇ ਕਾਰਡ 'ਤੇ ਕਿਸਾਨੀ ਅੰਦੋਲਨ ਦੀ ਵੱਖਰੀ ਝਲਕ
ਵਿਆਹ ਦੇ ਕਾਰਡ 'ਤੇ ਕਿਸਾਨੀ ਅੰਦੋਲਨ ਦੀ ਵੱਖਰੀ ਝਲਕ

ਚੰਡੀਗੜ੍ਹ: ਕਿਸਾਨੀ ਅੰਦੋਲਨ ਦਿੱਲੀ ਦੀਆਂ ਸੜਕਾਂ ਤੋਂ ਬੇਸ਼ੱਕ ਚੁੱਕ ਲਿਆ ਗਿਆ ਹੈ। ਪਰ ਫਿਰ ਵੀ ਕਿਸਾਨੀ ਅੰਦੋਲਨ ਦੀ ਉਹ ਕ੍ਰਾਂਤੀਕਾਰੀ ਝਲਕ ਕੀਤੇ ਨਾ ਕੀਤੇ ਅੱਜ ਜੀ ਲੋਕਾਂ ਦੇ ਦਿੱਲ ਦਿਮਾਗਾਂ ਵਿੱਚ ਹੈ। ਅਜਿਹੀ ਹੀ ਵੱਖਰੀ ਝਲਕ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪ੍ਰਦੀਪ ਨੇ ਪੇਸ਼ ਕੀਤੀ ਹੈ, ਜਿਸ ਦਾ 14 ਫਰਵਰੀ ਨੂੰ ਵਿਆਹ ਹੈ। ਉਸ ਨੇ ਆਪਣੇ ਵਿਆਹ ਦੇ ਕਾਰਡ 'ਤੇ ਐੱਮ.ਐੱਸ.ਪੀ ਕਾਨੂੰਨ ਦੀ ਗਾਰੰਟੀ ਮੰਗੀ ਹੈ।

ਦੱਸ ਦਈਏ ਕਿ ਪ੍ਰਦੀਪ ਨੇ ਆਪਣੇ ਵਿਆਹ ਦੇ ਕਾਰਡ 'ਤੇ ਲਿਖਵਾਇਆ ਹੇ ਕਿ ਜੰਗ ਅਜੇ ਜਾਰੀ ਹੈ, ਐੱਮ.ਐੱਸ.ਪੀ ਦੀ ਵਾਰੀ ਹੈ। ਇਸ ਤੋਂ ਇਲਾਵਾਂ ਪ੍ਰਦੀਪ ਨੇ ਇਹ ਕਰੀਬ 1500 ਕਾਰਡਾਂ ਦੇ ਛਪਾਇਆ ਹੈ। ਇਸ ਕਾਰਡ 'ਤੇ ਕਿਸਾਨੀ ਅੰਦੋਲਨ ਦਾ ਲੋਗੋਂ ਵੀ ਬਣਵਾਇਆ ਹੈ।

ਇਸ ਤੋਂ ਇਲਾਵਾਂ ਪ੍ਰਦੀਪ ਨੇ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਕਿਸਾਨੀ ਅੰਦੋਲਨ ਅਜੇ ਵੀ ਰੁੱਕਿਆ ਨਹੀ ਹੈ, ਜਦੋਂ ਤੱਕ ਕੇਂਦਰ ਸਰਕਾਰ ਲਿਖਤੀ ਐੱਮ.ਐੱਸ.ਪੀ ਗਾਰੰਟੀ ਨਹੀ ਦਿੰਦੀ।

ਇਹ ਵੀ ਪੜੋ:- ਲਖੀਮਪੁਰ ਖੀਰੀ ਹਿੰਸਾ ਮਾਮਲਾ: 4 ਦੋਸ਼ੀ ਤੈਅ, 3 ਨੂੰ SIT ਵਲੋਂ ਕਲੀਨ ਚਿੱਟ

ABOUT THE AUTHOR

...view details