ਪੰਜਾਬ

punjab

ਦੋ ਧੀਆਂ ਦੀ ਮਾਂ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਧੀਆਂ ਦਾ ਰੋ-ਰੋ ਕੇ ਬੁਰਾ ਹਾਲ

By

Published : Apr 10, 2023, 12:59 PM IST

ਉਦੈਪੁਰ 'ਚ ਦੋ ਧੀਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਕੋਰਟ ਮੈਰਿਜ ਕਰਵਾ ਲਈ ਅਤੇ ਆਪਣੇ ਪਹਿਲੇ ਪਤੀ ਕੋਲ ਦੋਨੋਂ ਬੱਚੇ ਛੱਡ ਕੇ ਚਲੀ ਗਈ ਹੈ। ਇਸ ਦੌਰਾਨ ਉਸ ਦੀਆਂ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਮਾਂ ਨੂੰ ਗੁਹਾਰ ਲਾ ਰਹੀਆਂ ਹਨ ਕਿ ਸਾਨੂੰ ਛੱਡ ਕੇ ਨਾ ਜਾਓ।

Women Of Two Daughters Get Married To Her Love, Udaipur, Rajasthan
ਦੋ ਧੀਆਂ ਦੀ ਮਾਂ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਧੀਆਂ ਦੀ ਰੋ-ਰੋ ਕੇ ਬੁਰਾ ਹਾਲ

ਦੋ ਧੀਆਂ ਦੀ ਮਾਂ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਧੀਆਂ ਦੀ ਰੋ-ਰੋ ਕੇ ਬੁਰਾ ਹਾਲ

ਉਦੈਪੁਰ/ ਰਾਜਸਥਾਨ:ਜ਼ਿਲ੍ਹੇ ਦੇ ਸਲੂੰਬਰ ਇਲਾਕੇ ਵਿੱਚ ਮਾਂ ਨੇ ਮਮਤਾ ਦੇ ਸਾਰੇ ਰਿਸ਼ਤੇ ਤਾਰ-ਤਾਰ ਕਰ ਦਿੱਤੇ, ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਛੱਡ ਕੇ, ਅਪਣੇ ਨਾਲ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਪ੍ਰੇਮ ਵਿੱਚ ਅੰਨੀ ਹੋਈ ਮਾਂ ਦਾ ਆਪਣੇ ਕੁੱਖੋ ਜੰਮੀਆਂ ਧੀਆਂ ਦੀਆਂ ਚੀਕਾਂ-ਪੁਕਾਰਾਂ ਤੋਂ ਵੀ ਦਿਲ ਨਹੀਂ ਪਸੀਜਿਆ ਅਤੇ ਉਸ ਨੇ ਬੱਚੀਆਂ ਦੀ ਥਾਂ ਪ੍ਰੇਮੀ ਨਾਲ ਜਾਣਾ ਹੀ ਮੁਨਾਸਿਬ ਸਮਝਿਆ। ਪੂਰਾ ਮਾਮਲਾ ਉਦੈਪੁਰ ਦੇ ਸਲੰਬਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਉੱਤੇ ਇੱਕ ਵਿਆਹੁਤਾ ਔਰਤ ਦਾ ਦਿਲ ਆ ਗਿਆ। ਵਿਆਹੁਤਾ ਔਰਤ ਦੇ ਦੋ ਬੱਚੇ ਹਨ, ਪਰ ਇਸ ਦੇ ਬਾਵਜੂਦ ਔਰਤ ਨੇ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਫਾਇਨਾਂਸ ਕੰਪਨੀ ਦੇ ਕਰਮਚਾਰੀ ਨਾਲ ਵਿਆਹ ਕਰ ਲਿਆ ਅਤੇ ਬੱਚਿਆਂ ਸਣੇ ਪਰਿਵਾਰ ਨਾਲ ਕਿਨਾਰਾ ਕਰ ਲਿਆ।

