ਪੰਜਾਬ

punjab

ਅੰਬਾਂ ਨਾਲ ਪੋਜ਼ ਦੇ ਕੇ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਨਵੀਨ-ਉਲ-ਹੱਕ ਨੂੰ ਕੀਤਾ ਟ੍ਰੋਲ, ਲਖਨਊ ਤੇ ਰਾਜਸਥਾਨ ਨੇ ਉਡਾਇਆ ਮਜ਼ਾਕ

By

Published : May 25, 2023, 10:26 PM IST

Updated : May 26, 2023, 6:39 AM IST

ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ IPL 2023 ਦੇ ਐਲੀਮੀਨੇਟਰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਬਾਵਜੂਦ ਅੰਬਾਂ ਵਾਲੀ ਫੋਟੋ ਪੋਸਟ ਕਰਕੇ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ। ਜਾਣੋ ਕੀ ਹੈ ਇਸ ਪਿੱਛੇ ਕਾਰਨ...

MUMBAI INDIANS PLAYERS TROLLED NAVEEN UL HAQ BY POSING WITH MANGOES LSG AND RR ALSO POST A FUNNY TWEET
ਅੰਬਾਂ ਨਾਲ ਪੋਜ਼ ਦੇ ਕੇ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਨਵੀਨ-ਉਲ-ਹੱਕ ਨੂੰ ਕੀਤਾ ਟ੍ਰੋਲ, ਲਖਨਊ ਤੇ ਰਾਜਸਥਾਨ ਨੇ ਉਡਾਇਆ ਮਜ਼ਾਕ

ਨਵੀਂ ਦਿੱਲੀ: IPL 2023 ਦੇ ਐਲੀਮੀਨੇਟਰ ਮੈਚ ਵਿੱਚ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਹਰਾਇਆ। ਲਖਨਊ ਦੀ ਟੀਮ ਬੇਸ਼ੱਕ ਹਾਰ ਗਈ ਪਰ ਇਸ ਮੈਚ 'ਚ ਲਖਨਊ ਦੇ ਸਟਾਰ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4 ਓਵਰਾਂ 'ਚ 38 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਵੀਨ ਦੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਰੋਹਿਤ ਸ਼ਰਮਾ, ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਦੀਆਂ ਵਿਕਟਾਂ ਲੈ ਕੇ ਮੁੰਬਈ ਨੂੰ 200+ ਦਾ ਸਕੋਰ ਬਣਾਉਣ ਤੋਂ ਰੋਕਿਆ। ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਨਵੀਨ-ਉਲ-ਹੱਕ ਦਾ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।

ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ IPL-2023 ਦਾ ਐਲੀਮੀਨੇਟਰ ਜਿੱਤਣ ਤੋਂ ਬਾਅਦ ਅੰਬਾਂ ਦੇ ਨਾਲ ਪੋਜ਼ ਦੇ ਕੇ ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਟ੍ਰੋਲ ਕੀਤਾ। ਇਸ ਫੋਟੋ 'ਚ ਤਿੰਨੋਂ ਅੱਖਾਂ, ਮੂੰਹ ਅਤੇ ਕੰਨਾਂ 'ਤੇ ਹੱਥ ਰੱਖ ਰਹੇ ਸਨ। ਇਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ, 'ਅੰਬਾਂ ਦਾ ਮਿੱਠਾ ਮੌਸਮ'।

ਰਾਜਸਥਾਨ ਰਾਇਲਜ਼ ਦਾ ਮਜ਼ਾਕ :ਲਖਨਊ ਸੁਪਰ ਜਾਇੰਟਸ ਨੇ ਵੀ ਚੁਟਕੀ ਲਈ। ਨਵੀਨ-ਉਲ-ਹੱਕ ਦੀ ਆਪਣੀ ਟੀਮ ਨੇ ਵੀ ਉਨ੍ਹਾਂ ਦਾ ਮਜ਼ਾਕ ਉਡਾਉਣ ਤੋਂ ਪਿੱਛੇ ਨਹੀਂ ਹਟਿਆ। ਲਖਨਊ ਸੁਪਰ ਜਾਇੰਟਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਅੰਬ ਅਤੇ ਮਿੱਠੇ ਵਰਗੇ ਕੀਵਰਡਾਂ ਨੂੰ ਮਿਊਟ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਸ ਨਾਲ ਸਬੰਧਤ ਪੋਸਟਾਂ ਨਾ ਦੇਖਣੀਆਂ ਪੈਣ। ਰਾਜਸਥਾਨ ਰਾਇਲਜ਼ ਨੇ ਵੀ ਰਾਜਸਥਾਨ ਰਾਇਲਜ਼ ਦਾ ਮਜ਼ਾਕ ਉਡਾਉਂਦੇ ਹੋਏ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮੁੰਬਈ ਇੰਡੀਅਨਜ਼ ਦੀ ਜਿੱਤ ਦੇ ਹੀਰੋ ਰਹੇ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਦੀ ਗੇਂਦਬਾਜ਼ੀ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਅਤੇ ਇਸ 'ਚ ਉਸ ਵੱਲੋਂ ਦਿੱਤੀਆਂ 5 ਵਿਕਟਾਂ ਨੂੰ ਦਿਖਾਇਆ।

