ਮਲੱਪਪੁਰਮ: ਮਲੱਪਪੁਰਮ ਦੇ ਇੱਕ ਵਿਅਕਤੀ ਦੇ ਖ਼ਾਤੇ ਵਿੱਚੋ 20 ਹਜਾਰ ਰੁਪਏ ਨਿਕਲ ਗਏ ਇਸ ਵਿਅਕਤੀ ਦਾ ਕੋਈ ਪੇਟੀਐਮ ਖਾਤਾ ਨਹੀਂ ਹੈ, ਪਰ ਪੈਸੇ ਪੇਟੀਐਮ ਰਹੀ ਕੱਢੇ ਗਏ ਹਨ । ਅਨੀਸ ਰਹਿਮਾਨ, ਜੋ ਕਿ ਵੰਦੂਰ, ਵਨਿਯਮਬਲਮ ਦਾ ਰਹਿਣ ਵਾਲਾ ਹੈ, ਨੇ ਹੁਣ ਇਸ ਠੱਗੀ ਦੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਖਾਤੇ ਵਿੱਚੋਂ ਪੈਸੇ ਗਾਇਬ ਹੋਣ ’ਤੇ ਉਸ ਨੇ ਬੈਂਕ ਕੋਲ ਪਹੁੰਚ ਕੀਤੀ ਸੀ। ਬੈਂਕ ਅਧਿਕਾਰੀਆਂ ਨੇ ਫਿਰ ਲੈਣ-ਦੇਣ ਦੀ ਜਾਂਚ ਕੀਤੀ ਅਤੇ ਅਨੀਸ ਨੂੰ ਦੱਸਿਆ ਕਿ ਤਿੰਨ ਵਾਰ ਪੇਟੀਐਮ ਰਾਹੀਂ ਪੈਸੇ ਕਢਵਾਏ ਗਏ ਹਨ। ਅਨੀਸ ਨੇ ਕਿਹਾ ਕਿ ਉਸਦਾ ਕੋਈ ਪੇਟੀਐਮ ਖਾਤਾ ਨਹੀਂ ਹੈ ਅਤੇ ਉਹ ਪੈਸੇ ਅਣਲਿੰਕ ਕੀਤੇ ਖਾਤੇ ਤੋਂ ਕਿਵੇਂ ਕੱਢੇ ਜਾ ਸਕਦੇ ਹਨ।