ਪੰਜਾਬ

punjab

ਕਿਧਰੇ ਰਾਹਤ, ਕਿਧਰੇ ਆਫਤ: ਚੰਡੀਗੜ੍ਹ ’ਚ ਪਿਆ ਮੀਂਹ, ਤਪਦੀ ਗਰਮੀ 'ਚ ਲੋਕਾਂ ਦੇ ਖਿੜੇ ਚਿਹਰੇ

By

Published : Jun 30, 2022, 10:40 AM IST

Updated : Jun 30, 2022, 11:58 AM IST

ਚੰਡੀਗੜ੍ਹ ’ਚ ਪਏ ਮੀਂਹ ਦੇ ਚੱਲਦੇ ਸ਼ਹਿਰਵਾਸੀਆਂ ਨੂੰ ਤਪਦੀ ਅਤੇ ਹੁੰਮਸ ਭਰੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦੱਸ ਦਈਏ ਕਿ ਮੀਂਹ ਪੈਣ ਨਾਲ ਤਾਪਮਾਨ ਚ ਵੀ ਭਾਰੀ ਗਿਰਾਵਟ ਆਈ ਹੈ। ਮੌਸਮ ਵਿਭਾਗ ਮੁਤਾਬਿਕ ਤਾਪਮਾਨ ’ਚ 6 ਤੋਂ 8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਚੰਡੀਗੜ੍ਹ ’ਚ ਪਿਆ ਮੀਂਹ
ਚੰਡੀਗੜ੍ਹ ’ਚ ਪਿਆ ਮੀਂਹ

ਚੰਡੀਗੜ੍ਹ:ਸਿਟੀ ਬਿਊਟੀਫੁਲ ਚੰਡੀਗੜ੍ਹ ’ਚ ਸਵੇਰ ਤੋਂ ਹੀ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਹੈ। ਤੜਕਸਾਰ ਤੋਂ ਹੀ ਛਾਏ ਕਾਲੇ ਬੱਦਲਾਂ ਤੋਂ ਬਾਅਦ ਤੇਜ਼ ਮੀਂਹ ਪਿਆ। ਜਿਸ ਤੋਂ ਚੰਡੀਗੜ੍ਹ ਵਾਸੀਆਂ ਨੂੰ ਤਪਦੀ ਅਤੇ ਹੁੰਮਸ ਭਰੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦੱਸ ਦਈਏ ਕਿ ਮੀਂਹ ਪੈਣ ਨਾਲ ਤਾਪਮਾਨ ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤਾਪਮਾਨ ’ਚ 6 ਤੋਂ 8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਦੂਜੇ ਪਾਸੇ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਅਗਲੇ 2 ਤੋਂ 3 ਘੰਟਿਆਂ ਤੱਕ ਇਸੇ ਤਰ੍ਹਾਂ ਦਾ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ 14 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ।

ਚੰਡੀਗੜ੍ਹ ’ਚ ਪਿਆ ਮੀਂਹ

ਥਾਂ-ਥਾਂ ਭਰਿਆ ਪਾਣੀ:ਇੱਕ ਪਾਸੇ ਜਿੱਥੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਭਾਰੀ ਮੀਂਹ ਦੇ ਕਾਰਨ ਚੰਡੀਗੜ੍ਹ ’ਚ ਥਾਂ-ਥਾਂ ਸੜਕਾਂ ’ਤੇ ਪਾਣੀ ਭਰ ਗਿਆ ਹੈ। ਵਾਹਨ ਚਾਲਕਾਂ ਨੂੰ ਸੜਕਾਂ ’ਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਨੂੰ ਹੋ ਰਹੀ ਪਰੇਸ਼ਾਨੀ: ਦੱਸ ਦਈਏ ਕਿ ਮੀਂਹ ਪੈਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਸੈਕਟਰ 37 ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ:ਸੂਬੇ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ: ਪਿਛਲੇ 24 ਘੰਟਿਆਂ 'ਚ ਤਿੰਨ ਮੌਤਾਂ

Last Updated : Jun 30, 2022, 11:58 AM IST

ABOUT THE AUTHOR

...view details