  1. IPL 2023 Eliminator: ਲਖਨਊ ਦੀ ਹਾਰ ਤੋਂ ਬਾਅਦ ਕਰੁਣਾਲ ਪੰਡਯਾ ਦਾ ਛਲਕਿਆ ਦਰਦ, ਕਹੀ ਇਹ ਵੱਡੀ ਗੱਲ
  2. Akash Madhwal: ਇੰਜੀਨੀਅਰ ਆਕਾਸ਼ ਨੇ ਐਲੀਮੀਨੇਟਰ 'ਚ ਬਣਾਏ 4 ਰਿਕਾਰਡ, ਅਜਿਹਾ ਸੀ ਉਨ੍ਹਾਂ ਦਾ ਕਰੀਅਰ
  3. MI vs LSG 2023 IPL Playoffs : ਮੈਚ 'ਚ ਜਿੱਤ-ਹਾਰ ਦੇ ਇਹ ਸੀ ਕਾਰਨ, ਆਕਾਸ਼ ਮਧਵਾਲ ਨੇ ਕੀਤੀ ਇਸ ਦਿੱਗਜ ਦੀ ਬਰਾਬਰੀ

ਅੰਬਾਂ ਨੂੰ ਲੈ ਕੇ ਨਵੀਨ-ਉਲ-ਹੱਕ ਨੂੰ ਕਿਉਂ ਕੀਤਾ ਜਾ ਰਿਹਾ ਹੈ ਟ੍ਰੋਲ? ਦੱਸ ਦੇਈਏ ਕਿ ਨਵੀਨ-ਉਲ-ਹੱਕ ਨੇ 'ਬੈਸਟ ਮੈਂਗੋ' ਪੋਸਟ ਦੇ ਨਾਲ ਆਰਸੀਬੀ ਨੂੰ ਟ੍ਰੋਲ ਕੀਤਾ ਸੀ ਅਤੇ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਵੀ ਅੰਬਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਦਰਅਸਲ 1 ਮਈ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਦੇ ਵਿੱਚ ਖੇਡੇ ਗਏ ਮੈਚ ਵਿੱਚ ਵਿਰਾਟ ਕੋਹਲੀ ਅਤੇ ਨਵੀਨ ਦੇ ਵਿੱਚ ਖੂਬ ਬਹਿਸ ਹੋ ਗਈ ਸੀ ਅਤੇ ਮੈਚ ਖਤਮ ਹੋਣ ਤੋਂ ਬਾਅਦ ਵੀ ਨਵੀਨ ਨੇ ਮਾਮਲੇ ਨੂੰ ਸ਼ਾਂਤ ਨਹੀਂ ਹੋਣ ਦਿੱਤਾ ਸੀ। ਉਸ ਮੈਚ ਤੋਂ ਬਾਅਦ ਕੋਹਲੀ 9 ਮਈ ਨੂੰ ਮੁੰਬਈ ਖਿਲਾਫ ਖੇਡਦੇ ਹੋਏ ਸਸਤੇ 'ਚ ਆਊਟ ਹੋ ਗਏ ਸਨ, ਜਦੋਂ ਨਵੀਨ ਨੇ ਇੰਸਟਾਗ੍ਰਾਮ 'ਤੇ ਅੰਬ ਦੀ ਫੋਟੋ ਪੋਸਟ ਕਰਕੇ ਲਿਖਿਆ ਸੀ ਕਿ ਉਹ ਇਸ ਦਾ ਆਨੰਦ ਲੈ ਰਹੇ ਹਨ।

Last Updated : May 26, 2023, 6:39 AM IST

ABOUT THE AUTHOR

...view details