ਪੰਜਾਬ

punjab

Covid Alert: ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, ਸੋਮਵਾਰ ਤੋਂ ਰੋਜ਼ਾਨਾ ਸੀਮਤ ਸਮੇਂ ਲਈ ਹੀ ਖੁੱਲ੍ਹੇਗੀ ਸੁਖਨਾ ਝੀਲ

By

Published : Jan 2, 2022, 8:39 PM IST

Updated : Jan 2, 2022, 10:17 PM IST

ਕੋਵਿਡ-19 (Covid-19) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਖਨਾ ਝੀਲ ਨੂੰ ਸਵੇਰੇ ਅਤੇ ਸ਼ਾਮ ਨੂੰ ਹੀ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।

ਰੋਜ਼ਾਨਾ ਸੀਮਤ ਸਮੇਂ ਲਈ ਹੀ ਖੁੱਲ੍ਹੇਗੀ ਝੀਲ
ਰੋਜ਼ਾਨਾ ਸੀਮਤ ਸਮੇਂ ਲਈ ਹੀ ਖੁੱਲ੍ਹੇਗੀ ਝੀਲ

ਚੰਡੀਗੜ੍ਹ:ਕੋਵਿਡ-19 (Covid-19) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਖਨਾ ਝੀਲ ਨੂੰ ਸਵੇਰੇ ਅਤੇ ਸ਼ਾਮ ਨੂੰ ਹੀ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।

ਸਵੇਰੇ 5:00 ਵਜੇ ਤੋਂ ਸਵੇਰੇ 9:00 ਵਜੇ ਤੱਕ ਅਤੇ ਸ਼ਾਮ 6:00 ਵਜੇ ਤੋਂ ਰਾਤ 8:00 ਵਜੇ ਤੱਕ ਰਹੇਗੀ ਖੁੱਲ੍ਹੀ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ

ਹੁਕਮਾਂ ਅਨੁਸਾਰ ਸੁਖਨਾ ਝੀਲ ਸੈਰ ਕਰਨ ਵਾਲਿਆਂ ਅਤੇ ਸੈਲਾਨੀਆਂ ਲਈ ਸਵੇਰੇ 5:00 ਵਜੇ ਤੋਂ ਸਵੇਰੇ 9:00 ਵਜੇ ਤੱਕ ਅਤੇ ਸ਼ਾਮ 6:00 ਵਜੇ ਤੋਂ ਰਾਤ 8:00 ਵਜੇ ਤੱਕ ਖੁੱਲ੍ਹੀ ਰਹੇਗੀ।

ਹਾਲਾਂਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਸ ਸਮੇਂ ਦੌਰਾਨ ਆਉਣ ਵਾਲੇ ਸਾਰੇ ਲੋਕ ਸੁਖਨਾ ਝੀਲ ਨੂੰ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨਗੇ ਅਤੇ ਜੇਕਰ ਕੋਈ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਦਾ ਚਲਾਨ ਵੀ ਕੱਟਿਆ ਜਾਵੇਗਾ।

ਇਸ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਸੁਖਨਾ ਝੀਲ ਹਰ ਐਤਵਾਰ ਨੂੰ ਬੰਦ ਰਹੇਗੀ।

50 ਫੀਸਦੀ ਸਮਰੱਥਾ ਨਾਲ ਹੀ ਖੁੱਲ ਸਕਦੇ ਹਨ ਹੋਟਲ ਮੈਰਿਜ ਪੈਲੇਸ

ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਹੋਰ ਹੁਕਮ ਜਾਰੀ ਕੀਤਾ ਹੈ, ਜਿਸ ਮੁਤਾਬਿਕ ਹੋਟਲਾਂ, ਕੈਫੈ, ਕੌਫੀ ਸੌਪਾਂ, ਮੈਰਿਜ ਪੈਲੇਸ, ਬੈਂਕੁਇਟ ਹਾਲ, 50 ਫੀਸਦੀ ਸਮਰੱਥਾ ਨਾਲ ਹੀ ਖੁੱਲ ਸਕਦੇ ਹਨ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ

ਇਸ ਵਿੱਚ ਉਹੀ ਵਿਅਕਤੀ ਸ਼ਾਮਿਲ ਹੋ ਸਕਦੇ ਹਨ ਜਿਨ੍ਹਾਂ ਨੇ ਕੋਰੋਨਾ ਦੀਆਂ ਦੋਵੇ ਡੋਜ਼ ਲੈ ਲਈਆਂ ਹੋਣ।

ਚੰਡੀਗੜ ਪ੍ਰਸ਼ਾਸਨ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Omicron Update: ਚੰਡੀਗੜ੍ਹ ਵਿੱਚ ਓਮੀਕਰੋਨ ਦੇ 2 ਨਵੇਂ ਮਾਮਲੇ

Last Updated : Jan 2, 2022, 10:17 PM IST

ABOUT THE AUTHOR

...view details