ਪੰਜਾਬ

punjab

Share Market Update: ਸ਼ੇਅਰ ਬਜ਼ਾਰ ਦੀ ਚੰਗੀ ਸ਼ੁਰੂਆਤ, ਸੈਂਸੈਕਸ ਅਤੇ ਨਿਫਟੀ ਦੋਨੋਂ ਮਜ਼ਬੂਤ

By ETV Bharat Punjabi Team

Published : Sep 4, 2023, 3:55 PM IST

ਬੀਐਸਈ ਦਾ 30 ਸ਼ੇਅਰਾਂ (share market today) ਵਾਲਾ ਸੈਂਸੈਕਸ ਸ਼ੁਰਆਤੀ ਕਾਰੋਬਾਰ ਵਿੱਚ 243.69 ਅੰਕ ਵਧ ਕੇ 65,630.85 ਉੱਤੇ ਪਹੁੰਚ ਗਿਆ। ਐਨਐਸਈ ਨਿਫਟੀ 91.5 ਅੰਕ ਚੜ੍ਹਿਆ ਅਤੇ 19,526.80 ਉੱਤੇ ਰਿਹਾ ਹੈ। ਜਾਣੋ, ਸ਼ੇਅਰ ਬਜ਼ਾਰ ਬਾਰੇ ਹੋਰ ਜਾਣਕਾਰੀ।

Share Market Update
Share Market Update

ਮੁੰਬਈ:ਸਕਾਰਤਮਕ ਗਲੋਬਲ ਰੁਖ਼ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸਥਾਨਕ ਸ਼ੇਅਰ ਬਜ਼ਾਰਾਂ (share market today sensex) ਵਿੱਚ ਤੇਜ਼ੀ ਰਹੀ ਹੈ। ਵਿਦੇਸ਼ੀ ਫੰਡ ਦੇ ਪ੍ਰਵਾਹ ਨਾਲ ਵੀ ਘਰੇਲੂ ਬਜ਼ਾਰਾਂ ਦਾ ਰੁਖ਼ ਸਕਾਰਾਤਮਕ ਰਿਹਾ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 243.69 ਅੰਕ ਚੜ੍ਹਕੇ 65,630.85 ਉੱਤੇ ਪਹੁੰਚ ਗਿਆ। ਐਨਐਸਈ ਨਿਫਟੀ 91.5 ਅੰਕ ਵੱਧ ਕੇ 19,526.80 ਉੱਤੇ ਰਿਹਾ।

ਲਾਭ ਤੇ ਘਾਟੇ ਵਾਲੇ ਸ਼ੇਅਰ: ਸੈਂਸੈਕਸ ਵਿੱਚ ਟਾਟਾ ਸਟੀਲ, ਜੇਐਸਡਬਲਿਊ ਸਟੀਲ, ਅਲਟ੍ਰਾਟੈਕ ਸੀਮੇਂਟ, ਲਾਰਸਨ ਐਂਡ ਟੁਬ੍ਰੋ, ਮਾਰੂਤੀ, ਐਚਸੀਐਲ ਟੈਕਨੋਲਾਜੀਜ, ਵਿਪਰੋ ਅਤੇ ਟੇਕ ਮਹਿੰਦਰਾ ਦੇ ਸ਼ੇਅਰ ਲਾਭ ਵਿੱਚ ਰਹੇ। ਉੱਥੇ, ਆਈਸੀਆਈਸੀਆਈ ਬੈਂਕ, ਨੇਸਲੇ, ਏਸ਼ੀਅਨ ਪੈਂਟਸ ਅਤੇ ਪਾਵਰ ਗ੍ਰਿਡ ਦੇ ਸ਼ੇਅਰ ਨੁਕਸਾਨ ਵਿੱਚ ਰਹੇ। ਹੋਰ ਏਸ਼ੀਆਈ ਬਜ਼ਾਰਾਂ ਵਿੱਚ ਦੱਖਣ ਕੋਰੀਆ ਦਾ ਕਾਸਪੀ, ਜਾਪਾਨ ਦਾ ਨਿੱਕੀ, ਹਾਂਗਕਾਂਗ ਦਾ ਹੈਂਗਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਫਾਇਦੇ ਰਹੇ ਹੈ। ਅਮਰੀਕੀ ਬਜ਼ਾਰ ਸ਼ੁਕਰਵਾਰ ਨੂੰ ਸਕਾਰਾਤਾਮਕ ਰੁਖ਼ ਦੇ ਨਾਲ ਬੰਦ ਹੋਏ ਸੀ।

ਡਾਲਰ ਦੇ ਮੁਕਾਬਲੇ ਰੁਪਇਆ:ਰੁਪਇਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 15 ਪੈਸੇ ਡਿੱਗ ਕੇ 82.77 ਉੱਤੇ ਆ ਗਿਆ। ਅਮਰੀਕੀ ਮੁਦਰਾ ਵਿੱਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਵੱਧਣ ਦਾ ਅਸਰ ਘਰੇਲੂ ਮੁਦਰਾ ਉੱਤੇ ਪਈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਜ਼ਾਰ ਵਿੱਚ ਰੁਪਇਆ 82.71 ਉੱਤੇ ਖੁੱਲ੍ਹਿਆ ਅਤੇ ਫਿਰ 82.77 ਪ੍ਰਤੀ ਡਾਲਰ ਉੱਤੇ ਪਹੁੰਚ ਗਿਆ। ਪਿਛਲੀ ਵਾਰ ਬਜ਼ਾਰ ਬੰਦ ਹੋਣ ਦੇ ਮੁਕਾਬਲੇ ਇਸ ਵਿੱਚ 15 ਫੀਸਦੀ ਗਿਰਾਵਟ ਦਰਜ ਕੀਤੀ ਗਈ।

ਰੁਪਇਆ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ 82.62 ਉੱਤੇ ਬੰਦ ਹੋਇਆ। ਇਸ ਵਿਚਾਲੇ, ਛੇ ਮੁੱਖ ਮੁਦਰਾ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਦਾ ਸੂਚਕਾਂਕ 0.06 ਫੀਸਦੀ ਗਿਰਾਵਟ ਨਾਲ 104.17 ਉੱਤੇ ਪਹੁੰਚ ਗਿਆ ਹੈ। ਗਲੋਬਲ ਤੇਲ ਮਾਨਕ ਬ੍ਰੇਂਟ ਕਰੂਡ ਵਾਇਦਾ 0.01 ਫੀਸਦੀ ਦੀ ਬੜ੍ਹਤ ਨਾਲ 88.56 ਡਾਲਰ ਪ੍ਰਤੀ ਬੈਰਲ ਉੱਤੇ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 487.97 ਕਰੋੜ ਰੁਪਏ ਕੀਮਤ ਨਾਲ ਸ਼ੇਅਰ ਖਰੀਦੇ। (ਪੀਟੀਆਈ-ਭਾਸ਼ਾ)

ABOUT THE AUTHOR

...view details