ਪੰਜਾਬ

punjab

ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ: ਪਰਗਟ ਸਿੰਘ

By

Published : May 17, 2021, 2:47 PM IST

ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ’ਤੇ ਫੋਨ ਕਰ ਧਮਕੀ ਦੇਣ ਦੇ ਇਲਜਾਮ ਲਗਾਏ ਹਨ। ਇਸ ਦੌਰਾਨ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਵੀ ਹੁਣ ਖੁੱਲ੍ਹ ਕੇ ਮੈਦਾਨ ਵਿੱਚੋਂ ਬਾਹਰ ਆ ਕੇ ਖੇਡਣ ਕਿਉਂਕਿ ਅਕਾਲੀ ਦਲ ਕਾਂਗਰਸੀ ਬੀਜੇਪੀ ਸਭ ਆਪਸ ਵਿੱਚ ਰਲੇ ਹੋਏ ਹਨ।

ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ
ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ: ਪਰਗਟ ਸਿੰਘ

ਚੰਡੀਗੜ੍ਹ: ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ ਤੇ ਆਪਣੇ ਹੀ ਸਰਕਾਰ ਖ਼ਿਲਾਫ਼ ਅਵਾਜ਼ ਚੁੱਕਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਅਤੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀਰਵਾਰ ਰਾਤ ਉਨ੍ਹਾਂ ਨੂੰ ਫੋਨ ਕਰ ਧਮਕੀ ਦਿੱਤੀ ਹੈ ਕਿ ਉਸ ਦੇ ਖ਼ਿਲਾਫ਼ ਵੀ ਕਾਗਜ਼ ਪੱਤਰ ਇਕੱਠੇ ਕਰ ਲਏ ਗਏ ਹਨ। ਜਿਸ ਤੋਂ ਮਗਰੋਂ ਵਿਧਾਇਕ ਪਰਗਟ ਸਿੰਘ ਵੱਲੋਂ ਵੀ ਸਾਫ਼ ਸ਼ਬਦਾਂ ਵਿੱਚ ਕੈਪਟਨ ਸੰਦੀਪ ਸੰਧੂ ਨੂੰ ਕਹਿ ਦਿੱਤਾ ਕਿ ਜੋ ਉਨ੍ਹਾਂ ਤੋਂ ਹੁੰਦਾ ਹੈ ਉਹ ਕਰ ਲੈਣ ਜੇਕਰ ਸੱਚ ਬੋਲਣ ਦੀ ਸਜ਼ਾ ਦੇਣਾ ਚਾਹੁੰਦੇ ਹਨ ਤਾਂ ਉਹ ਸੱਚ ਬੋਲਦੇ ਰਹਿਣਗੇ। ਪਰਗਟ ਸਿੰਘ ਨੇ ਇਹ ਵੀ ਕਿਹਾ ਕਿ 10 ਸਾਲ ਉਨ੍ਹਾਂ ਵੱਲੋਂ ਹਾਕੀ ਟੀਮ ਦੀ ਕਪਤਾਨੀ ਕਰ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ, ਜੇਕਰ ਉਹ ਮੇਰੇ ਨਾਲ ਅਜਿਹਾ ਕੁਝ ਕਰ ਸਕਦੇ ਹਨ ਤਾਂ ਬਾਕੀਆਂ ਨਾਲ ਕੀ ਕੁਝ ਕਰਦੇ ਹੋਣਗੇ। ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਧਮਕੀ ਦੌਰਾਨ ਸੰਧੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਨਾਜਾਇਜ਼ ਪ੍ਰਾਪਰਟੀਆਂ ਦੇ ਕਾਗਜ਼ ਇਕੱਠੇ ਕਰ ਲਏ ਹਨ।

ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ: ਪਰਗਟ ਸਿੰਘ

ਇਹ ਵੀ ਪੜੋ: ਹਰਿਆਣਾ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਪੰਜਾਬ ’ਚ ਸੜਕਾਂ ਕੀਤੀਆਂ ਜਾਣਗੀਆਂ ਜਾਮ
ਪਰਗਟ ਸਿੰਘ ਨੇ ਵੀ ਸਰਕਾਰ ਨੂੰ ਸਾਫ ਚਿਤਾਵਨੀ ਦਿੰਦਿਆਂ ਇਹ ਕਹਿ ਦਿੱਤਾ ਹੈ ਕਿ ਸਾਫ਼ ਛਵੀ ਵਾਲਾ ਅਫ਼ਸਰ ਉਸਦੀ ਜਿਸ ਮਰਜ਼ੀ ਤਰੀਕੇ ਦੀ ਜਾਂਚ ਕਰੇ ਉਹ ਤਿਆਰ ਹਨ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਵੀ ਹੁਣ ਖੁੱਲ੍ਹ ਕੇ ਮੈਦਾਨ ਵਿੱਚੋਂ ਬਾਹਰ ਆ ਕੇ ਖੇਡਣ ਕਿਉਂਕਿ ਅਕਾਲੀ ਦਲ ਕਾਂਗਰਸੀ ਬੀਜੇਪੀ ਸਭ ਆਪਸ ਵਿੱਚ ਰਲੇ ਹੋਏ ਹਨ। ਪਰਗਟ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਲੀਡਰ ਬਿਆਨਬਾਜ਼ੀਆਂ ਕਰ ਰਹੇ ਹਨ ਜ਼ਿਆਦਾਤਰ ਉਹ ਦਿਲੋਂ ਨਹੀਂ ਦੇ ਰਹੇ ਹਨ।
ਪਰਗਟ ਸਿੰਘ ਨੇ ਕਿਹਾ ਕਿ ਉਹ ਕੋਈ ਸਿਆਸੀ ਗੱਲ ਨਹੀਂ ਕਰਨਗੇ ਪਰਗਟ ਸਿੰਘ ਨੂੰ ਚੌਥਾ ਫਰੰਟ ਬਣਾਉਣ ਬਾਰੇ ਸਵਾਲ ਕੀਤਾ ਗਿਆ ਸੀ ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਸਿਸਟਮ ਵਿੱਚ ਰਹਿ ਕੇ ਹੀ ਇਨ੍ਹਾਂ ਨਾਲ ਲੜਨਗੇ, ਹਾਲਾਂਕਿ ਜਦੋਂ ਤਕ ਚੰਗੇ ਬੰਦੇ ਅੱਗੇ ਨਹੀਂ ਆਉਂਦੇ ਉਦੋਂ ਤੱਕ ਸਿਸਟਮ ਵਧੀਆ ਅਤੇ ਸਾਫ ਸੁਥਰਾ ਨਹੀਂ ਬਣ ਸਕਦਾ, ਪਰ ਸਰਕਾਰਾਂ ਮੰਤਰੀਆਂ ਵਿਧਾਇਕਾਂ ਨਾਲ ਮਿਲ ਕੇ ਸਜ਼ਾ ਦੇਣ ਵਾਲੇ ਅਦਾਰੇ ਹੀ ਖਤਮ ਕਰਨ ਲੱਗੀਆਂ ਹੋਈਆਂ ਹਨ।

ਇਹ ਵੀ ਪੜੋ: ਸਰਕਾਰ ਇੱਕ ਜੂਨ ਤੋਂ ਝੋਨਾ ਲਾਉਣ ਦੀ ਦਵੇ ਇਜਾਜ਼ਤ: ਕਿਸਾਨ

ABOUT THE AUTHOR

...view details