ਚੰਡੀਗੜ੍ਹ: ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਵੱਲੋਂ ਦਲੇਰ ਮਹਿੰਦੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਦਲੇਰ ਮਹਿੰਦੀ ਨੇ ਸਜ਼ਾ ਨੂੰ ਰੱਦ ਕਰਨ ਦੇ ਲਈ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।
ਨਹੀਂ ਮਿਲੀ ਦਲੇਰ ਮਹਿੰਦੀ ਨੂੰ ਰਾਹਤ: ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ 15 ਸਤੰਬਰ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਦਲੇਰ ਮਹਿੰਦੀ ਦੇ ਵਕੀਲ ਕੋਲੋਂ ਸਵਾਲ ਪੁੱਛਿਆ ਕਿ ਕਿੰਨ੍ਹੇ ਸਮੇਂ ਤੋਂ ਦਲੇਰ ਮਹਿੰਦੀ ਜੇਲ੍ਹ ’ਚ ਹਨ ਤਾਂ ਵਕੀਲ ਨੇ ਕਿਹਾ ਕਿ ਜਿਆਦਾ ਸਮੇਂ ਤੋਂ ਨਹੀਂ। ਦੱਸ ਦਈਏ ਕਿ ਪਿਛਲੇ 6 ਦਿਨਾਂ ਤੋਂ ਦਲੇਰ ਮਹਿੰਦੀ ਜੇਲ੍ਹ ਚ ਬੰਦ ਹਨ। 15 ਸਤੰਬਰ ਨੂੰ ਜੇਲ੍ਹ ਚ ਰਹਿਣਾ ਹੋਵੇਗਾ।