ਪੰਜਾਬ

punjab

ਕੌਮੀ ਮਾਰਗ: ਕੇਂਦਰ ਨੇ ਪੰਜਾਬ ਤੋਂ ਵਸੂਲੇ 821 ਕਰੋੜ, ਫ਼ਾਸਟੈਗ ਰਾਹੀਂ ਕਮਾਏ 272 ਕਰੋੜ

By

Published : Mar 6, 2020, 8:35 AM IST

ਪੰਜਾਬ ਦੇ ਲੋਕ ਕਿਤੇ ਟੌਲ ਤਾਰਦੇ ਹੀ ਨਾ ਥੱਕ ਜਾਣ, ਕਿਉਂਕਿ ਟੌਲ ਵਾਲੀਆਂ ਸੜਕਾਂ ਹੁਣ ਕੇਂਦਰ ਦੇ ਖ਼ਜ਼ਾਨੇ ਭਰ ਰਹੀਆਂ ਹਨ। ਕੇਂਦਰ ਸਰਕਾਰ ਨੇ ਲੰਘੇ ਚਾਰ ਵਰ੍ਹਿਆਂ ਤੋਂ ਪੰਜਾਬ ਵਿਚਲੇ ਇਕੱਲੇ ਕੌਮੀ ਮਾਰਗਾਂ ਤੋਂ 821.46 ਕਰੋੜ ਰੁਪਏ ਕਮਾ ਲਏ ਹਨ।

ਕੌਮੀ ਮਾਰਗ
ਕੌਮੀ ਮਾਰਗ

ਚੰਡੀਗੜ੍ਹ: ਹੁਣ ਇੰਝ ਲੱਗਦਾ ਹੈ ਕਿ ਕਿਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੇ ਖ਼ਜ਼ਾਨੇ ਭਰਦੇ-ਭਰਦੇ ਹੀ ਨਾ ਬੁੱਢੇ ਹੋ ਜਾਣ। ਦੱਸ ਦਈਏ, ਕੇਂਦਰ ਸਰਕਾਰ ਨੇ ਲੰਘੇ ਚਾਰ ਵਰ੍ਹਿਆਂ ਤੋਂ ਪੰਜਾਬ ਵਿਚਲੇ ਇਕੱਲੇ ਕੌਮੀ ਮਾਰਗਾਂ ਤੋਂ 821.46 ਕਰੋੜ ਰੁਪਏ ਕਮਾਏ ਹਨ। ਇਨ੍ਹਾਂ ਵਿੱਚ ਰਾਜ ਮਾਰਗ ਤੇ ਸਿੱਧੇ ਤੌਰ 'ਤੇ ਕੰਪਨੀ ਦੀ ਵਸੂਲੀ ਵਾਲੇ ਸ਼ਾਹ ਰਾਹ ਸ਼ਾਮਿਲ ਨਹੀਂ ਹਨ।

