ਪੰਜਾਬ

punjab

ਮੋੜ ਮੰਡੀ ’ਚ ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ, 1 ਦੀ ਮੌਤ, ਕਈ ਜ਼ਖਮੀ

By

Published : Jan 3, 2022, 12:07 PM IST

Updated : Jan 3, 2022, 5:57 PM IST

ਮੋੜ ਮੰਡੀ ਵਿੱਚ ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ (school bus hits tractor in bathinda ) ਹੋ ਗਈ ਜਿਸ ਕਾਰਨ ਕਈ ਬੱਚੇ ਇਸ ਹਾਦਸੇ ਚ ਜ਼ਖਮੀ ਹੋ ਗਏ ਜਦਕਿ ਇੱਕ ਬੱਚੇ ਦੀ ਮੌਤ (1 child dead among many injured ) ਹੋ ਗਈ। ਫਿਲਹਾਲ ਹਾਦਸੇ ’ਚ ਡਰਾਈਵਰ ਦੀ ਹਾਲਤ ਨਾਜੂਕ ਦੱਸੀ ਜਾ ਰਹੀ ਹੈ ਜਿਸਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਮੋੜ ਮੰਡੀ ’ਚ ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ
ਮੋੜ ਮੰਡੀ ਵਿੱਚ ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ

ਬਠਿੰਡਾ: ਸ਼ਹਿਰ ਦੇ ਮੋੜ ਮੰਡੀ ’ਚ ਸਕੂਲ ਵੈਨ ਦੀ ਟਰੈਟਕਰ ਦੇ ਨਾਲ ਟੱਕਰ (school bus hits tractor in bathinda ) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਹਾਦਸੇ ’ਚ ਕਈ ਬੱਚੇ ਜ਼ਖਮੀ ਹੋ ਗਏ। ਜਦਕਿ ਇੱਕ ਬੱਚੇ ਦੀ ਮੌਤ (1 child dead among many injured ) ਸਾਹਮਣੇ ਆ ਰਹੀ ਹੈ। ਹਾਦਸੇ 'ਚ ਜ਼ਖਮੀ ਹੋਏ ਬੱਚਿਆ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ 'ਚ ਇਲਾਜ ਦੇ ਲਈ ਭੇਜ ਦਿੱਤਾ ਗਿਆ ਹੈ।

ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ

ਮਿਲੀ ਜਾਣਕਾਰੀ ਮੁਤਾਬਿਕ ਸਕੂਲ ਬੱਸ ਪਿੰਡ ਰਾਜਗੜ ਕੁੱਬੇ ਤੋਂ ਰਾਮਨਗਰ ਆਦਰਸ਼ ਸਕੂਲ ਜਾ ਰਹੀ ਸੀ। ਪਰ ਰਸਤੇ ’ਚ ਸਕੂਲ ਬੱਸ ਦੀ ਟਰੈਟਕਰ ਦੇ ਨਾਲ ਟੱਕਰ ਹੋ ਗਈ। ਭਿਆਨਕ ਹਾਦਸੇ ’ਚ ਗਿਆਰਵੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਵੈਨ ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਦੇ ਲਈ ਬਠਿੰਡਾ ਦੇ ਆਦੇਸ਼ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

ਸਕੂਲ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ

ਦੱਸ ਦਈਏ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਮੌੜ ਮੰਡੀ ਦੇ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦ ਕਿ ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਬਠਿੰਡਾ ਦੇ ਆਦੇਸ਼ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ ਹੈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਐਂਬੂਲੈਂਸ ਦੇ ਜਾਮ ਵਿੱਚ ਫਸਣ ਕਾਰਨ ਬੱਚੇ ਦੀ ਮੌਤ!

Last Updated : Jan 3, 2022, 5:57 PM IST

ABOUT THE AUTHOR

...view details