ਪੰਜਾਬ

punjab

ਪੰਜਾਬ ਕਾਂਗਰਸ ਕਲੇਸ਼: ਪਰਗਟ ਸਿੰਘ ਖਿਲਾਫ਼ ਹੋ ਸਕਦੀ ਹੈ ਕਾਰਵਾਈ: ਸੂਤਰ

By

Published : Jun 14, 2021, 11:04 AM IST

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ (Punjab Congress Conflict) ਨੂੰ ਹੱਲ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਐਤਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਜੇਕਰ ਪਰਗਟ ਸਿੰਘ ਜਨਤਕ ਤੌਰ 'ਤੇ ਕੋਈ ਵਿਵਾਦਪੂਰਨ ਬਿਆਨ ਦੇਣਾ ਬੰਦ ਨਹੀਂ ਕਰਦੇ ਤਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ (Punjab Congress Conflict) ਨੂੰ ਹੱਲ ਕਰਨ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਨੇ ਐਤਵਾਰ ਨੂੰ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਮੇਟੀ ਨੇ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੀ ਸਥਿਤੀ ਤੋਂ ਜਾਣੂ ਕਰਵਾਇਆ।

ਸੂਤਰਾਂ ਦੇ ਅਨੁਸਾਰ, ਪੈਨਲ ਨੇ ਰਾਹੁਲ ਗਾਂਧੀ ਨੂੰ ਪਰਗਟ ਸਿੰਘ ਦੇ ਤਾਜ਼ਾ ਬਿਆਨਾਂ ਤੋਂ ਵੀ ਜਾਣੂ ਕਰਾਇਆ। ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤਾਂ ਦੌਰਾਨ ਏ.ਆਈ.ਸੀ.ਸੀ ਕਮੇਟੀ ਵੱਲੋਂ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਨੂੰ ਲੋਕਾਂ ਵਿੱਚ ਨਾ ਦੱਸਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਜਾ ਰਹੇ ਸਨ।

ਪਰਗਟ ਸਿੰਘ ਖਿਲਾਫ਼ ਅਨੁਸ਼ਾਸਨੀ ਕਾਰਵਾਈ: ਸੂਤਰ

ਸੂਤਰਾਂ ਮੁਤਾਬਕ ਜੇਕਰ ਪਰਗਟ ਸਿੰਘ ਜਨਤਕ ਤੌਰ 'ਤੇ ਕੋਈ ਵਿਵਾਦਪੂਰਨ ਬਿਆਨ ਦੇਣਾ ਬੰਦ ਨਹੀਂ ਕਰਦੇ ਤਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਮਤਭੇਦ ਸੁਲਝਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸਨੇ ਪੰਜਾਬ ਦੇ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰ ਰਿਪੋਰਟ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ:Punjab Congress Conflict: ਪੰਜਾਬ ਕਾਂਗਰਸ ਦੇ ਕਲੇਸ਼ ਨਿਬੇੜਣ ਲਈ ਬਣੀ ਕਮੇਟੀ ਵੱਲੋਂ ਰਾਹੁਲ ਨਾਲ ਮੁਲਾਕਾਤ

ਇਸ ਵਿਵਾਦ ਨੂੰ ਘਰੇਲੂ ਝਗੜਾ ਕਰਾਰ ਦਿੰਦਿਆਂ ਕਮੇਟੀ ਨੇ ਕਿਹਾ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੰਯੁਕਤ ਮੋਰਚਾ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਪਾਰਟੀ ਮੈਂਬਰਾਂ ਦਰਮਿਆਨ ਵਿਵਾਦਾਂ ਨੂੰ ਸੁਲਝਾਉਣਾ ਇਹ ਅਭਿਆਸ ਦਾ ਹਿੱਸਾ ਹੈ।

ABOUT THE AUTHOR

...view details