ਪੰਜਾਬ

punjab

PETROL DIESEL PRICES: ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ

By

Published : Mar 25, 2022, 8:48 AM IST

PETROL DIESEL PRICES: ਇੱਕ ਦਿਨ ਛੱਡ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 97.81 ਰੁਪਏ ਪ੍ਰਤੀ ਲਿਟਰ ਹੋਵੇਗੀ ਜਦੋਂ ਕਿ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲਿਟਰ ਹੋਵੇਗੀ।

ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ
ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ

ਚੰਡੀਗੜ੍ਹ:ਪੰਜ ਸੂਬਿਆਂ ਵਿੱਚ ਚੋਣਾਂ ਤੋਂ ਬਆਦ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ। ਇੱਕ ਦਿਨ ਦੇ ਅੰਤਰ ਨਾਲ ਅੱਜ ਮੁੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (PETROL DIESEL PRICES) ਵਿੱਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ (Petrol and diesel prices rise again today) ਗਿਆ ਹੈ। ਦੱਸ ਦਈਏ ਕੀ ਵੋਟਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟਾਏ ਗਏ ਸਨ, ਪਰ ਹੁਣ ਵੋਟਾਂ ਤੋਂ ਮਗਰੋਂ ਇਹ ਲਗਾਤਰ (PETROL DIESEL PRICES HIKED) ਵਧ ਰਹੇ ਹਨ।

ਇਹ ਵੀ ਪੜੋ:ਯੂਕਰੇਨ 'ਚ ਤਬਾਹੀ: ਬੇਲਾਰੂਸ ਨੇ 'ਤੀਜੇ ਵਿਸ਼ਵ ਯੁੱਧ' ਦੀ ਦਿੱਤੀ ਚਿਤਾਵਨੀ, ਬਾਈਡਨ ਨੇ ਕਿਹਾ- ਮੈਂ ਰੂਸ ਨੂੰ ਜੀ-20 ਤੋਂ ਬਾਹਰ ਕਰ ਦੇਵਾਂਗਾ

ਹੁਣ ਪੰਜਾਬ ਵਿੱਚ ਪੈਟਰੋਲ ਦੀ ਕੀਮਤ 97.49 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 86.28 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ਵਿੱਚ 80 ਪੈਸੇ ਵਾਧੇ ਨਾਲ ਪੈਟਰੋਲ ਦੀ ਕੀਮਤ 97.81 ਰੁਪਏ ਪ੍ਰਤੀ ਲਿਟਰ ਹੈ ਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲਿਟਰ ਹੈ। ਉਥੇ ਹੀ ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਵਿੱਚ ਪੈਟਰੋਲ ਦੀ ਕੀਮਤ 112.51 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 96.70 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਵਿੱਚ 84 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 85 ਰੁਪਏ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ।

ਜੇਕਰ ਚੇਨੱਈ ਦੀ ਗੱਲ ਕੀਤੀ ਜਾਵੇ ਤਾਂ ਚੇਨੱਈ ਵਿੱਚ 67 ਪੈਸੇ ਵਾਧੇ ਨਾਲ ਪੈਟਰੋਲ ਦੀ ਕੀਮਤ 103.67 ਰੁਪਏ ਅਤੇ ਡੀਜ਼ਲ ਦੀ ਕੀਮਤ 93.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿੱਚ 84 ਪੈਸੇ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 106.34 ਰੁਪਏ ਅਤੇ 80 ਪੈਸੇ ਦੇ ਵਾਧੇ ਨਾਲ ਡੀਜ਼ਲ ਦੀ ਕੀਮਤ 91.42 ਰੁਪਏ ਹੈ।

CRISIL ਰਿਸਰਚ ਦੇ ਅਨੁਸਾਰ, ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਪੂਰੀ ਤਰ੍ਹਾਂ ਪਾਸ ਕਰਨ ਲਈ 15-20 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੀ ਲੋੜ ਹੈ। ਭਾਰਤ ਆਪਣੀਆਂ ਤੇਲ ਲੋੜਾਂ ਪੂਰੀਆਂ ਕਰਨ ਲਈ 85 ਫੀਸਦੀ ਦਰਾਮਦ 'ਤੇ ਨਿਰਭਰ ਹੈ।

ਇਹ ਵੀ ਪੜੋ:ਭਾਰਤ ਸਣੇ 13 ਦੇਸ਼ ਰੂਸ ਦੇ ਮਤੇ ’ਤੇ ਮਤਦਾਨ ਦੇ ਦੌਰਾਨ UNSC 'ਚ ਰਹੇ ਗੈਰਹਾਜ਼ਰ

ABOUT THE AUTHOR

...view details