ਪੰਜਾਬ

punjab

ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

By

Published : Sep 14, 2022, 2:46 PM IST

Updated : Sep 14, 2022, 3:21 PM IST

ਅੰਮ੍ਰਿਤਸਰ ਪੁਲਿਸ ਵੱਲੋਂ ਦੋ ਮੁੁਲਜ਼ਮ ਨੂੰ ਚੋਰੀ ਦੇ ਚਾਰ ਮੋਟਰਸਾਈਕਲਾਂ ਸਮਤੇ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ਼ ਪਹਿਲੇ ਚੋਰੀਆਂ ਦੇ ਕਈ ਮਾਮਲੇ ਦਰਜ ਹਨ।

Amritsar police arrest two robbers
ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

ਅੰਮ੍ਰਿਤਸਰ: ਥਾਣਾ ਈ ਡਵੀਜ਼ਨ ਅਧੀਨ ਆਉਂਦੀ ਗਲਿਆਰਾ ਚੌਕੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ (police arrest two robbers) ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਚਾਰ ਮੋਟਰਸਾਈਕਲਾਂ ਸਮੇਤ ਇਨ੍ਹਾਂ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਵੱਲੋਂ ਜ਼ਿਆਦਾਤਰ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨ ਹੀ ਚੋਰੀ ਕੀਤੇ ਜਾਂਦੇ ਸਨ। ਪੁਲਿਸ ਪਾਰਟੀ ਵੱਲੋਂ ਨਾਕੇਬੰਦੀ ਕਰਕੇ ਇਨ੍ਹਾਂ ਕੋਲੋਂ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਲੈ ਕੇ ਪੁੱਛਗਿਛ ਲਈ ਰੋਕਿਆ ਤਾਂ ਪਤਾ ਚੱਲਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਪੁਲਿਸ ਵੱਲੋਂ ਇਸ ਤੋਂ ਬਾਅਦ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਇਨ੍ਹਾਂ ਨੇ ਤਿੰਨ ਮੋਟਰਸਾਈਕਲ ਹੋਰ ਬਰਾਮਦ ਕਰਵਾਏ ਹਨ।

ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਅੰਮ੍ਰਿਤਸਰ ਸ਼ਹਿਰ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਅਤੇ ਉੱਥੇ ਹੀ ਕੋਈ ਸ਼ਰਧਾਲੂ ਆਪਣੇ ਦੋ ਪਹੀਆਂ ਵਾਹਨ ਤੇ ਨਤਮਸਤਕ ਹੋਣ ਆਉਂਦੇ ਹਨ। ਉਹ ਸ਼ਰਧਾਲੂ ਕਿਤੇ ਵੀ ਖਾਲੀ ਜਗ੍ਹਾਂ ਵੇਖ ਕੇ ਆਪਣਾ ਵਾਹਨ ਪਾਰਕ ਕਰ ਕੇ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਚੋਰਾਂ ਨੂੰ ਉਹ ਵਾਹਨ ਚੋਰੀ ਕਰਨ ਦਾ ਮੌਕਾ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ

Last Updated : Sep 14, 2022, 3:21 PM IST

ABOUT THE AUTHOR

...view details