ਪੰਜਾਬ

punjab

ਟਵਿੱਟਰ ਨੇ ਆਰਐਸਐਸ (RSS) ਮੁਖੀ ਮੋਹਨ ਭਾਗਵਤ ਦੇ ਟਵਿੱਟਰ ਹੈਂਡਲ ਤੋਂ ਹਟਾਇਆ ਬਲਯੂ ਟਿੱਕ

By

Published : Jun 5, 2021, 6:45 PM IST

ਟਵਿੱਟਰ ਨੇ ਆਰਐਸਐਸ (RSS) ਮੁਖੀ ਮੋਹਨ ਭਾਗਵਤ ਦੇ ਹੈਂਡਲ ਤੋਂ ਬਲਯੂ ਟਿੱਕ ਹੱਟਾ ਦਿੱਤਾ ਹੈ। ਇਸ ਦੇ ਨਾਲ ਹੀ ਸੰਘ ਦੇ ਹੋਰਨਾਂ ਕਈ ਉੱਚ ਅਧਿਕਾਰੀਆਂ ਦੇ ਟਵੀਟਰ ਹੈਂਡਲ ਤੋਂ ਬਲਯੂ ਟਿੱਕ ਹਟਾਏ ਜਾਣ ਦੀ ਰਿਪੋਰਟ ਹੈ।

ਆਰਐਸਐਸ ਮੁਖੀ ਮੋਹਨ ਭਾਗਵਤ
ਆਰਐਸਐਸ ਮੁਖੀ ਮੋਹਨ ਭਾਗਵਤ

ਨਵੀਂ ਦਿੱਲੀ :ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਸਣੇ ਕਈ ਆਰਐਸਐਸ(RSS) ਵਰਕਰਾਂ ਦੇ ਟਵਿੱਟਰ ਹੈਂਡਲ ਤੋਂ ਬਲਯੂ ਟਿੱਕ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਖਾਤੇ ਚੋਂ ਬਲਯੂ ਟਿੱਕ ਹਟਾਇਆ ਸੀ।

ਆਰਐਸਐਸ ਮੁਖੀ ਮੋਹਨ ਭਾਗਵਤ ਦੇ ਟਵਿੱਟਰ ਹੈਂਡਲ ਤੋਂ ਹਟਾਇਆ ਬਲਯੂ ਟਿੱਕ

ਟਵਿੱਟਰ ਨੇ ਆਰਐਸਐਸ ਦੇ ਜਿਨ੍ਹਾਂ ਨੇਤਾਵਾਂ ਦੇ ਟਵਿੱਟਰ ਹੈਂਡਲ ਤੋਂ ਬਲਯੂ ਟਿੱਕ ਹਟਾਏ ਹਨ, ਉਨ੍ਹਾਂ 'ਚ ਸੁਰੇਸ਼ ਸੋਨੀ, ਅਰੁਣ ਕੁਮਾਰ, ਕ੍ਰਿਸ਼ਨਾ ਗੋਪਾਲ ਤੇ ਸੁਰੇਸ਼ ਜੋਸ਼ੀ ਸ਼ਾਮਲ ਹਨ। ਫਿਲਹਾਲ, ਆਰਐਸਐਸ ਨੇਤਾਵਾਂ ਦੇ ਹੈਂਡਲ ਤੋਂ ਬਲਯੂ ਟਿੱਕ ਨੂੰ ਹਟਾਉਣ ਬਾਰੇ ਟਵਿੱਟਰ ਵੱਲੋਂ ਕੋਈ ਸਪਸ਼ਟੀਕਰਨ ਪੇਸ਼ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ਤੋਂ ਬਲਯੂ ਟਿੱਕ ਨੂੰ ਹਟਾ ਦਿੱਤਾ ਸੀ, ਪਰ ਬਾਅਦ 'ਚ ਇਸ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ। ਉਪ ਰਾਸ਼ਟਰਪਤੀ ਟਵੀਟ ਕਰਨ ਲਈ ਅਧਿਕਾਰਤ ਅਕਾਊਂਟ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋਂ: Milkha Singh:ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ:ਡਾ.ਜਗਤ ਰਾਮ

ABOUT THE AUTHOR

...view details