ਪੰਜਾਬ

punjab

ਮਿਲਖਾ ਸਿੰਘ ਨੂੰ ਮੁੜ ਹੋਇਆ ਬੁਖ਼ਾਰ, PGI ਦੇ ਡਾਕਟਰਾਂ ਨੇ ਜਾਰੀ ਕੀਤਾ ਹੈਲਥ ਬੁਲੇਟਿਨ

By

Published : Jun 18, 2021, 10:52 PM IST

ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਸਾਬਕਾ ਐਥਲੀਟ ਮਿਲਖਾ ਸਿੰਘ (Milkha singh) ਨੂੰ ਸ਼ੁੱਕਰਵਾਰ ਨੂੰ ਮੁੜ ਬੁਖ਼ਾਰ ਹੋ ਗਿਆ ਹੈ। ਜਿਸ ਦੇ ਚਲਦੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋ ਗਿਆ ਹੈ। ਪੀਜੀਆਈ (Chandigarh PGI) ਦੇ ਡਾਕਟਰ ਨੇ ਮਿਲਖਾ ਸਿੰਘ ਦਾ ਹੈਲਥ ਬੁਲੇਟਿਨ ਜਾਰੀ ਕੀਤਾ ਹੈ। ਜਾਣੋ ਕਿੰਝ ਹੈ ਉਨ੍ਹਾਂ ਦੀ ਸਿਹਤ

ਮਿਲਖਾ ਸਿੰਘ ਨੂੰ ਮੁੜ ਹੋਇਆ ਬੁਖ਼ਾਰ
ਮਿਲਖਾ ਸਿੰਘ ਨੂੰ ਮੁੜ ਹੋਇਆ ਬੁਖ਼ਾਰ

ਚੰਡੀਗੜ੍ਹ : ਸਾਬਕਾ ਦਿੱਗਜ ਐਥਲੀਟ ਮਿਲਖਾ ਸਿੰਘ (Milkha singh) ਦਾ ਚੰਡੀਗੜ੍ਹ ਪੀਜੀਆਈ (Chandigarh PGI) ਵਿੱਚ ਇਲਾਜ ਜਾਰੀ ਹੈ। ਸੂਤਰਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੜ ਬੁਖ਼ਾਰ ਹੋ ਗਿਆ ਸੀ ਤੇ ਜਿਸ ਦੇ ਚਲਦੇ ਉਨ੍ਹਾਂ ਆਕਸੀਜਨ ਲੈਵਲ ਘੱਟ ਹੋ ਗਿਆ ਸੀ। ਇਸ ਵਜ੍ਹਾਂ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਡਾਕਟਰਾਂ ਦੇ ਮੁਤਾਬਕ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਕਾਬਿਲੇਗੌਰ ਹੈ ਕਿ ਮਿਲਖਾ ਸਿੰਘ ਕਰੀਬ 1 ਮਹੀਨੇ ਤੋਂ ਕੋਰੋਨਾ ਪੌਜ਼ੀਟਿਵ ਸਨ। ਬੀਤੇ ਮੰਗਲਵਾਰ ਨੂੰ ਹੀ ਉਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਪ੍ਰਾਈਵੇਟ ਰੂਮ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਹਲਾਂਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋ ਰਿਹਾ ਸੀ, ਪਰ ਸ਼ੁੱਕਰਵਾਰ ਨੂੰ ਕੋਰੋਨਾ ਨੈਗੇਟਿਵ ਹੋਣ ਮਗਰੋਂ ਮੁੜ ਬੁਖ਼ਾਰ ਹੋਣ ਨਾਲ ਉਨ੍ਹਾਂ ਦੀ ਹਾਲਤ ਕੁੱਝ ਖ਼ਰਾਬ ਹੋ ਗਈ ਸੀ। ਡਾਕਟਾਰਾਂ ਦੇ ਮੁਤਾਬਕ ਉਨ੍ਹਾਂ ਦੀ ਸਿਹਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਹੋਏ ,ਪਰ ਉਨ੍ਹਾਂ ਦੀ ਪਤਨੀ ਨਿਰਮਲ ਕੌਰ (Nirmal Kaur) ਦਾ 13 ਜੂਨ ਨੂੰ ਕੋਰੋਨਾ ਦੇ ਕਾਰਨ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਮਿਲਖਾ ਸਿੰਘ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ: ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਕਾਬੂ

ABOUT THE AUTHOR

...view details