ਔਰਤ ਦੇ ਪਹਿਲੇ ਵਿਆਹ ਨੂੰ ਹੋ ਚੁੱਕੇ ਕਰੀਬ 15 ਸਾਲ :ਕਰਜ਼ੇ ਦੀ ਕਿਸ਼ਤ ਲੈਣ ਲਈ ਪਿੰਡ ਆਉਂਦੇ-ਜਾਂਦੇ ਫਾਇਨਾਂਸ ਕਰਮਚਾਰੀ ਨੂੰ ਵਿਆਹੁਤਾ ਅਪਣਾ ਦਿਲ ਦੇ ਬੈਠੀ। ਪਿਆਰ ਇੰਨਾ ਅੱਗੇ ਵੱਧਿਆ ਕਿ ਉਸ ਨੇ 2 ਅਪ੍ਰੈਲ ਨੂੰ ਆਪਣੇ ਪ੍ਰੇਮੀ ਨਾਲ ਕੋਰਟ ਮੈਰਿਜ ਕਰ ਲਈ। ਪਹਿਲੇ ਵਿਆਹ ਦੇ 15 ਸਾਲ ਬਾਅਦ ਔਰਤ ਦੇ ਇਸ ਫੈਸਲੇ ਤੋਂ ਪੂਰਾ ਪਿੰਡ, ਪਰਿਵਾਰ ਅਤੇ ਇਲਾਕਾ ਹੈਰਾਨ ਹੈ। ਵੱਡੀ ਗੱਲ ਇਹ ਹੈ ਕਿ ਔਰਤ 10 ਸਾਲ ਦੀ ਅਤੇ 5 ਸਾਲ ਦੀਆਂ ਧੀਆਂ ਦੀ ਮਾਂ ਹੈ। ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਨਾਲ ਹੀ, ਮਹਿਲਾ ਨੇ ਐਸਪੀ ਦਫ਼ਤਰ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਪਤੀ ਤੋਂ ਉਸ ਦੀ ਅਤੇ ਉਸ ਦੇ ਪ੍ਰੇਮੀ ਦੀ ਜਾਨ ਨੂੰ ਖ਼ਤਰਾ ਹੈ।

ਮਾਂ ਸਾਹਮਣੇ ਫੁੱਟ-ਫੁੱਟ ਕੇ ਰੋਏ ਬੱਚੇ:ਮਾਂ ਦੇ ਇਸ ਕਦਮ ਕਾਰਨ ਇਨ੍ਹਾਂ ਛੋਟੀਆਂ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਹ ਆਪਣੀ ਮਾਂ ਨੂੰ ਮਿੰਨਤਾਂ ਕਰਦੀ ਰਹੀਆਂ ਹਨ ਕਿ ਸਾਨੂੰ ਛੱਡ ਕੇ ਨਾ ਜਾਓ, ਦੋਵੇਂ ਕੁੜੀਆਂ ਮਾਂ ਦੇ ਪੈਰੀਂ ਹੱਥ ਲਾ ਕੇ ਮਿੰਨਤਾਂ ਕਰ ਰਹੀਆਂ ਸਨ, ਪਰ ਨਾ ਤਾਂ ਮਾਂ ਦਾ ਦਿਲ ਪਸੀਜਿਆਂ ਅਤੇ ਨਾ ਹੀ ਉਸ ਦੇ ਪ੍ਰੇਮੀ ਨੇ ਬੱਚਿਆਂ ਵੱਲ ਦੇਖਿਆ। ਉਦੈਪੁਰ ਕਲੈਕਟੋਰੇਟ 'ਚ ਜਿਸ ਨੇ ਵੀ ਔਰਤ ਅਤੇ ਬੱਚੀਆਂ ਵਿਚਾਲੇ ਮਮਤਾ ਨੂੰ ਤਾਰ-ਤਾਰ ਕਰਨ ਵਾਲਾ ਸੀਨ ਦੇਖਿਆ, ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਬੱਚੀਆਂ ਜ਼ਿਲ੍ਹਾ ਪੁਲਿਸ ਅੱਗੇ ਰੋ ਰੋ ਕੇ ਬੇਨਤੀ ਕਰ ਰਹੀਆਂ ਸਨ ਕਿ ਸਾਡੀ ਮਾਂ ਨੂੰ ਸਾਡੇ ਕੋਲੋ ਨਾ ਜਾਣ ਦਿਓ।

ਇਹ ਵੀ ਪੜ੍ਹੋ:Siblings Day 2023: ਜਾਣੋ ਅੱਜ ਦਾ ਦਿਨ ਭੈਣ-ਭਰਾਵਾਂ ਲਈ ਕਿਉਂ ਹੈ ਖਾਸ

ABOUT THE AUTHOR

...view details