ਪੰਜਾਬ

punjab

ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ 6 ਹਜ਼ਾਰ ਵਾਲਾ ਕੋਰਸ 500 ਰੁ 'ਚ, ਜਾਣੋ ਪੂਰੀ ਜਾਣਕਾਰੀ

By

Published : Mar 2, 2022, 4:16 PM IST

Updated : Mar 2, 2022, 4:43 PM IST

ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ’ ਵੱਲੋਂ ਪੰਜਾਬ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਇੱਕ ਵਿਸ਼ੇਸ ਕੋਰਸ ਕਰਵਾਉਣ ਦੀ ਪੇਸ਼ਕਸ ਦਿੱਤੀ ਗਈ ਹੈ, ਇਨ੍ਹਾਂ ਕੋਰਸਾਂ ਦੀ ਫੀਸ ਲਗਭਗ 6 ਹਜ਼ਾਰ ਰੁਪਏ ਹੈ, ਪਰ ਅਧਿਆਪਕਾਂ ਪਾਸੋ 500 ਰੁ ਫੀਸ ਵਸੂਲੇ ਜਾਣਗੇ।

ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ 6 ਹਜ਼ਾਰ ਵਾਲਾ ਕੋਰਸ 500 ਰੁ. 'ਚ
ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ 6 ਹਜ਼ਾਰ ਵਾਲਾ ਕੋਰਸ 500 ਰੁ. 'ਚ

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਦੇ ਘੱਟਣ ਨਾਲ ਜਿੱਥੇ ਪੰਜਾਬ ਵਿੱਚ ਸਿੱਖਿਆ ਅਦਾਰੇ ਇੱਕ ਵਾਰ ਤੋਂ ਫਿਰ ਖੁੱਲ੍ਹੇ ਚੁੱਕੇ ਹਨ, ਪਰ ਦੂਜੇ ਪਾਸੇ ਫੀਸਾਂ ਦੇ ਵਾਧੇ ਕਾਰਨ ਬਹੁਤ ਸਾਰੇ ਅਧਿਆਪਕ ਵਾਧੂ ਪੜ੍ਹਾਈ ਤੋਂ ਵਾਂਂਝੇ ਰਹਿ ਜਾਂਦੇ ਹਨ।

ਅਜਿਹੀ ਹੀ ਇੱਕ ਵਾਧੂ ਪੜ੍ਹਾਈ ਦੀ ਫੀਸਾਂ ਵਿੱਚ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੋ ਕਿ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ’ ਤੋਂ ਹੈ। ਜਿਸ ਵੱਲੋਂ ਪੰਜਾਬ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਇੱਕ ਵਿਸ਼ੇਸ ਕੋਰਸ ਕਰਵਾਉਣ ਦੀ ਪੇਸ਼ਕਸ ਦਿੱਤੀ ਗਈ ਹੈ, ਜਿਸ ਵਿੱਚ ਕਿ 5 ਤਰ੍ਹਾਂ ਦੇ ਕੋਰਸ ਹਨ।

ਯੂਨੀਵਰਸਿਟੀ ਦੇ ਡਾਇਰੈਕਟਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਡਿਸਟੈਂਸ ਰਾਹੀ 5 ਤਰ੍ਹਾਂ ਦੇ ਕੋਰਸ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਦੱਸ ਦਈਏ ਕਿ ਇਹਨਾਂ ਕੋਰਸਾਂ ਲਈ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਹੈ ਤੇ ਇਨਾਂ ਕੋਰਸਾਂ ਲਈ 12ਵੀ ਕਲਾਸ ਦੀ ਸਿੱਖਿਆ ਹੋਣੀ ਜਰੂਰੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕੋਰਸਾਂ ਦੀ ਫੀਸ ਲਗਭਗ 6 ਹਜ਼ਾਰ ਰੁਪਏ ਹੈ, ਪਰ ਅਧਿਆਪਕਾਂ ਪਾਸੋ 500 ਰੁ ਫੀਸ ਵਸੂਲੇ ਜਾਣਗੇ।

ਇਹ ਵੀ ਪੜੋ:- ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ: ਉਮੀਦਵਾਰਾਂ ਦੀ ਖਰੀਦਦਾਰੀ ਵਰਗੇ ਬਣੇ ਹਾਲਾਤ !

Last Updated : Mar 2, 2022, 4:43 PM IST

ABOUT THE AUTHOR

...view details