ਪੰਜਾਬ

punjab

ਲੌਕਡਾਊਨ ਮਗਰੋਂ ਰਿਪੇਅਰਿੰਗ ਦੀਆਂ ਦੁਕਾਨਾਂ 'ਤੇ ਲੱਗੀ ਭੀੜ

By

Published : Jun 15, 2020, 4:54 PM IST

ਦੇਸ਼ ਭਰ ਵਿੱਚ 4 ਪੜਾਅ ਦੇ ਲੌਕਡਾਊਨ ਤੋਂ ਬਾਅਦ ਹੁਣ ਦੂਜੇ ਗੇੜ ਦਾ ਅਨਲੌਕ ਜਾਰੀ ਹੈ। ਜਿਥੇ ਇੱਕ ਪਾਸੇ ਮਹਾਂਮਾਰੀ ਕਾਰਨ ਵਪਾਰ ਵਿੱਚ ਮੰਦੀ ਦਾ ਦੌਰ ਹੈ ਉਥੇ ਹੀ ਅਨਲੌਕ ਦੇ ਸ਼ੁਰੂਆਤੀ ਦਿਨਾਂ ਵਿੱਚ ਘਰੇਲੂ ਸਮਾਨ ਦੇ ਰਿਪੇਅਰ ਵਾਲੀਆਂ ਦੁਕਾਨਾਂ 'ਤੇ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ।

Lockdown relaxation for repair shops in chandigarh
ਲੌਕਡਾਊਨ ਮਗਰੋਂ ਰਿਪੇਅਰ ਦੀਆਂ ਦੁਕਾਨਾਂ 'ਤੇ ਲੱਗੀ ਭੀੜ

ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਨੇ ਦਹਿਸ਼ਤ ਮਚਾ ਰੱਖੀ ਹੈ। ਇਸ ਤੋਂ ਬਚਾਅ ਲਈ ਦੇਸ਼ ਭਰ ਵਿੱਚ 4 ਪੜਾਅ ਦੇ ਲੌਕਡਾਊਨ ਤੋਂ ਬਾਅਦ ਹੁਣ ਦੂਜੇ ਗੇੜ ਦਾ ਅਨਲੌਕ ਜਾਰੀ ਹੈ। ਜਿਥੇ ਇੱਕ ਪਾਸੇ ਮਹਾਂਮਾਰੀ ਕਾਰਨ ਵਪਾਰ ਵਿੱਚ ਮੰਦੀ ਦਾ ਦੌਰ ਹੈ ਉਥੇ ਹੀ ਅਨਲੌਕ ਦੇ ਸ਼ੁਰੂਆਤੀ ਦਿਨਾਂ ਵਿੱਚ ਘਰੇਲੂ ਸਮਾਨ ਦੇ ਰਿਪੇਅਰ ਵਾਲੀਆਂ ਦੁਕਾਨਾਂ 'ਤੇ ਕਾਫ਼ੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਵੇਖੋ ਵੀਡੀਓ

ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਨਲੌਕ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਕਾਫ਼ੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਲੋਕਾਂ ਦੀਆਂ ਘਰੇਲੂ ਵਸਤਾਂ ਖ਼ਰਾਬ ਪਈਆਂ ਸਨ ਜਿਸ ਕਰਕੇ ਦੁਕਾਨਾਂ ਖੁੱਲ੍ਹਣ 'ਤੇ ਗ੍ਰਾਹਕਾਂ ਦੀ ਭੀੜ ਲੱਗ ਗਈ। ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰੀ ਦੇ ਅਹਿਤਿਆਤ ਵਜੋਂ ਉਹ ਸਾਰੇ ਸਮਾਨ ਦਾ ਸੈਨੇਟਾਈਜ਼ ਕਰ ਕੇ ਹੀ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ: ਭਾਵੇਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਗੁਰੂ ਨੇ ਠੀਕ ਕੀਤਾ ਜਗਜੀਤ ਸਿੰਘ ਦਾ ਕੋਹੜ

ਉਧਰ ਗ੍ਰਾਹਕਾਂ ਦਾ ਕਹਿਣਾ ਹੈ ਕਿ ਲੋਕ ਆਪਣੇ ਤੌਰ 'ਤੇ ਤਾਂ ਅਹਿਤਿਆਤ ਵਰਤ ਰਹੇ ਹਨ ਪਰ ਬਾਜ਼ਾਰ ਵਿੱਚ ਸਮਾਜਿਕ ਦੂਜੀ ਦਾ ਉਲੰਘਣ ਹੋ ਰਿਹਾ ਹੈ। ਜਿਥੇ ਅਨਲੌਕ ਤੋਂ ਬਾਅਦ ਵਪਾਰੀਆਂ ਨੂੰ ਆਰਥਿਕ ਤੌਰ 'ਤੇ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਉਥੇ ਹੀ ਗ੍ਰਾਹਕਾਂ ਨੂੰ ਵੀ ਆਪਣੀ ਲੋੜ ਮੁਤਾਬਕ ਸਹੂਲਤਾਂ ਮਿਲ ਰਹੀਆਂ ਹਨ। ਪਰ ਦੇਸ਼ ਭਰ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਸਹਿਮ ਦਾ ਮਾਹੌਲ ਅਜੇ ਵੀ ਬਣਿਆ ਹੋਇਆ ਹੈ।

ABOUT THE AUTHOR

...view details