ਪੰਜਾਬ

punjab

Home Loan Scheme: 'ਕੇਂਦਰ ਜਲਦ ਹੀ ਹੋਮ ਲੋਨ ਲਈ ਵਿਆਜ 'ਤੇ ਛੂਟ ਯੋਜਨਾ ਦੀ ਕਰੇਗਾ ਸ਼ੁਰੂਆਤ'

By ETV Bharat Punjabi Team

Published : Sep 29, 2023, 5:38 PM IST

ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਕੇਂਦਰ ਛੇਤੀ ਹੀ ਹੋਮ ਲੋਨ ਲਈ ਵਿਆਜ ਸਬਵੇਂਸ਼ਨ ਸਕੀਮ ਸ਼ੁਰੂ ਕਰੇਗਾ। ਪੁਰੀ ਨੇ ਕੱਚੇ ਤੇਲ ਦੀਆਂ ਕੀਮਤਾਂ ਬਾਰੇ ਵੀ ਗੱਲ ਕੀਤੀ। ਜਾਣੋ ਉਨ੍ਹਾਂ ਨੇ ਕੀ ਕਿਹਾ।

Home Loan Scheme
Home Loan Scheme

ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਹੋਮ ਲੋਨ ਉੱਤੇ ਵਿਆਜ ਛੂਟ ਸਬੰਧੀ ਰਿਆਇਤਾਂ ਦੇਵੇਗੀ। ਉਨ੍ਹਾਂ ਕਿਹਾ, 'ਅਸੀਂ ਨਵੀਂ ਘਰ ਸਹਾਇਤਾ ਯੋਜਨਾ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਹਾਂ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਇਹ ਇੱਕ ਵੱਡੀ ਯੋਜਨਾ ਹੋਵੇਗੀ, ਜੋ ਕਿਸੇ ਤਰ੍ਹਾਂ ਦੀ ਵਿਆਜ ਛੋਟ ਪ੍ਰਦਾਨ ਕਰੇਗੀ।'

ਉਨ੍ਹਾਂ ਕਿਹਾ ਕਿ 'ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਅਪਣੇ ਸੁਤੰਤਰ ਦਿਵਸ ਭਾਸ਼ਣ ਵਿੱਚ ਇਸ ਯੋਜਨਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇੱਕ 'ਨਈ ਆਵਾਸ ਰਿਣ ਯੋਜਨਾ' ਲੈ ਕੇ ਆ ਰਹੀ ਹੈ ਜਿਸ ਵਿੱਚ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਲਾਭ ਮਿਲੇਗਾ।'

ਪੀਐਮ ਮੋਦੀ ਨੇ 15 ਅਗਸਤ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਸੀ, 'ਜੇਕਰ ਉਹ ਆਪਣਾ ਘਰ ਬਣਾਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਰਾਹਤ ਅਤੇ ਬੈਂਕਾਂ ਤੋਂ ਕਰਜ਼ੇ ਵਿੱਚ ਮਦਦ ਕਰਾਂਗੇ, ਜਿਸ ਨਾਲ ਉਨ੍ਹਾਂ ਦੇ ਲੱਖਾਂ ਰੁਪਏ ਦੀ ਬਚਤ ਹੋਵੇਗੀ।' ਇਸ ਦੌਰਾਨ ਪੁਰੀ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਕੱਚੇ ਤੇਲ ਦੀਆਂ ਵਧਦੀਆਂ ਕੌਮਾਂਤਰੀ ਕੀਮਤਾਂ ਅਤੇ ਪ੍ਰਚੂਨ ਖੇਤਰ 'ਤੇ ਇਸ ਦੇ ਸੰਭਾਵੀ ਪ੍ਰਭਾਵ ਬਾਰੇ ਵੀ ਚਰਚਾ ਕੀਤੀ।

ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਰਿਕਵਰੀ ਹੁਣ ਘੱਟ :ਪੁਰੀ ਨੇ ਕਿਹਾ ਕਿ 'ਮਾਮਲੇ ਦੀ ਸੱਚਾਈ ਇਹ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 96 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਵਧਣ ਨਾਲ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਰਿਕਵਰੀ ਹੁਣ ਘੱਟ ਹੈ। ਮੈਂ ਹਮੇਸ਼ਾ ਆਪਣੇ OMC (ਤੇਲ ਮਾਰਕੀਟਿੰਗ ਕੰਪਨੀਆਂ) ਦੋਸਤਾਂ ਨਾਲ ਗੱਲ ਕਰਦਾ ਹਾਂ। ਪਹਿਲਾਂ ਜਦੋਂ ਕੀਮਤਾਂ ਵਧਦੀਆਂ ਸਨ ਤਾਂ ਭਾਰਤ ਵਿੱਚ ਕੀਮਤਾਂ 5 ਫੀਸਦੀ ਘੱਟ ਜਾਂਦੀਆਂ ਸਨ। ਅਜਿਹਾ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਗਏ ਫੈਸਲਾਕੁੰਨ ਕਦਮਾਂ ਕਾਰਨ ਹੋਇਆ ਹੈ। ਭਾਰਤ ਨੇ ਦੋ ਵਾਰ ਐਕਸਾਈਜ਼ ਡਿਊਟੀ ਘਟਾਈ ਹੈ। ਮੈਂ ਤੁਹਾਨੂੰ ਸਿਰਫ਼ ਭਰੋਸਾ ਦਿਵਾਉਂਦਾ ਹਾਂ ਕਿ ਮੈਨੂੰ ਉਮੀਦ ਹੈ ਕਿ ਉਤਪਾਦਕ ਦੇਸ਼ਾਂ ਵਿੱਚ ਮੇਰੇ ਦੋਸਤ ਮੈਰਿਟ ਦੇਖਣਗੇ।'

ਬੰਗਾਲ ਸਰਕਾਰ 'ਤੇ ਨਿਸ਼ਾਨਾ:ਕੇਂਦਰੀ ਮੰਤਰੀ ਪੁਰੀ ਨੇ ਭਾਜਪਾ ਸ਼ਾਸਿਤ ਰਾਜਾਂ ਨਾਲੋਂ ਊਰਜਾ ਦੀਆਂ ਕੀਮਤਾਂ ਨੂੰ ਉੱਚਾ ਰੱਖਣ ਲਈ ਗੈਰ-ਭਾਜਪਾ ਰਾਜਾਂ, ਖਾਸ ਕਰਕੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੂੰ ਨਿਸ਼ਾਨਾ ਬਣਾਇਆ।

ਪੁਰੀ ਨੇ ਕਿਹਾ, 'ਗੈਰ-ਭਾਜਪਾ ਸ਼ਾਸਿਤ ਰਾਜਾਂ ਜਿਵੇਂ ਪੱਛਮੀ ਬੰਗਾਲ ਵਿਚ ਪੈਟਰੋਲ ਦੀ ਕੀਮਤ ਭਾਜਪਾ ਸ਼ਾਸਿਤ ਰਾਜਾਂ ਨਾਲੋਂ 11.80 ਰੁਪਏ ਜ਼ਿਆਦਾ ਕਿਉਂ ਹੈ? ਇਹ ਅਸਲ ਸਵਾਲ ਹੈ। ਸਾਡੇ ਕੋਲ ਅਜਿਹੀ ਸਥਿਤੀ ਨਹੀਂ ਹੋ ਸਕਦੀ ਜਦੋਂ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘਟਾਵੇ ਅਤੇ ਭਾਜਪਾ ਸ਼ਾਸਤ ਰਾਜ ਵੈਟ ਘਟਾ ਦੇਣ ਅਤੇ ਗੈਰ-ਭਾਜਪਾ ਰਾਜ ਇਸ 'ਤੇ ਕਾਰਵਾਈ ਨਾ ਕਰਨ।'

ABOUT THE AUTHOR

...view details