ਜਿਨ੍ਹਾਂ ਟੋਲਾਂ ਤੋਂ ਕੇਂਦਰ ਖ਼ੁਦ ਵਸੂਲੀ ਕਰਦਾ ਹੈ, ਉਨ੍ਹਾਂ ਤੋਂ ਕੇਂਦਰ ਨੂੰ ਪੰਜਾਬ ਨੂੰ ਔਸਤਨ 59.96 ਲੱਖ ਰੁਪਏ ਰੁਜ਼ਾਨਾ ਟੌਲ ਵਸੂਲ ਰਿਹਾ ਹੈ। ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਦੇ ਖ਼ਜ਼ਾਨੇ ਦੀ ਆਮਦਨ ਬਠਿੰਡਾ-ਜ਼ੀਰਕਪੁਰ ਤੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਦੇ ਟੌਲ ਪਲਾਜ਼ਿਆਂ ਤੋਂ ਕਾਫ਼ੀ ਵਧੀ ਹੈ। ਕੌਮੀ ਸੜਕ ਮੰਤਰਾਲੇ ਅਨੁਸਾਰ ਪੰਜਾਬ ਵਿਚਲੇ ਕੌਮੀ ਸ਼ਾਹਰਾਹ ਤੋਂ ਚਾਲੂ ਮਾਲੀ ਵਰ੍ਹੇ ਦੀ 31 ਦਸੰਬਰ ਤੱਕ 263.83 ਕਰੋੜ ਦੀ ਆਮਦਨੀ ਹੋਈ ਹੈ, ਜੋ ਕਿ ਬੀਤੇ ਹੋਏ ਮਾਲੀ ਮਹੀਨੇ ਦੌਰਾਨ 272 ਕਰੋੜ ਰੁਪਏ ਸੀ। ਇਦਾਂ ਹੀ ਪੰਜਾਬੀਆਂ ਨੇ ਸਾਲ 2016-2017 ਵਿੱਚ ਕੌਮੀ ਮਾਰਗ 'ਤੇ ਸਫ਼ਰ ਕਰਨਾ ਦੇ 143.89 ਕਰੋੜ ਰੁਪਇਆਂ ਦਾ ਟੌਲ ਪਲਾਜ਼ਿਆਂ 'ਤੇ ਭੁਗਤਾਨ ਕੀਤਾ ਹੈ ਤੇ ਉੱਥੇ ਹੀ 2017-18 ਵਿੱਚ ਪੰਜਾਬੀਆਂ ਨੇ ਆਪਣੀ ਜੇਬ 'ਚੋਂ 141.74 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਜਦੋਂ ਤੋਂ ਟੌਲ ਪਲਾਜ਼ੇ ਫ਼ਾਸ ਟੈਗ ਨਾਲ ਲੈਸ ਹੋਏ ਹਨ, ਉਦੋਂ ਤੋਂ ਪੰਜਾਬ 'ਚੋਂ ਫ਼ਾਸਟੈਗ ਰਾਹੀਂ 271.95 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹਰ ਤਰ੍ਹਾਂ ਦੀਆਂ ਸੜਕਾਂ 'ਤੇ ਕਰੀਬ 31 ਟੌਲ ਪਲਾਜ਼ੇ ਹਨ। ਇਸ ਤਹਿਤ ਮਾਲਵੇ ਵਾਲਿਆਂ 'ਤੇ ਟੌਲ ਦਾ ਵੱਡਾ ਬੋਝ ਦੋ ਮੁੱਖ ਸੜਕਾਂ ਦੀ ਹੀ ਪਿਆ ਹੈ। ਇੰਨਾਂ ਜ਼ਰੂਰ ਹੈ ਕਿ ਇਨ੍ਹਾਂ ਦੋਵੇਂ ਕੌਮੀਂ ਮਾਰਗਾਂ 'ਤੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਕਾਫ਼ੀ ਘਾਟਾ ਹੋਇਆ ਹੈ। ਦੱਸ ਦਈਏ, ਬਠਿੰਡਾ-ਜ਼ੀਰਕਪੁਰ ਤੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ 'ਤੇ ਪੈਸਾ ਕੇਂਦਰ ਸਰਕਾਰ ਦੇ ਖ਼ਜ਼ਾਨੇ ਦੇ ਲੱਗਿਆ ਹੈ ਜਿਸ 'ਤੇ ਬਿਨਾਂ ਟੌਲ ਪਲਾਜ਼ੇ ਤੋਂ ਕੰਮ ਚੱਲ ਸਕਦਾ ਸੀ ਪਰ ਉੱਥੇ ਵੀ ਸਰਕਾਰ ਨੇ ਟੌਲ ਪਲਾਜ਼ੇ ਦਾ ਵਾਧੂ ਬੋਝ ਪਾਇਆ।

ਇੱਥੇ ਤੁਹਾਨੂੰ ਦੱਸ ਦਈਏ ਜਿਹੜੇ ਨਵੇਂ ਮਾਰਗ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ 'ਤੇ ਵੀ ਟੌਲ ਪਲਾਜ਼ੇ ਦਾ ਬੋਝ ਪਾਇਆ ਜਾਵੇਗਾ। ਸੁਤਰਾਂ ਮੁਤਾਬਿਕ ਸਾਰੀਆਂ ਸੜਕਾਂ 'ਤੇ ਟੌਲ ਵਸੂਲੀ 'ਤੇ ਨਜ਼ਰ ਮਾਰੀਏ ਤਾਂ ਔਸਤਨ ਹਰ ਵਰ੍ਹੇ 500 ਕਰੋੜ ਰੁਪਏ ਟੌਲ ਪੰਜਾਬੀ ਭਰਦੇ ਹਨ।

