ਪੰਜਾਬ

punjab

MLA ਜੋਗਿੰਦਰ ਪਾਲ ਨੇ ਭਾਰਤ ਭੂਸ਼ਣ ਆਸ਼ੂ 'ਤੇ ਗ਼ਲਤ ਵਿਵਹਾਰ ਦੇ ਲਾਏ ਇਲਜ਼ਾਮ

By

Published : May 15, 2020, 1:30 PM IST

ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗ਼ਲਤ ਵਿਵਹਾਰ ਕਰਨ ਦੇ ਇਲਜ਼ਾਮ ਲਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਬੰਦੇ ਬਣ ਕੇ ਕੰਮ ਕਰਨ ਦੀ ਨਸੀਹਤ ਦਿੱਤੀ ਹੈ।

MLA ਜੋਗਿੰਦਰ ਪਾਲ ਨੇ ਭਰਤ ਭੂਸ਼ਣ ਆਸ਼ੂ 'ਤੇ ਲਾਏ ਇਲਜ਼ਾਮ
MLA ਜੋਗਿੰਦਰ ਪਾਲ ਨੇ ਭਰਤ ਭੂਸ਼ਣ ਆਸ਼ੂ 'ਤੇ ਲਾਏ ਇਲਜ਼ਾਮ

ਚੰਡੀਗੜ੍ਹ: ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਬਾਜਵਾ ਦੇ ਵਿਚਾਲੇ ਚਲ ਰਿਹਾ ਵਿਵਾਦ ਅਜੇ ਸੁਲਝਿਆ ਵੀ ਨਹੀਂ ਸੀ ਕਿ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਨਵੇਂ ਇਲਜ਼ਾਮ ਲਗਾ ਦਿੱਤੇ ਹਨ।

ਜੋਗਿੰਦਰ ਪਾਲ ਮੁਤਾਬਕ ਇੱਕ ਮਹੀਨਾ ਪਹਿਲਾਂ ਉਹ ਆਪਣੇ ਹਲਕੇ ਦੇ ਰਾਸ਼ਨ ਕਾਰਡ ਬਣਵਾਉਣ ਲਈ ਕੈਬਿਨੇਟ ਮੰਤਰੀ ਆਸ਼ੂ ਦੇ ਦਫ਼ਤਰ ਗਏ ਸਨ। ਇਥੇ ਉਨ੍ਹਾਂ ਨੂੰ ਮੰਤਰੀ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਨ੍ਹਾਂ ਦਾ ਜੋਗਿੰਦਰ ਨਾਲ ਲੜਨ ਨੂੰ ਦਿਲ ਕਰਦਾ ਹੈ, ਕਿਉਂਕਿ ਇਨ੍ਹਾਂ ਨੇ ਰਾਸ਼ਨ ਕਾਰਡ ਆਪਣੇ ਹਲਕੇ 'ਚ ਗ਼ਲਤ ਬਣਵਾਏ ਹਨ।

MLA ਜੋਗਿੰਦਰ ਪਾਲ ਨੇ ਭਾਰਤ ਭੂਸ਼ਣ ਆਸ਼ੂ 'ਤੇ ਗ਼ਲਤ ਵਿਵਹਾਰ ਦੇ ਲਾਏ ਇਲਜ਼ਾਮ

ਜਦਕਿ ਜੋਗਿੰਦਰ ਪਾਲ ਦਾ ਕਹਿਣਾ ਕਿ ਇਹ ਕੰਮ ਮੇਰਾ ਨਹੀਂ ਭਾਰਤ ਭੂਸ਼ਣ ਆਸ਼ੂ ਦੇ ਵਿਭਾਗ ਦਾ ਹੈ। ਇਸ ਨਾਲ ਹੀ ਵਿਧਾਇਕ ਜੋਗਿੰਦਰ ਨੇ ਆਪਣੀ ਸਰਕਾਰ ਦੇ ਕੰਮਕਾਜ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਦੇ ਅੰਦਰ ਸਭ ਕੁਝ ਸਹੀ ਨਹੀਂ ਚੱਲ ਰਿਹਾ ਬਹੁਤ ਕੁੱਝ ਖ਼ਰਾਬ ਹੋ ਰਿਹਾ ਹੈ।

ਇਸ ਤੋਂ ਇਲਾਵਾ ਤ੍ਰਿਪਤ ਬਾਜਵਾ ਦੇ ਬਿਆਨ ਦੇ ਉੱਪਰ ਪਲਟਵਾਰ ਕਰਦਿਆਂ ਜੋਗਿੰਦਰ ਪਾਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇਹ ਸਪੱਸ਼ਟ ਕਰਨ ਕਿ ਤ੍ਰਿਪਤ ਬਾਜਵਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ, ਬਾਕੀ ਇੱਕ ਵਾਰੀ ਉਹ ਪਹਿਲਾਂ ਗੱਲ ਤਾਂ ਕਰਨ ਕਿ ਇਹ ਗੱਲ ਹੋਈ ਹੈ ਜਾਂ ਨਹੀਂ।

ABOUT THE AUTHOR

...view details