ਪੰਜਾਬ

punjab

ਰਾਸ਼ਟਰੀ ਹਿੰਦੀ ਦਿਵਸ 2021: ਜਾਣੋ ਕਿਉਂ ਮਨਾਇਆ ਜਾਂਦਾ ਹੈ ਹਿੰਦੀ ਦਿਵਸ

By

Published : Sep 14, 2021, 6:00 AM IST

ਹਰ ਸਾਲ 14 ਸਤੰਬਰ ਨੂੰ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਦੀ ਪ੍ਰਚਾਰ ਤੇ ਪ੍ਰਸਾਰ ਲਈ ਰਾਸ਼ਟਰੀ ਭਾਸ਼ਾ ਪ੍ਰਚਾਰ ਸਮਿਤੀ ਦੀ ਸਿਫਾਰਸ਼ ਤੋਂ ਬਾਅਦ ਤੋਂ ਹੀ 14 ਸਤੰਬਰ 1953 ਤੋਂ ਰਾਸ਼ਟਰੀ ਹਿੰਦੀ ਦਿਵਸ (National Hindi Diwas 2021 ) ਮਨਾਇਆ ਜਾਂਦਾ ਹੈ।

ਰਾਸ਼ਟਰੀ ਹਿੰਦੀ ਦਿਵਸ
ਰਾਸ਼ਟਰੀ ਹਿੰਦੀ ਦਿਵਸ

ਹੈਦਰਾਬਾਦ: "ਹਿੰਦੀ ਭਾਸ਼ਾ" (hindi language) ਨੂੰ ਮਨ ਦੀ ਭਾਸ਼ਾ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਭਾਸ਼ਾ ਬੇਹਦ ਖ਼ਾਸ ਹੈ ਜੋ ਕਿ ਮਨ ਦੇ ਬੰਦ ਤਾਲਿਆਂ ਨੂੰ ਖੋਲ੍ਹਣ ਦਾ ਸਮਰਥ ਰੱਖਦੀ ਹੈ।

ਹਰ ਸਾਲ 14 ਸਤੰਬਰ ਨੂੰ ਰਾਸ਼ਟਰੀ ਹਿੰਦੀ ਦਿਵਸ (National Hindi Diwas 2021 )ਮਨਾਇਆ ਜਾਂਦਾ ਹੈ। ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਦੀ ਪ੍ਰਚਾਰ ਤੇ ਪ੍ਰਸਾਰ ਲਈ ਰਾਸ਼ਟਰੀ ਭਾਸ਼ਾ ਪ੍ਰਚਾਰ ਸਮਿਤੀ ਦੀ ਸਿਫਾਰਸ਼ ਤੋਂ ਬਾਅਦ ਤੋਂ ਹੀ 14 ਸਤੰਬਰ 1953 ਤੋਂ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲ ਤੇ ਕਾਲਜਾਂ ਵਿੱਚ ਹਿੰਦੀ ਭਾਸ਼ਾ ਨਾਲ ਸਬੰਧਤ ਖ਼ਾਸ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਹਿੰਦੀ ਦਿਵਸ ਦਾ ਇਤਿਹਾਸ (History of Hindi Diwas )

ਸਾਲ 1946 ਵਿੱਚ ਆਜ਼ਾਦੀ ਤੋਂ ਬਾਅਦ ਜਦੋਂ ਸੰਵਿਧਾਨਕ ਸਭਾ ਦੇ ਸਾਹਮਣੇ ਰਾਸ਼ਟਰੀ ਭਾਸ਼ਾ ਨੂੰ ਲੈ ਕੇ ਸਵਾਲ ਖੜ੍ਹਾ ਹੋਇਆ ਤਾਂ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਰਾਸ਼ਟਰੀ ਭਾਸ਼ਾ ਦੇ ਲਈ ਸਭ ਤੋਂ ਚੰਗਾ ਵਿਕਲਪ " ਹਿੰਦੀ ਭਾਸ਼ਾ " ਦਾ ਲੱਗਿਆ। ਹਲਾਂਕਿ ਉਸ ਵੇਲੇ ਕੁੱਝ ਲੋਕਾਂ ਵੱਲੋਂ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਉਦੋਂ ਹਿੰਦੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਨੂੰ ਅਧਿਕਾਰਕ ਭਾਸ਼ਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਸੰਵਿਧਾਨਕ ਸਭਾ ਨੇ 14 ਸਤੰਬਰ 1949 ਨੂੰ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਐਲਾਨ ਕਰ ਦਿੱਤਾ। ਉਥੇ ਹੀ ਰਾਸ਼ਟਰ ਭਾਸ਼ਾ ਪ੍ਰਚਾਰ ਸਮਿਤੀ ਦੀ ਸਿਫਾਰਸ਼ ਦੇ ਬਾਅਦ ਤੋਂ ਹੀ 14 ਸਤੰਬਰ 1953 ਤੋਂ ਇਸ ਦਿਨ ਨੂੰ ਰਾਸ਼ਟਰੀ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪੂਰੇ ਵਿਸ਼ਵ ਵਿੱਚ ਵਿਸ਼ਵ ਹਿੰਦੀ ਦਿਵਸ 10 ਜਨਵਰੀ ਨੂੰ ਮਨਾਇਆ ਜਾਂਦਾ ਹੈ।

