ਪੰਜਾਬ

punjab

ਸੜਕ ਹਾਦਸਿਆਂ ਲਈ 17 ਪ੍ਰਤੀਸ਼ਤ ਨਬਾਲਿਗ ਬੱਚੇ ਜਿੰਮੇਵਾਰ

By

Published : Mar 27, 2021, 3:20 PM IST

Updated : Mar 27, 2021, 5:00 PM IST

ਦੇਸ਼ ਭਰ 'ਚ ਹਰ ਸਾਲ 14000 ਦੇ ਕਰੀਬ ਸੜਕੀ ਹਾਦਸੇ ਸਿਰਫ਼ ਇਸ ਕਰਕੇ ਹੋ ਜਾਂਦਾ ਹੈ ਕਿ ਵਾਹਨ ਚਾਲਕ ਨੇ ਸ਼ਰਾਬ ਪੀਤੀ ਹੁੰਦੀ ਹੈ। ਦੇਸ਼ 'ਚ ਹਰ ਚਾਰ ਮਿੰਟ 'ਚ ਇੱਕ ਵਿਅਕਤੀ ਸੜਕ ਹਾਦਸੇ 'ਚ ਆਪਣੀ ਜਾਨ ਗਵਾ ਦਿੰਦਾ ਹੈ। ਅੰਕੜੇ ਦੱਸਦੇ ਹਨ ਕਿ ਸੜਕ ਹਾਦਸਿਆਂ 'ਚ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਉੱਤੇ ਹੈ।

ਤਸਵੀਰ
ਤਸਵੀਰ

ਚੰਡੀਗੜ੍ਹ: ਦੇਸ਼ ਭਰ 'ਚ ਹਰ ਸਾਲ 14000 ਦੇ ਕਰੀਬ ਸੜਕੀ ਹਾਦਸੇ ਸਿਰਫ਼ ਇਸ ਕਰਕੇ ਹੋ ਜਾਂਦਾ ਹੈ ਕਿ ਵਾਹਨ ਚਾਲਕ ਨੇ ਸ਼ਰਾਬ ਪੀਤੀ ਹੁੰਦੀ ਹੈ। ਦੇਸ਼ 'ਚ ਹਰ ਚਾਰ ਮਿੰਟ 'ਚ ਇੱਕ ਵਿਅਕਤੀ ਸੜਕ ਹਾਦਸੇ 'ਚ ਆਪਣੀ ਜਾਨ ਗਵਾ ਦਿੰਦਾ ਹੈ। ਅੰਕੜੇ ਦੱਸਦੇ ਹਨ ਕਿ ਸੜਕ ਹਾਦਸਿਆਂ 'ਚ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਉੱਤੇ ਹੈ। ਹਾਲਾਂਕਿ ਪੰਜਾਬ ਦੀ ਹਾਲਤ ਸੜਕ ਹਾਦਸਿਆਂ 'ਚ ਘੱਟ ਹੋਈ ਹੈ, ਜਿੱਥੇ ਪਹਿਲਾਂ ਪੰਜਾਬ 14ਵੇਂ ਨੰਬਰ 'ਤੇ ਸੀ ਹੁਣ 15 ਵਾਂ ਨੰਬਰ ਹੋ ਚੁੱਕਿਆ ਹੈ, ਪਰ ਬਾਕੀ ਸੂਬਿਆਂ ਨਾਲੋਂ ਹੁਣ ਵੀ ਪੰਜਾਬ ਸੜਕ ਹਾਦਸਿਆਂ 'ਚ ਅੱਗੇ ਹੈ। ਵੱਧਦੇ ਸੜਕ ਹਾਦਸਿਆਂ ਨੂੰ ਵੇਖਦੇ ਹੋਏ ਨਵਾਂ ਮੋਟਰ ਵਹੀਕਲ ਐਕਟ 2019 ਲਾਇਆ ਗਿਆ ਪਰ ਉਸ ਤੋਂ ਵੀ ਜ਼ਿਆਦਾ ਅਸਰ ਨਹੀਂ ਪਿਆ। ਖਾਸ ਕਰ ਕੇ ਨਬਾਲਿਗ ਬੱਚੇ ਜੋ ਕਿ ਬਿਨ੍ਹਾਂ ਲਾਈਸੈਂਸ ਦੇ ਗੱਡੀਆਂ ਚਲਾਉਂਦੇ ਅਤੇ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਹਨ।

