ਪੰਜਾਬ

punjab

7 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ

By

Published : Jan 5, 2021, 6:59 PM IST

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਸੱਤਵੇਂ ਗੇੜ ਦੀ ਬੈਠਕ ਬੇਸਿੱਟਾ ਰਹੀ।

7 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ
7 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਸੱਤਵੇਂ ਗੇੜ ਦੀ ਬੈਠਕ ਬੇਸਿੱਟਾ ਰਹੀ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਬਰਕਰਾਰ ਹੈ। ਹਲਾਂਕਿ ਅਗਲੀ ਮੀਟਿੰਗ 8 ਜਨਵਰੀ ਨੂੰ ਹੋਵੇਗੀ। ਕੜਾਕੇ ਦੀ ਠੰਢ ਤੇ ਮੀਂਹ ਦੇ ਬਾਵਜੂਦ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡੱਟੇ ਹੋਏ ਹਨ। ਕਿਸਾਨ ਜਥੇਬੰਦੀਆਂ ਨੇ ਆਪਣੀ ਰਣਨੀਤੀ ਦਾ ਐਲਾਨ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਕੀਤਾ ਹੈ।

7 ਜਨਵਰੀ ਨੂੰ ਟਰੈਕਟਰ ਮਾਰਚ

7 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ

ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਵਿਰੁੱਧ 7 ਜਨਵਰੀ ਨੂੰ ਟਰਕੈਟਰ ਮਾਰਚ ਕੱਢਣਗੇ। ਜੋ ਕਿ 26 ਜਨਵਰੀ ਨੂੰ ਆਉਣ ਵਾਲੇ ਸਮੇਂ ਦਾ ਟ੍ਰੇਲਰ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰਬੀ ਅਤੇ ਪੱਛਮੀ ਪੈਰੀਫਿਰਲ ਸਮੇਤ ਦਿੱਲੀ ਦੀਆਂ ਚਾਰ ਹੱਦਾਂ 'ਤੇ ਟਰੈਕਟਰ ਮਾਰਚ ਕਢਾਂਗੇ।

ਦੇਸ਼ ਜਾਗਰਣ ਮੁਹਿੰਮ

ਸਵਰਾਜ ਇੰਡੀਆ ਯੋਗੇਂਦਰ ਯਾਦਵ ਨੇ ਕਿਹਾ ਕਿ ਕੱਲ ਤੋਂ, 2 ਹਫਤਿਆਂ ਲਈ, 'ਦੇਸ਼ ਜਾਗਰਣ ਮੁਹਿੰਮ' ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਰ ਡੂੰਘੇ ਕੀਤੇ ਜਾਣਗੇ।

7 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ

ਮਹਿਲਾ ਕਿਸਾਨ ਦਿਵਸ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਆਯੋਜਿਤ ਕੀਤਾ ਜਾਵੇਗਾ, 23 ਜਨਵਰੀ ਨੂੰ ਨੇਤਾ ਸੁਭਾਸ਼ ਚੰਦਰ ਬੌਸ ਦੇ ਜਨਮ ਦਿਵਸ ਦੇ ਮੌਕੇ ਉੱਤੇ ਅਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਵੇਗਾ ਅਤੇ 25 ਜਨਵਰੀ, 26 ਨੂੰ ਟਰੈਕਟਰ ਪਰੇਡਾਂ ਹੋਣਗੀਆਂ।

ABOUT THE AUTHOR

...view details