ਪੰਜਾਬ

punjab

ਗੁਜਰਾਤ 'ਚ ਮਿਲੇ ਕੋਵਿਡ ਡੈਲਟਾ ਪਲੱਸ ਵੇਰੀਐਂਟ ਦੇ 2 ਮਾਮਲੇ

By

Published : Jun 26, 2021, 9:26 AM IST

ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਦੇ 2 ਮਾਮਲੇ ਸਾਹਮਣੇ ਆਏ ਹਨ। ਪੀੜਤ ਮਰੀਜ਼ ਸੂਰਤ ਤੇ ਵਡੋਦਰਾ ਦੇ ਵਸਨੀਕ ਹਨ। ਸੂਰਤ ਪ੍ਰਸ਼ਾਸਨ ਲਈ ਚਿੰਤਾ ਦਾ ਅਸਲ ਕਾਰਨ ਇਹ ਹੈ ਕਿ ਗੁਆਂਢੀ ਸੂਬੇ ਮਹਾਰਾਸ਼ਟਰ ਵਿੱਚ ਮਿਲੇ 20 ਸੰਕਰਮਣਾਂ ਚੋਂ ਦੋ ਦਾ ਸੂਰਤ ਜਾਣ ਦਾ ਇਤਿਹਾਸ ਹੈ। ਸਿਹਤ ਵਿਭਾਗ ਨੇ ਪ੍ਰਭਾਵੀ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਕੋਵਿਡ ਡੈਲਟਾ ਪਲੱਸ ਵੇਰੀਐਂਟ
ਕੋਵਿਡ ਡੈਲਟਾ ਪਲੱਸ ਵੇਰੀਐਂਟ

ਗਾਂਧੀਨਗਰ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਗੁਜਰਾਤ ਵਿੱਚ 2 ਅਜਿਹੇ ਮਰੀਜ਼ਾਂ ਦਾ ਪਤਾ ਲਗਾਇਆ ਗਿਆ ਹੈ, ਜੋ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਤੋਂ ਪੀੜਤ ਹਨ। ਸੂਬਾ ਸਰਕਾਰ ਦੇ ਮੁਤਾਬਕ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਪੀੜਤ ਮਰੀਜ਼ਾਂ ਬਾਰੇ ਦੱਸਿਆ ਕਿਹਾ ਗਿਆ ਹੈ ਕਿ ਉਹ ਸੂਰਤ ਤੇ ਵਡੋਦਰਾ ਦੇ ਵਸਨੀਕ ਹਨ, ਪਰ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ ਤੇ ਹੁਣ ਉਹ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਸੂਰਤ ਪ੍ਰਸ਼ਾਸਨ ਲਈ ਚਿੰਤਾ ਦਾ ਅਸਲ ਕਾਰਨ ਇਹ ਹੈ ਕਿ ਗੁਆਂਢੀ ਸੂਬੇ ਮਹਾਰਾਸ਼ਟਰ ਵਿੱਚ ਮਿਲੇ 20 ਸੰਕਰਮਣਾਂ ਚੋਂ ਦੋ ਦਾ ਸੂਰਤ ਜਾਣ ਦਾ ਇਤਿਹਾਸ ਹੈ।

ਦੇਸ਼ ਭਰ 'ਚ ਸਾਹਮਣੇ ਆਏ 48 ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ 45,000 ਨਮੂਨਿਆਂ ਦੀ ਜਾਂਚ ਦੌਰਾਨ, ਇਸ ਸਟ੍ਰੇਨ ਦੇ 48 ਮਾਮਲੇ ਸਾਹਮਣੇ ਆਏ ਹਨ। ਇਹ ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਗੁਜਰਾਤ, ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿੱਚ ਪਾਏ ਗਏ ਹਨ।

ਡੈਲਟਾ ਪਲੱਸ ਵੇਰੀਐਂਟ ਖਤਰਨਾਕ ਡੈਲਟਾ ਵੇਰੀਐਂਟ (B1.617.2) ਦਾ ਮਯੂਟੇਸ਼ਨ ਹੈ, ਜਿਸ ਨੇ ਅਪ੍ਰੈਲ-ਮਈ ਵਿੱਚ ਦੇਸ਼ ਭਰ ਵਿੱਚ ਕੋਵਿਡ -19 (COVID-19) ਦੀ ਦੂਜੀ ਲਹਿਰ ਦੌਰਾਨ ਤਬਾਹੀ ਮਚਾ ਦਿੱਤੀ। ਕੁੱਝ ਸਿਹਤ ਮਾਹਰਾਂ ਦੇ ਮੁਤਾਬਕ, ਨਵਾਂ ਮਯੂਟੇਸ਼ਨ ਮਹਾਂਮਾਰੀ ਦੀ ਤੀਜੀ ਲਹਿਰ ਦਾ ਵੱਡਾ ਕਾਰਨ ਹੋ ਸਕਦਾ ਹੈ।

ਸਿਹਤ ਮੰਤਰਾਲੇ ਨੇ ਖ਼ਾਸ ਕਦਮ ਚੁੱਕਣ ਦੇ ਦਿੱਤੇ ਆਦੇਸ਼

ਕੇਂਦਰੀ ਸਿਹਤ ਮੰਤਰਾਲੇ ਨੇ ਗੁਜਰਾਤ ਦੇ ਮੁੱਖ ਸਕੱਤਰ (ਸੀਐਸ) ਅਨਿਲ ਮੁਕਿਮ ਨੂੰ ਸੂਰਤ ਜ਼ਿਲ੍ਹੇ ਵਿੱਚ ਤੁਰੰਤ ਰੋਕ ਦੇ ਉਪਾਅ ਕਰਨ ਲਈ ਕਿਹਾ ਹੈ। ਗੁਜਰਾਤ ਸੀਐਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਭੀੜ ਇਕੱਠੀ ਹੋਣ ਤੋਂ ਬਚਾਅ , ਵਿਆਪਕ ਟੈਸਟ ਕਰਵਾਉਣ, ਜਲਦੀ ਪਤਾ ਲਗਾਉਣ ਦੇ ਨਾਲ-ਨਾਲ ਪਹਿਲ ਦੇ ਅਧਾਰ 'ਤੇ ਟੀਕਾਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜੋ : Farmers Protest: ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਤੇ ਹੋਰਨਾਂ ਏਜੰਸੀਆਂ ਨੂੰ ਕੀਤਾ ਅਲਰਟ

ABOUT THE AUTHOR

...view details