ਨਬਾਲਿਗ ਬੱਚਿਆਂ ਦੀ ਸੜਕ ਹਾਦਸਿਆਂ 'ਚ 17 ਪ੍ਰਤੀਸ਼ਤ ਹਿੱਸੇਦਾਰੀ

ਸਾਲ 2017 'ਚ ਸ਼ਰਾਬ ਕਾਰਨ ਹਾਦਸੇ ਦੇ ਸ਼ਿਕਾਰ ਹੋਏ 10874 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ 17 ਪ੍ਰਤੀਸ਼ਤ ਵਾਹਨ ਚਾਲਕ ਨਬਾਲਿਗ ਬੱਚੇ ਸੀ। ਭਾਵ ਕਿ 1848 ਹਾਦਸਿਆਂ ਨੂੰ ਨਾਬਾਲਿਗ ਬੱਚਿਆਂ ਨੇ ਅੰਜਾਮ ਦਿੱਤਾ। ਸਾਲ 2020 'ਚ 5194 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚੋਂ 3816 ਲੋਕਾਂ ਨੇ ਆਪਣੀ ਜਾਨ ਗਵਾਈ। ਰੋਡ ਐਂਡ ਹਾਈਵੇਅ ਟਰਾਂਸਪੋਰਟ ਵਿਭਾਗ ਦੀ ਖੋਜ ਰਿਪੋਰਟ ਮੁਤਾਬਿਕ ਪੰਜਾਬ 'ਚ ਸੜਕ ਹਾਦਸਿਆਂ ਲਈ ਗਲਤ ਪਾਸੇ ਵਾਹਨ ਚਲਾਉਣਾ ਸਭ ਤੋਂ ਵੱਡਾ ਕਾਰਨ ਹੈ। ਉਸ ਤੋਂ ਇਲਾਵਾ ਸ਼ਰਾਬ ਦਾ ਸੇਵਨ, ਮੋਬਾਇਲ ਵਰਤੋਂ, ਲਾਲ ਬੱਤੀ ਜੰਪ ਸ਼ਾਮਿਲ ਹਨ। ਸਾਲ 2020 'ਚ 320 ਗਲਤ ਪਾਸੇ ਡਰਾਈਵਿੰਗ ਦੇ ਚੱਲਦੇ ਹਾਦਸੇ ਹੋਏ ਜਿਨ੍ਹਾਂ ਵਿੱਚੋਂ 279 ਲੋਕਾਂ ਨੇ ਆਪਣੀ ਜਾਨ ਗਵਾਈ, 269 ਸ਼ਰਾਬ ਕਾਰਨ ਹਾਦਸੇ ਦੇ ਸ਼ਿਕਾਰ ਹੋਏ, 331 ਮੌਤਾਂ ਲਾਲ ਬੱਤੀ ਜੰਪ ਅਤੇ ਮੋਬਾਇਲ ਦੀ ਵਰਤੋਂ ਨਾਲ ਹੋਈ ।ਡਰਿੰਕ ਐਂਡ ਡਰਾਇਵਿੰਗ ਮਾਮਲੇ 'ਚ ਜਲੰਧਰ ਪੂਰੇ ਸੂਬੇ 'ਚ ਨੰਬਰ ਇੱਕ ਰਿਹਾ ਹੈ। ਇੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਕਾਰਵਾਈ ਹੋਈ ਹੈ।

ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਕਨੂ ਸ਼ਰਮਾ ਦੱਸਦੀ ਹੈ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਇਕ ਪਾਲਿਸੀ ਬਣਾਉਣੀ ਹੋਵੇਗੀ, ਜਾਗਰੂਕਤਾ ਅਭਿਆਨ ਚਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਲ 2019 'ਚ ਨਵਾਂ ਮੋਟਰ ਵਹੀਕਲ ਐਕਟ ਆਇਆ, ਜਿਸ 'ਚ ਕਿਹਾ ਗਿਆ ਕਿ ਜੇਕਰ ਨਾਬਾਲਿਗ ਵਾਹਨ ਚਲਾਉਂਦੇ ਹੋਏ ਫੜੇ ਗਏ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਵੇਗਾ ਅਤੇ ਵਾਹਨ ਦਾ ਰਜਿਸਟਰੇਸ਼ਨ ਵੀ ਰੱਦ ਕੀਤਾ ਜਾਵੇਗਾ। ਸਜ਼ਾ ਦੇ ਤੌਰ 'ਤੇ ਮਾਪਿਆਂ 'ਤੇ ਪੱਚੀ ਹਜ਼ਾਰ ਰੁਪਏ ਜ਼ੁਰਮਾਨਾ ਅਤੇ ਤਿੰਨ ਸਾਲ ਦੀ ਜੇਲ੍ਹ, ਵਾਹਨ ਦਾ ਰਜਿਸਟ੍ਰੇਸ਼ਨ ਰੱਦ ਅਤੇ ਬੱਚੇ 'ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ। ਹਾਲਾਂਕਿ ਐਕਟ ਦਾ ਕੋਈ ਅਸਰ ਨਜ਼ਰ ਨਹੀਂ ਆਇਆ ਕਿਉਂਕਿ ਉਸ ਤੋਂ ਬਾਅਦ ਕਈ ਸੜਕ ਹਾਦਸੇ ਹੋਏ ਜਿਨ੍ਹਾਂ 'ਚ ਗੱਡੀ ਚਲਾਉਣ ਵਾਲਾ ਨਬਾਲਿਗ ਹੀ ਸੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਕਾਰਨ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਕਿ ਸਿਰਫ਼ ਸੁਸਾਇਟੀ ਨੂੰ ਦਿਖਾਉਣ ਲਈ ਉਹ ਆਪਣੇ ਬੱਚਿਆਂ ਨੂੰ ਗੱਡੀਆਂ ਚਲਾਉਣ ਲਈ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਚਲਾਨ ਕੱਟ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੰਦੀ ਹੈ ਪਰ ਚਲਾਨ ਇਸਦਾ ਹੱਲ ਨਹੀਂ ਹੈ ।

ਇਹ ਵੀ ਪੜ੍ਹੋ:ਕੋਰੋਨਾ ਕਈ ਮਯੂਟੇਸ਼ਨਸ ਦੇ ਨਾਲ ਕਰੇਗਾ ਹਮਲਾ,ਰਾਸ਼ਟਰੀ ਰੋਗ ਕੰਟਰਲੋ ਕੇਂਦਰ ਦੇ ਡਾਇਰੈਕਟਰ ਦਾ ਬਿਆਨ

ਕੁਝ ਸਮਾਂ ਪਹਿਲਾਂ ਹੀ ਮੋਹਾਲੀ 'ਚ ਇੱਕ ਨੌਜਵਾਨ ਵੱਲੋਂ ਸ਼ਰਾਬ ਦੇ ਨਸ਼ੇ 'ਚ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ, ਜਿਸ 'ਚ ਤਿੰਨ ਲੋਕਾਂ ਦੀ ਜਾਨ ਚਲੀ ਗਈ। ਨੌਜਵਾਨ ਨੇ ਕੁਝ ਮਹੀਨਾ ਪਹਿਲਾਂ ਹੀ 18 ਸਾਲ ਦੀ ਉਮਰ ਪੂਰੀ ਕੀਤੀ ਸੀ, ਜਿਸ ਕਰਕੇ ਉਸ ਦਾ ਮਾਮਲਾ ਜੁਵੇਨਾਈਲ 'ਚ ਨਾ ਜਾ ਕੇ ਟਰਾਇਲ ਕੋਰਟ 'ਚ ਹੀ ਚੱਲੇਗਾ, ਪਰ ਕਿਤੇ ਨਾ ਕਿਤੇ ਇਸ ਹਾਦਸੇ ਨੇ ਸਵਾਲ ਖੜ੍ਹੇ ਕਰ ਦਿੱਤੇ ਕਿ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਤੇ ਉਦੋਂ ਹੀ ਸੜਕ ਹਾਦਸਿਆਂ 'ਤੇ ਕੁਝ ਰੋਕ ਲਗਾਈ ਜਾ ਸਕਦੀ ਹੈ ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਦੇ ਮੌਨ ਦੀ ਅਪੀਲ ਰਹੀ ਬੇਅਸਰ

Last Updated : Mar 27, 2021, 5:00 PM IST

ABOUT THE AUTHOR

...view details