ਲੋਕ ਨਿਰਮਾਣ ਵਿਭਾਗ ਪੰਜਾਬ ਅਨੁਸਾਰ ਅੰਮ੍ਰਿਤਸਰ ਪਠਾਨਕੋਟ ਸੜਕ ਮਾਰਗ 'ਤੇ ਮਈ 2030 ਤੇ ਲੁਧਿਆਣਾ-ਮੋਗਾ-ਤਲਵੰਡੀ ਭਾਈ ਸੜਕ ਮਾਰਗ 'ਤੇ 20 ਸਤੰਬਰ 2040 ਤੱਲ ਲੋਕਾਂ ਨੂੰ ਟੌਲ ਭਰਨਾ ਹੋਵੇਗਾ। ਕੁਰਾਲੀ ਕੀਰਤਪੁਰ ਸੜਕ 'ਤੇ 22 ਦਸੰਬਰ 2027 ਤੱਕ ਤੇ ਜ਼ੀਰਕਪੁਰ ਅੰਬਾਲਾ ਸੜਕ 'ਤੇ 14 ਮਈ 2026 ਟੌਲ ਵਸੂਲੀ ਜਾਰੀ ਰਹੇਗੀ। ਅੰਮ੍ਰਿਤਸਰ-ਜਲੰਧਰ ਚਹੁੰ ਮਾਰਗੀ ਸੜਕ 'ਤੇ 14 ਮਈ 2026 ਤੱਕ ਟੌਲ ਵਸੂਲੇ ਜਾਣਗੇ।

ਇਸੇ ਤਰ੍ਹਾਂ ਜਗਰਾਓਂ ਨਕੋਦਰ ਸੜਕ 'ਤੇ 12 ਮਈ 2027 ਤੱਕ ਤੇ ਲੁਧਿਆਣਾ ਮਲੇਰਕੋਟਲਾ ਸੰਗਰੂਰ ਮਾਰਗ 'ਤੇ ਟੌਲ ਵਸੂਲੀ 4 ਦਸੰਬਰ 2022 ਤੱਕ ਜਾਰੀ ਰਹੇਗੀ। ਮੋਰਿੰਡਾ-ਕੁਰਾਲੀ ਸਿਸਵਾਂ ਸੜਕ 'ਤੇ ਦਸੰਬਰ 2031 ਤੱਕ, ਮੁਕਤਸਰ ਕੋਟਕਪੂਰਾ ਸੜਕ 'ਤੇ ਦਸੰਬਰ 2031 ਤੱਕ, ਪਟਿਆਲਾ ਮਲੇਰਕੋਟਲਾ ਰੋਡ 'ਤੇ 5 ਅਗਸਤ 2021 ਤੱਕ ਟੌਲ ਲੱਗਿਆ ਰਹੇਗਾ।

ਰੌਪੜ ਚਮਕੌਰ ਨੀਲੌ ਸੜਕ 'ਤੇ ਟੌਲ 14 ਅਕਤੂਬਰ 2029 ਤੱਕ ਕਾਇਮ ਰਹੇਗੀ ਜਦੋਂ ਕਿ ਪਟਿਆਲਾ, ਸਮਾਣਾ ਤੇ ਪਾਤੜਾਂ ਸੜਕ 'ਤੇ 14 ਫਰਵਰੀ 2023 ਤੱਕ ਟੌਲ ਜਾਰੀ ਰਹੇਗਾ। ਇਸ ਤੋਂ ਇਲਾਵਾ ਭਵਾਨੀਗੜ੍ਹ ਨਾਭਾ ਗੋਬਿੰਦਗੜ੍ਹ ਸੜਕ 'ਤੇ 19 ਨਵੰਬਰ 2023 ਤੱਕ ਤੇ ਦਾਖ਼ਾ ਬਰਨਾਲਾ ਸੜਕ 'ਤੇ 2 ਅਪਰੈਲ 2024 ਤੱਕ ਟੌਲ ਜਾਰੀ ਰਹੇਗਾ। ਕੇਂਦਰ ਸਰਕਰਾ ਵੱਲੋਂ ਨੈਸ਼ਨਲ ਹਾਈਏਜ਼ ਫ਼ੀਸ ਰੂਲਜ਼ 2028 ਅਨੁਸਾਲ ਟੌਲ ਪਲਾਜ਼ਾ ਤੈਅ ਕੀਤਾ ਜਾਂਦਾ ਹੈ ਜਿਸ ਤਹਿਤ 60 ਕਿਲੋਮੀਟਰ ਦੇ ਘੇਰੇ ਵਿੱਚ ਟੌਲ ਪਲਾਜ਼ਾ ਬਣ ਸਕਦਾ ਹੈ।

ABOUT THE AUTHOR

...view details