ਪੰਜਾਬ

punjab

Death Threat: NCP ਪ੍ਰਧਾਨ ਸ਼ਰਦ ਪਵਾਰ ਤੋਂ ਬਾਅਦ ਹੁਣ ਸੰਜੇ ਰਾਉਤ ਨੂੰ ਵੀ ਮਿਲੀ ਜਾਨੋਂ ਮਾਰਨ ਦੀ ਧਮਕੀ

By

Published : Jun 9, 2023, 4:45 PM IST

ਮੁੰਬਈ ਦੇ ਵੱਡੇ ਨੇਤਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਨਾਲ ਮਹਾਰਾਸ਼ਟਰ ਦੀ ਸਿਆਸਤ ਗਰਮਾ ਗਈ ਹੈ। ਇਸ ਦੇ ਨਾਲ ਹੀ ਪੁਲਿਸ ਇਨ੍ਹਾਂ ਘਟਨਾਵਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ।

MH update Sanjay Raut death threat for not to talk media in morning Sunil Raut complained in Police
Death Threat: NCP ਪ੍ਰਧਾਨ ਸ਼ਰਦ ਪਵਾਰ ਤੋਂ ਬਾਅਦ ਹੁਣ ਸੰਜੇ ਰਾਉਤ ਨੂੰ ਵੀ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁੰਬਈ:ਊਧਵ ਠਾਕਰੇ ਦੇ ਸੰਸਦ ਮੈਂਬਰ ਸੰਜੇ ਰਾਉਤ ਅਤੇ ਉਨ੍ਹਾਂ ਦੇ ਭਰਾ ਸੁਨੀਲ ਰਾਉਤ ਨੂੰ ਕੱਲ੍ਹ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੁਨੀਲ ਰਾਉਤ ਨੂੰ ਧਮਕੀ ਭਰਿਆ ਫੋਨ ਆਇਆ। ਮੁੰਬਈ ਪੁਲਿਸ ਕਮਿਸ਼ਨਰ ਅਤੇ ਰਾਜ ਦੇ ਗ੍ਰਹਿ ਮੰਤਰੀ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਊਧਵ ਠਾਕਰੇ ਗਰੁੱਪ ਦੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਗੋਲੀ ਮਾਰਨ ਦੀ ਧਮਕੀ ਮਿਲੀ ਹੈ। ਸੰਜੇ ਰਾਉਤ ਦੇ ਵਿਧਾਇਕ ਭਰਾ ਸੁਨੀਲ ਰਾਉਤ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਗੱਲਬਾਤ ਵਾਇਰਲ ਹੋ ਰਹੀ ਹੈ। ਇਸ ਗੱਲਬਾਤ 'ਚ ਉਹ ਵਿਅਕਤੀ ਸੰਜੇ ਰਾਊਤ ਨੂੰ ਪ੍ਰੈੱਸ ਕਾਨਫਰੰਸ ਬੰਦ ਕਰਨ ਲਈ ਕਹਿ ਰਿਹਾ ਹੈ ਅਤੇ ਨਾ ਮੰਨਣ 'ਤੇ ਗੋਲੀ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਗੱਲਬਾਤ ਦੌਰਾਨ ਦੋਵਾਂ ਪਾਸਿਆਂ ਤੋਂ ਗਾਲੀ-ਗਲੋਚ ਵੀ ਕੀਤਾ ਗਿਆ।

ਜਾਨੋਂ ਮਾਰਨ ਦੀ ਧਮਕੀ: ਅੱਜ ਸਵੇਰੇ ਸ਼ਰਦ ਪਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਇਸ ਖ਼ਬਰ ਨੇ ਸਿਆਸੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸੰਜੇ ਰਾਉਤ ਨੂੰ ਕਈ ਧਮਕੀ ਭਰੇ ਫੋਨ ਆ ਚੁੱਕੇ ਹਨ। ਇਹ ਧਮਕੀ ਸ਼ਰਦ ਪਵਾਰ ਨੂੰ 'ਪੋਲੀਟਿਕਸ ਆਫ ਮਹਾਰਾਸ਼ਟਰ' ਨਾਂ ਦੇ ਟਵਿੱਟਰ ਅਕਾਊਂਟ 'ਤੇ ਦਿੱਤੀ ਗਈ ਹੈ।ਇਸ ਧਮਕੀ ਤੋਂ ਬਾਅਦ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਮੁੰਬਈ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਸ਼ਰਦ ਪਵਾਰ ਨੂੰ 2022 'ਚ ਵੀ ਅਜਿਹਾ ਹੀ ਧਮਕੀ ਭਰਿਆ ਫ਼ੋਨ ਆਇਆ ਸੀ।

ਪਹਿਲਾਂ ਵੀ ਸੰਜੇ ਰਾਉਤ ਨੂੰ ਮਿਲੀ ਧਮਕੀ:ਇਸ ਤੋਂ ਪਹਿਲਾਂ ਸੰਜੇ ਰਾਊਤ ਨੂੰ ਅਪ੍ਰੈਲ ਮਹੀਨੇ 'ਚ ਧਮਕੀ ਮਿਲੀ ਸੀ। ਇਸ ਮਾਮਲੇ ਵਿੱਚ ਪੁਣੇ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਨੌਜਵਾਨ ਦਾ ਨਾਂ ਰਾਹੁਲ ਤਾਲੇਕਰ ਸੀ। 8 ਜੂਨ ਸ਼ਾਮ ਕਰੀਬ 5 ਵਜੇ ਸੰਜੇ ਰਾਊਤ ਨੂੰ ਫਿਰ ਤੋਂ ਧਮਕੀ ਮਿਲੀ। ਫੋਨ ਕਰਨ ਵਾਲਾ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਉਨ੍ਹਾਂ ਨੇ ਸੰਜੇ ਰਾਊਤ ਨੂੰ ਕਿਹਾ ਕਿ ਉਹ ਇਕ ਮਹੀਨੇ 'ਚ ਸਵੇਰੇ 9 ਵਜੇ ਦਾ ਭੌਂਗਾ ਬੰਦ ਕਰਨ। ਉਨ੍ਹਾਂ ਨੇ ਇਸ ਲਈ ਇੱਕ ਮਹੀਨੇ ਦਾ ਸਮਾਂ ਦੇਣ ਦੀ ਧਮਕੀ ਦਿੱਤੀ ਹੈ।

ਪਵਾਰ ਨੂੰ ਵੈੱਬਸਾਈਟ ਰਾਹੀਂ ਦਿੱਤੀ ਗਈ ਧਮਕੀ:ਸੁਪ੍ਰੀਆ ਸੁਲੇ ਨੇ ਕਿਹਾ,'ਮੈਨੂੰ ਵ੍ਹਟਸਐਪ 'ਤੇ ਪਵਾਰ ਸਾਬ੍ਹ ਲਈ ਇਕ ਮੈਸੇਜ ਮਿਲਿਆ। ਇਹ ਇਕ ਵੈੱਬਸਾਈਟ ਰਾਹੀਂ ਧਮਕੀ ਦਿੱਤੀ ਗਈ ਹੈ। ਇਸ ਲਈ ਮੈਂ ਪੁਲਿਸ ਕੋਲ ਇਨਸਾਫ਼ ਮੰਗਣ ਆਈ ਹਾਂ।

ABOUT THE AUTHOR

...view details