ਪੰਜਾਬ

punjab

ਭਗਤ ਰਵਿਦਾਸ ਜਯੰਤੀ 2022: ਭਗਤ ਰਵਿਦਾਸ ਦੇ ਦਰਸ਼ਨਾਂ ਲਈ ਪਹੁੰਚੇ PM ਮੋਦੀ, 'ਸ਼ਬਦ ਕੀਰਤਨ' 'ਚ ਭਰੀ ਹਾਜ਼ਰੀ

By

Published : Feb 16, 2022, 10:58 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਿਦਾਸ ਜਯੰਤੀ ਦੇ ਮੌਕੇ 'ਤੇ ਦਿੱਲੀ ਦੇ ਕਰੋਲ ਬਾਗ ਵਿੱਚ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਵਿੱਚ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਮੌਕੇ ਮੋਦੀ ਨੇ 'ਸ਼ਬਦ ਕੀਰਤਨ' ਵਿਚ ਵੀ ਹਿੱਸਾ ਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਪੂਜਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਪੂਜਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਿਦਾਸ ਜਯੰਤੀ ਦੇ ਮੌਕੇ 'ਤੇ ਦਿੱਲੀ ਦੇ ਕਰੋਲ ਬਾਗ ਸਥਿਤ ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ 'ਚ ਪੂਜਾ ਅਰਚਨਾ ਕੀਤੀ ਅਤੇ 'ਸ਼ਬਦ ਕੀਰਤਨ' 'ਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਪੀਐਮ ਨੇ ਟਵੀਟ ਕੀਤਾ ਤੇ ਲਿਖਿਆ ਕਿ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ, ਦਿੱਲੀ ਵਿਖੇ ਬਹੁਤ ਖਾਸ ਪਲ।

ਇਹ ਵੀ ਪੜੋ:CM ਚੰਨੀ ਨੇ ਸੰਤ ਰਵਿਦਾਸ ਦੇ ਦਰ 'ਤੇ ਕੀਤੀ ਅਰਦਾਸ, ਰਾਹੁਲ-ਪ੍ਰਿਅੰਕਾ ਵੀ ਪਹੁੰਚਣਗੇ ਰਵਿਦਾਸ ਧਾਮ

ਦੱਸ ਦੇਈਏ ਕਿ ਸੰਤ ਕਵੀ ਰਵਿਦਾਸ ਦੀ ਜਯੰਤੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਜਾਤੀਵਾਦ ਅਤੇ ਛੂਤ-ਛਾਤ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਕਦਮ ਅਤੇ ਯੋਜਨਾ ਵਿਚ ਗੁਰੂ ਰਵਿਦਾਸ ਦੀ ਭਾਵਨਾ ਨੂੰ ਅਪਣਾਇਆ ਹੈ।

ਪੀਐਮ ਮੋਦੀ ਨੇ ਰਵਿਦਾਸ ਜਯੰਤੀ ਦੇ ਮੌਕੇ 'ਤੇ 'ਸ਼ਬਦ ਕੀਰਤਨ' ਵਿੱਚ ਹਿੱਸਾ ਲਿਆ। ਇਸ ਦੌਰਾਨ ਪੀਐਮ ਮੋਦੀ ਲੋਕਾਂ ਵਿੱਚ ਬੈਠੇ ਨਜ਼ਰ ਆਏ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਰਵਿਦਾਸ ਜਯੰਤੀ ਦੇ ਮੌਕੇ 'ਤੇ ਉਹ ਕਰੋਲ ਬਾਗ ਸਥਿਤ 'ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ' 'ਚ ਸਵੇਰੇ 9 ਵਜੇ ਲੋਕ ਭਲਾਈ ਲਈ ਅਰਦਾਸ ਕਰਨਗੇ। ਉਨ੍ਹਾਂ ਕਿਹਾ ਸੀ ਸੰਤ ਰਵਿਦਾਸ ਨੇ ਸਮਾਜ ਵਿੱਚੋਂ ਜਾਤੀਵਾਦ ਅਤੇ ਛੂਤ-ਛਾਤ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ। ਉਹ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ।

ਟਵੀਟ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, 'ਇਸ ਮੌਕੇ, ਮੈਨੂੰ ਸੰਤ ਰਵਿਦਾਸ ਜੀ ਦੇ ਪਵਿੱਤਰ ਸਥਾਨ ਬਾਰੇ ਕੁਝ ਗੱਲਾਂ ਯਾਦ ਆ ਰਹੀਆਂ ਹਨ। ਸਾਲ 2016 ਅਤੇ 2019 ਵਿੱਚ ਮੈਨੂੰ ਇੱਥੇ ਮੱਥਾ ਟੇਕਣ ਅਤੇ ਲੰਗਰ ਛਕਣ ਦਾ ਸੁਭਾਗ ਪ੍ਰਾਪਤ ਹੋਇਆ। ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਫੈਸਲਾ ਕੀਤਾ ਸੀ ਕਿ ਇਸ ਤੀਰਥ ਸਥਾਨ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜੋ:ਭਗਤ ਰਵਿਦਾਸ ਜਯੰਤੀ 2022: ਭਗਤ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੀਆਂ ਸਾਰੀਆਂ ਪਹਿਲਕਦਮੀਆਂ ਅਤੇ ਯੋਜਨਾਵਾਂ ਵਿੱਚ ਗੁਰੂ ਰਵਿਦਾਸ ਦੀ ਭਾਵਨਾ ਨੂੰ ਅਪਣਾਇਆ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਵਿੱਚ ਉਨ੍ਹਾਂ ਦੀ ਯਾਦ ਵਿੱਚ ਉਸਾਰੀ ਦਾ ਕੰਮ ਪੂਰੀ ਸ਼ਾਨੋ-ਸ਼ੌਕਤ ਨਾਲ ਚੱਲ ਰਿਹਾ ਹੈ।

ABOUT THE AUTHOR

...view details