ਪੰਜਾਬ

punjab

ਪੰਜਾਬ 'ਚ ਮਾਫ਼ੀਆ ਦਾ ਰਾਜ ਹੈ: ਬਲਬੀਰ ਰਾਜੇਵਾਲ

By

Published : Jan 29, 2022, 8:55 PM IST

ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Rajewal) ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਮਾਫ਼ੀਆ ਦਾ ਰਾਜ ਹੈ।

ਪੰਜਾਬ 'ਚ ਮਾਫ਼ੀਆ ਦਾ ਰਾਜ ਹੈ: ਬਲਬੀਰ ਰਾਜੇਵਾਲ
ਪੰਜਾਬ 'ਚ ਮਾਫ਼ੀਆ ਦਾ ਰਾਜ ਹੈ: ਬਲਬੀਰ ਰਾਜੇਵਾਲ

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections) ਵਿੱਚ ਉਤਰੇ ਸੰਯੁਕਤ ਸਮਾਜ ਮੋਰਚਾ ਦੀ ਅਜੇ ਤੱਕ ਕੋਈ ਰਜਿਸਟਰੇਸ਼ਨ ਨਹੀਂ ਹੋਈ ਹੈ। ਜਦ ਕਿ ਮੋਰਚੇ ਵੱਲੋਂ ਆਪਣੀ ਪਾਰਟੀ ਦੇ 102 ਉਮੀਦਵਾਰ ਮੈਦਾਨ ਵਿੱਚ ਖੜ੍ਹੇ ਕੀਤੇ ਹਨ। ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Rajewal) ਨੂੰ ਪੂਰੀ ਉਮੀਦ ਸੀ ਕਿ ਸ਼ੁੱਕਰਵਾਰ ਨੂੰ ਚੋਣ ਨਿਸ਼ਾਨ ਮਿਲ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਉਮੀਦਵਾਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।

ਪੰਜਾਬ 'ਚ ਮਾਫ਼ੀਆ ਦਾ ਰਾਜ ਹੈ: ਬਲਬੀਰ ਰਾਜੇਵਾਲ

ਜਿਸ ਤਹਿਤ ਹੀ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Rajewal) ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ (Balbir Rajewal) ਨੇ ਕਿਹਾ ਕਿ ਪੰਜਾਬ ਵਿੱਚ ਅਸੀ ਇਸ ਲਈ ਚੋਣਾਂ ਲੜ ਰਹੇ ਹਾਂ, ਕਿਉਂਕਿ ਲੰਮੇਂ ਸਮੇਂ ਤੋਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ਵਿੱਚ ਅੱਜ ਮਾਫ਼ੀਆ ਦਾ ਰਾਜ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਅਰਥ-ਵਿਵਸਥਾ ਦੀ ਘਾਣ ਹੋ ਰਿਹਾ ਹੈ, ਇਸ ਲਈ ਅਸੀ ਜੇਕਰ ਅਜੇ ਵੀ ਸਮਾਜਿਕ ਅਤੇ ਆਰਥਿਕ ਬਦਲਾਅ ਨਾ ਆਇਆ ਤਾਂ ਪੰਜਾਬ ਖਤਮ ਹੋ ਜਾਵੇਗਾ, ਇਸ ਲਈ ਬਦਲਾਅ ਜ਼ਰੂਰੀ ਹੈ।

ਇਸ ਤੋਂ ਇਲਾਵਾ ਰਾਜੇਵਾਲ (Balbir Rajewal) ਨੇ ਕਿਹਾ ਕਿ ਅਸੀ 2 ਜਾਂ 3 ਦਿਨਾਂ ਵਿੱਚ ਆਪਣੀ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਾਂਗੇ। ਜਿਸ ਵਿੱਚ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ, ਖੇਤ ਮਜ਼ਦੂਰਾਂ ਤੋਂ ਕਰਜ਼ਾ ਮੁਆਫ਼ੀ ਵੇਲੇ ਵਿਆਜ਼ ਨਹੀਂ ਲਿਆ ਜਾਵੇਗਾ, ਇਸ ਤੋਂ ਇਲਾਵਾਂ ਜੇਕਰ ਲੋਕਪਾਲ ਨੂੰ ਮਜ਼ਬੂਤ ​​ਕਰੋ ਤਾਂ ਕਿ ਸਾਰੇ ਮਸਲੇ ਹੱਲ ਹੋ ਜਾਣਗੇ। ਰਾਜੇਵਾਲ ਨੇ 31 ਜਨਵਰੀ ਮਨਾਏ ਜਾ ਰਹੇ ਵਿਸ਼ਵਾਸਘਾਤ ਦਿਵਸ ਦੇ ਸਬੰਧ ਵਿੱਚ ਬੋਲਦਿਆ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਇਸ ਦਿਨ ਹਿੱਸਾ ਲੈਣਗੇ।

ਇਹ ਵੀ ਪੜੋ:- ਭਾਜਪਾ ਨੂੰ ਵੱਡਾ ਝਟਕਾ, ਅਕਾਲੀ ਦਲ ਦੇ ਹੋਏ ਮਦਨ ਮੋਹਨ ਮਿੱਤਲ

ABOUT THE AUTHOR

...view details