ਪੰਜਾਬ

punjab

ਤਸਵੀਰਾਂ ’ਤੇ ਸਰਕਾਰ ਸਪੱਸ਼ਟੀਕਰਨ: ਬਿਨਾਂ ਮਨਜ਼ੂਰੀ ਤੋਂ ਸਰਕਾਰੀ ਬੱਸਾਂ ’ਤੇ ਨਹੀਂ ਲੱਗੇਗੀ ਧਾਰਮਿਕ ਤਸਵੀਰ

By

Published : Jul 12, 2022, 7:06 AM IST

Updated : Jul 12, 2022, 2:14 PM IST

ਸਰਕਾਰੀ ਬੱਸਾਂ ’ਤੇ ਇਸ਼ਤਿਹਾਰਾਂ ਜਾਂ ਤਸਵੀਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਪੀਆਰਟੀਸੀ ਤੋਂ ਮਨਜ਼ੂਰਸ਼ੁਦਾ ਇਸ਼ਤਿਹਾਰ ਜਾਂ ਸਲੋਗਨ ਹੀ ਲਗਾਏ ਜਾਣਗੇ। ਬਿਨਾਂ ਕਿਸੇ ਮਨਜ਼ੂਰੀ ਤੋਂ ਕੋਈ ਵੀ ਧਾਰਮਿਕ ਤਸਵੀਰ ਨਹੀਂ ਲੱਗ ਸਕਦੀ।

ਸਰਕਾਰ ਨੇ ਫੈਸਲਾ ਲਿਆ ਵਾਪਸ
ਸਰਕਾਰ ਨੇ ਫੈਸਲਾ ਲਿਆ ਵਾਪਸ

ਚੰਡੀਗੜ੍ਹ: ਸੂਬੇ ਭਰ ’ਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਤਸਵੀਰਾਂ ਨੂੰ ਹਟਾਉਣ ਦਾ ਹੁਕਮ ਜਾਰੀ ਹੋਇਆ ਸੀ ਨੂੰ ਸਰਕਾਰ ਵੱਲੋਂ ਹੁਕਮ ਨੂੰ ਵਾਪਸ ਲੈ ਲਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਸਰਕਾਰ ਵੱਲੋਂ ਫੈਸਲਾ ਵਾਪਸ: ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਹੁਕਮ ਤੇ ਕੁਝ ਧਾਰਮਿਕ ਸੰਸਥਾਵਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਅਤੇ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਚੱਲਦੇ ਦਫਤਰ ਵੱਲੋਂ ਜਾਰੀ ਹੁਕਮ ਨੂੰ ਵਾਪਿਸ ਲਿਆ ਜਾਂਦਾ ਹੈ।

ਪੰਜਾਬ ਸਰਕਾਰ ਦਾ ਸਪੱਸ਼ਟੀਕਰਨ:ਸਰਕਾਰੀ ਬੱਸਾਂ ’ਤੇ ਇਸ਼ਤਿਹਾਰਾਂ ਜਾਂ ਤਸਵੀਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਸਪੱਸ਼ਟੀਕਰਨ ਵੀ ਸਾਹਮਣੇ ਆ ਗਿਆ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੀਆਰਟੀਸੀ ਤੋਂ ਮਨਜ਼ੂਰਸ਼ੁਦਾ ਇਸ਼ਤਿਹਾਰ ਜਾਂ ਸਲੋਗਨ ਹੀ ਲਗਾਏ ਜਾਣਗੇ। ਬਿਨਾਂ ਕਿਸੇ ਮਨਜ਼ੂਰੀ ਤੋਂ ਕੋਈ ਵੀ ਧਾਰਮਿਕ ਤਸਵੀਰ ਨਹੀਂ ਲੱਗ ਸਕਦੀ।

ਵਿਰੋਧੀਆਂ ਦੇ ਨਿਸ਼ਾਨੇ ’ਤੇ ਸਰਕਾਰ:ਉੱਥੇ ਹੀ ਸਰਕਾਰ ਵੱਲੋਂ ਜਾਰੀ ਹੁਕਮ ਨੂੰ ਵਾਪਿਸ ਲੈਣ ’ਤੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਸਰਕਾਰ ਵੱਲੋ ਲਏ ਗਏ ਇਸ ਫੈਸਲੇ ’ਤੇ ਕਿਹਾ ਕਿ ਇਹ ਹੁਕਮ ਸਬੂਤ ਹੈ ਕਿ ਸੀਐੱਮ ਭਗਵੰਤ ਮਾਨ ਸਰਕਾਰ ਨੇ ਖਾਲਿਸਤਾਨੀਆਂ ਦੇ ਸਾਹਮਣੇ ਗੋਢੇ ਟੇਕਦੇ ਹੋਏ ਪੰਜਾਬ ਦੀ ਸਰਕਾਰੀ ਬੱਸਾਂ ਤੋਂ ਅੱਤਵਾਦੀਆਂ ਦੀ ਤਸਵੀਰਾਂ ਨੂੰ ਹਟਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਤੋੜਣ ਵਾਲੀਆਂ ਸ਼ਕਤੀਆਂ ਤਾਕਤਵਾਰ ਹੁੰਦੀ ਜਾ ਰਹੀ ਹੈ ਅਤੇ ਕਮਜ਼ੋਰ ਸੀਐੱਮ ਦੇ ਕਾਰਨ ਖਤਰਾ ਹੋਰ ਵਧ ਗਿਆ ਹੈ।

ਸਰਕਾਰ ਨੂੰ ਵਿਰੋਧ ਦਾ ਕਰਨਾ ਪਿਆ ਸੀ ਸਾਹਮਣਾ:ਕਾਬਿਲੇਗੌਰ ਹੈ ਕਿ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਉੱਪਰ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰਾ ਦੀਆਂ ਫੋਟੋਆਂ ਦੇਖਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਹੁਕਮ ਜਾਰੀ ਕੀਤੇ ਸਨ ਕਿ ਸਰਕਾਰੀ ਬੱਸਾਂ ਉੱਪਰੋਂ ਇਹ ਫੋਟੋਆਂ ਲਾਹ ਦਿੱਤੇ ਜਾਣ। ਜਿਸ ਤੋਂ ਬਾਅਦ ਸਰਕਾਰੀ ਬੱਸਾਂ ਤੋਂ ਫੋਟੋਆਂ ਨੂੰ ਲਾਹਿਆ ਵੀ ਗਿਆ ਸੀ। ਉਸ ਸਮੇਂ ਸਰਕਾਰ ਨੂੰ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਕਈ ਥਾਵਾਂ ਤੇ ਦਲ ਖ਼ਾਲਸਾ ਦੇ ਆਗੂ ਅਤੇ ਮੈਂਬਰ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਇਕੱਠੇ ਹੋਏ ਅਤੇ ਬੱਸ ਸਟੈਂਡ ਜਾ ਕੇ ਸਰਕਾਰੀ ਬੱਸਾਂ ਉਪਰ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਫੋਟੋਜ਼ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜੋ:ਅੰਮ੍ਰਿਤਸਰ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ 6 ਦਿਨ ਦਾ ਮਿਲਿਆ ਰਿਮਾਂਡ

Last Updated : Jul 12, 2022, 2:14 PM IST

ABOUT THE AUTHOR

...view details