ਹਿੰਦੀ ਦਿਵਸ ਦਾ ਮਹੱਤਵ (significance of Hindi diwas)

ਹਿੰਦੀ ਦਿਵਸ ਸਕੂਲਾਂ, ਕਾਲਜਾਂ ਅਤੇ ਦਫਤਰਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਹਿੰਦੀ ਦਿਵਸ ਦੇ ਮੌਕੇ 'ਤੇ, ਰਾਸ਼ਟਰਪਤੀ ਉਨ੍ਹਾਂ ਸਾਰੇ ਲੋਕਾਂ ਦਾ ਸਨਮਾਨ ਕਰਦੇ ਹਨ ਜਿਨ੍ਹਾਂ ਨੇ ਹਿੰਦੀ ਭਾਸ਼ਾ ਦੇ ਕਿਸੇ ਵੀ ਖੇਤਰ ਵਿੱਚ ਉੱਤਮਤਾ ਹਾਸਲ ਕੀਤੀ ਹੈ।

ਰਾਸ਼ਟਰੀ ਹਿੰਦੀ ਦਿਵਸ ਤੇ ਵਿਸ਼ਵ ਹਿੰਦੀ ਦਿਵਸ ਵਿਚਾਲੇ ਅੰਤਰ

ਵਿਸ਼ਵ ਹਿੰਦੀ ਦਿਵਸ 10 ਸਤੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਹਿੰਦੀ ਦੇ ਸ਼ਬਦ ਨੂੰ ਵਿਸ਼ਵ ਪੱਧਰ ਤੇ ਫੈਲਾਉਣਾ ਹੈ। ਇਸ ਦੇ ਨਾਲ ਹੀ, ਇਸ ਦੇ ਕੁਝ ਮਹੀਨਿਆਂ ਬਾਅਦ, ਰਾਸ਼ਟਰੀ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਲੋਕ ਅਕਸਰ ਵਿਸ਼ਵ ਹਿੰਦੀ ਦਿਵਸ ਅਤੇ ਰਾਸ਼ਟਰੀ ਹਿੰਦੀ ਦਿਵਸ ਦੇ ਬਾਰੇ ਵਿੱਚ ਉਲਝਣ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਵਿਚਲੇ ਅੰਤਰ ਨੂੰ ਨਾ ਜਾਣਣ ਦੇ ਕਾਰਨ, ਉਹ ਇਸ ਨੂੰ ਇੱਕ ਤੇ ਇੱਕੋ ਜਿਹਾ ਮੰਨਦੇ ਹਨ, ਪਰ ਦੱਸਣਯੋਗ ਹੈ ਕਿ ਰਾਸ਼ਟਰੀ ਹਿੰਦੀ ਦਿਵਸ ਉਸ ਦਿਨ ਮਨਾਇਆ ਜਾਂਦਾ ਹੈ ਜਦੋਂ ਸੰਵਿਧਾਨ ਸਭਾ ਨੇ ਹਿੰਦੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਐਲਾਨ ਕੀਤਾ ਸੀ, ਜਦੋਂ ਕਿ ਵਿਸ਼ਵ ਹਿੰਦੀ ਦਿਵਸ ਦਾ ਉਦੇਸ਼ ਵਿਸ਼ਵ ਪੱਧਰ 'ਤੇ ਹਿੰਦੀ ਦਾ ਪ੍ਰਚਾਰ ਕਰਨਾ ਹੈ।

ABOUT THE AUTHOR

...view details