ਨਵੀਂ ਦਿੱਲੀ: ਭਾਰਤ ਅਤੇ ਤਾਈਵਾਨ ਦਰਮਿਆਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮੰਚ, ਤਾਈਵਾਨ ਐਕਸਪੋ, ਕੋਰੋਨਾ ਮਹਾਂਮਾਰੀ ਦੇ ਭੈੜੇ ਹਾਲਤਾਂ ਦੇ ਬਾਵਜੂਦ ਨਹੀਂ ਰੁਕਿਆ ਬਲਕਿ ਇਸ ਨੂੰ ਵਰਚੂਅਲੀ ਤੌਰ ਉੱਤੇ ਕਰਵਾਇਆ ਗਿਆ।
ਤਿੰਨ ਦਿਨਾਂ ਸਮਾਰੋਹ ਵਿੱਚ ਦੋਵਾਂ ਦੇਸ਼ਾਂ ਦੀਆਂ ਲਗਭਗ 270 ਕੰਪਨੀਆਂ ਵਿਚਾਲੇ ਵਪਾਰਕ ਸਾਂਝਦਾਰੀ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿਚੋਂ 150 ਕੰਪਨੀਆਂ ਭਾਰਤ ਅਤੇ 120 ਤਾਈਵਾਨ ਦੀਆਂ ਹੋਣਗੀਆਂ। ਬਿਊਰੋ ਆਫ਼ ਫੌਰੇਨ ਟ੍ਰੈਂਡ ਅਤੇ ਤਾਈਵਾਨ ਐਕਸਟਰਨਲ ਟ੍ਰੇਡ ਡਵੈਲਪਮੈਂਟ ਕੌਂਸਲ (ਟਾਈਟ੍ਰਾ) ਵੱਲੋਂ ਆਯੋਜਿਤ ਤਾਇਵਾਨ ਐਕਸਪੋ ਦੇ ਤੀਜੇ ਸੰਸਕਰਣ ਦਾ ਉਦਘਾਟਨ ਇੱਕ ਵਰਚੁਅਲ ਮਾਧਿਅਮ ਰਾਹੀਂ ਬੁੱਧਵਾਰ ਨੂੰ ਕੀਤਾ ਗਿਆ।
ਇਹ ਐਕਸਪੋ 18 ਦਸੰਬਰ 2020 ਯਾਨੀ ਸ਼ੁੱਕਰਵਾਰ ਤੱਕ ਆਨਲਾਈਨ ਜਾਰੀ ਰਹੇਗਾ। ਇਹ ਪਹਿਲੀ ਵਾਰ ਹੈ ਜਦੋਂ ਤਾਈਵਾਨ ਐਕਸਪੋ ਵਰਚੁਅਲੀ ਤੌਰ ਉੱਤੇ ਕੀਤਾ ਜਾ ਰਿਹਾ ਹੈ।
ਟਾਈਟ੍ਰਾ ਦੇ ਰਾਸ਼ਟਰਪਤੀ ਜੇਮਜ਼ ਸੀਐਫ ਹੁਆਂਗ ਨੇ ਐਕਸਪੋ ਦੇ ਉਦਘਾਟਨੀ ਸਮਾਰੋਹ ਵਿੱਚ ਕਿਹਾ ਕਿ 2020 ਵਿੱਚ ਟੈਕਨਾਲੋਜੀ ਦੀ ਵਰਤੋਂ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਤਾਂ ਦੇ ਕਾਰਨ ਵਿਆਪਕ ਤਬਦੀਲੀਆਂ ਵੇਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਇੱਕ ਬੇਮਿਸਾਲ ਦੌਰ ਹੈ ਜਿਸ ਵਿੱਚ ਵਿਸ਼ਵ ਆਰਥਿਕਤਾ ਢਹਿ ਗਈ ਹੈ।