ਪੰਜਾਬ

punjab

ਸਿਸੋਦੀਆ ਨੇ ਫਿਰ ਘੇਰੀ ਚੰਨੀ ਸਰਕਾਰ, ਸੀਐਮ ਦੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਨ ਦਾ ਐਲਾਨ

By

Published : Dec 1, 2021, 10:34 AM IST

Updated : Dec 1, 2021, 11:32 AM IST

ਮਨੀਸ਼ ਸਿਸੋਦੀਆ (Manish Sisodia) ਸਿੱਖਿਆ (Education) ਦੇ ਮਸਲੇ ਨੂੰ ਲੈ ਕੇ ਚੰਨੀ ਸਰਕਾਰ ਨੂੰ ਘੇਰ ਰਹੇ ਹਨ। ਸਿਸੋਦੀਆ ਵੱਲੋਂ ਅੱਜ ਸੀਐਮ ਚੰਨੀ ਦੇ ਹਲਕੇ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਉਹ ਸੀਐਮ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਹਾਲ ਜਾਣਨਗੇ। ਨਾਲ ਹੀ ਸਿਸੋਦੀਆ ਨੇ ਉਮੀਦ ਜਤਾਈ ਹੈ ਕਿ ਸੀਐਮ ਚੰਨੀ ਦੇ ਆਪਣੇ ਹਲਕੇ ਦੇ ਸਕੂਲ ਸ਼ਾਨਦਾਰ ਹੋਣਗੇ।

ਮਨੀਸ਼ ਸਿਸੋਦੀਆ ਨੇ ਫਿਰ ਘੇਰੀ ਚੰਨੀ ਸਰਕਾਰ
ਮਨੀਸ਼ ਸਿਸੋਦੀਆ ਨੇ ਫਿਰ ਘੇਰੀ ਚੰਨੀ ਸਰਕਾਰ

ਚੰਡੀਗੜ੍ਹ: ਸਿੱਖਿਆ ਮਸਲੇ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹੋ ਰਹੀ ਹੈ। ਮਨੀਸ਼ ਸਿਸੋਦੀਆ ਦੇ ਵੱਲੋਂ ਇੱਕ ਵਾਰ ਫੇਰ ਸਿੱਖਿਆ ਦੇ ਮਸਲੇ ਨੂੰ ਲੈ ਕੇ ਚੰਨੀ ਸਰਕਾਰ ਨੂੰ ਘੇਰਿਆ ਗਿਆ ਹੈ। ਸਿਸੋਦੀਆ ਨੇ ਕਿਹਾ ਕਿ ਚੰਨੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੂਬੇ ਦੇ ਸਕੂਲ ਦੇਸ਼ ਦੇ ਸਾਰੇ ਸਕੂਲਾਂ ਤੋਂ ਵਧੀਆ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਸੀਐਮ ਚੰਨੀ ਦੇ ਹਲਕੇ ਦੇ ਦੌਰਾ ਕਰਨਗੇ। ਸਿਸੋਦੀਆ ਨੇ ਕਿਹਾ ਕਿ ਇਸ ਦੌਰਾਨ ਉਹ ਚੰਨੀ ਦੇ ਹਲਕੇ ਦੇ ਸਕੂਲ ਦੇਖਣਗੇ। ਸਿਸੋਦੀਆ ਨੇ ਉਮੀਦ ਜਤਾਈ ਹੈ ਕਿ ਸੀਐਮ ਚੰਨੀ ਦੇ ਆਪਣੇ ਹਲਕੇ ਦੇ ਸਕੂਲ ਸ਼ਾਨਦਾਰ ਹੋਣਗੇ।

ਪੰਜਾਬ ਦੀ ਸਿੱਖਿਆ ਨੂੰ ਲੈ ਕੇ ਮਨੀਸ਼ ਸਿਸੋਦੀਆ ਵੱਲੋਂ ਚੰਨੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਮੌਕੇ ਦਿੱਲੀ ਤੇ ਪੰਜਾਬ ਦੇ ਸਕੂਲਾਂ ਦੀ ਪੜ੍ਹਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਵੀ ਪੰਜ ਸਾਲ ਮਿਲੇ ਸਨ ਅਤੇ 'ਆਪ' ਨੂੰ ਦਿੱਲੀ 'ਚ ਪੰਜ ਸਾਲ ਮਿਲੇ ਸਨ। ਉਨ੍ਹਾਂ ਕਿਹਾ ਜੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜ ਸਾਲਾਂ ਵਿੱਚ ਸ਼ਾਨਦਾਰ ਪੜ੍ਹਾਈ ਦਾ ਮਾਹੌਲ ਬਣ ਸਕਦਾ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ ? ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ ਚਾਹੁੰਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਦਿੱਲੀ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਮੰਗੀ ਸੀ, ਜਿੰਨ੍ਹਾਂ ਸਕੂਲਾਂ ਦੇ ਵਿੱਚ ਉਨ੍ਹਾਂ ਨੇ ਸੁਧਾਰ ਕੀਤਾ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਉਹ ਲਿਸਟ ਜਾਰੀ ਕਰ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਚੰਨੀ ਸਰਕਾਰ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਪੰਜਾਬ 250 ਸਕੂਲਾਂ ਦੀ ਸੂਚੀ ਨਹੀਂ ਦੇ ਸਕਿਆ ਜਿੱਥੇ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਸਿੱਖਿਆ ਵਿੱਚ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ:ਚੰਨੀ 'ਤੇ ਭੜਕੇ ਮਨੀਸ਼ ਸਿਸੋਦੀਆ, ਆਖੇ ਅਜਿਹੇ ਸ਼ਬਦ, ਸੁਣਕੇ ਹਰ ਕੋਈ ਹੈਰਾਨ

Last Updated : Dec 1, 2021, 11:32 AM IST

ABOUT THE AUTHOR

...view details