ਪੰਜਾਬ

punjab

ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਜੇਲ੍ਹ ਤੋਂ ਭੇਜਿਆ...

By

Published : Oct 24, 2021, 8:30 AM IST

Updated : Oct 24, 2021, 9:41 AM IST

ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ (Union Minister of State for Home Affairs) ਅਜੇ ਕੁਮਾਰ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ (Ashish Mishra) ਨੂੰ ਡੇਂਗੂ ਹੋ ਗਿਆ ਹੈ, ਜਿਸ ਦੇ ਚੱਲਦੇ ਐੱਸ.ਆਈ.ਟੀ. ਨੇ ਮੁਲਜ਼ਮ ਕੋਲੋਂ ਪੁੱਛਗਿੱਛ ਨਹੀਂ ਕੀਤੀ।

ਲਖੀਮਪੁਰ ਹਿੰਸਾ : ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਐੱਸ.ਆਈ.ਟੀ. ਨੇ ਨਹੀਂ ਕੀਤੀ ਪੁੱਛਗਿੱਛ
ਲਖੀਮਪੁਰ ਹਿੰਸਾ : ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਐੱਸ.ਆਈ.ਟੀ. ਨੇ ਨਹੀਂ ਕੀਤੀ ਪੁੱਛਗਿੱਛ

ਲਖੀਮਪੁਰ ਖੀਰੀ: ਪੁਲਿਸ ਰਿਮਾਂਡ (Police remand) 'ਤੇ ਚੱਲ ਰਹੇ ਤਿਕੋਨੀਆ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ (Union Minister of State for Home Affairs) ਦੇ ਪੁੱਤਰ ਅਸ਼ੀਸ਼ ਮਿਸ਼ਰਾ (Ashish Mishra) ਨੂੰ ਡੇਂਗੂ ਹੋ ਗਿਆ ਹੈ। ਮੈਡੀਕਲ ਰਿਪੋਰਟ ਮੁਤਾਬਕ ਉਨ੍ਹਾਂ ਦਾ ਸ਼ੂਗਰ ਲੈਵਲ (Sugar level) ਵੀ ਵੱਧਿਆ ਹੋਇਆ ਹੈ। ਐੱਸ.ਆਈ.ਟੀ. (SIT) ਨੇ ਕਾਹਲੀ-ਕਾਹਲੀ ਵਿਚ ਮੈਡੀਕਲੀ ਫਿੱਟ (Medically fit) ਨਾ ਹੋਣ ਕਾਰਣ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਜੇਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਸ਼ਨੀਵਾਰ ਦੀ ਦੇਰ ਰਾਤ ਉਨ੍ਹਾਂ ਨੂੰ ਜੇਲ ਵਿਚ ਦਾਖਲ ਕਰਵਾ ਦਿੱਤਾ। ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਆਸ਼ੀਸ਼ ਨੂੰ ਲਖਨਊ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਡੀ.ਆਈ.ਜੀ. ਉਪੇਂਦਰ ਅਗਰਵਾਲ ਨੇ ਅਤੇ ਏ.ਐੱਸ.ਪੀ. ਅਰੁਣ ਕੁਮਾਰ ਸਿੰਘ (Arun Kumar Singh) ਨੇ ਇਸ ਦੀ ਪੁਸ਼ਟੀ ਕੀਤੀ ਹੈ।

ਤਿਕੋਨੀਆ ਵਿਚ ਤਿੰਨ ਅਕਤੂਬਰ ਨੂੰ ਕਿਸਾਨਾਂ 'ਤੇ ਥਾਰ ਚੜ੍ਹਾਉਣ ਦੇ ਦੋਸ਼ ਵਿਚ ਜੇਲ ਵਿਚ ਬੰਦ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਉਰਫ ਮੋਨੂੰ ਮਿਸ਼ਰਾ ਨੂੰ ਪੁਲਿਸ ਨੇ ਸ਼ੁੱਕਰਵਾਰ ਦੀ ਸ਼ਾਮ ਪੰਜ ਵਜੇ ਤੋਂ 48 ਘੰਟੇ ਲਈ ਰਿਮਾਂਡ 'ਤੇ ਲਿਆ ਸੀ। ਆਸ਼ੀਸ਼ ਮਿਸ਼ਰਾ ਜਦੋਂ ਜੇਲ ਵਿਚੋਂ ਬਾਹਰ ਆਏ ਅਤੇ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਕ੍ਰਾਈਮ ਬ੍ਰਾਂਚ ਲੈ ਗਈ ਤਾਂ ਉਨ੍ਹਾਂ ਦੀ ਸਿਹਤ ਕੁਝ ਠੀਕ ਨਹੀਂ ਸੀ। ਬਾਹਰ ਆਉਣ ਤੋਂ ਪਹਿਲਾਂ ਜੇਲ ਵਿਚ ਉਨ੍ਹਾਂ ਦੇ ਕੁਝ ਟੈਸਟ ਹੋਏ ਸਨ। ਉਨ੍ਹਾਂ ਨੂੰ ਬੁਖਾਰ ਦੀ ਸ਼ਿਕਾਇਤ ਸੀ।

ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਉਨ੍ਹਾਂ ਦੀ ਟੈਸਟ ਰਿਪੋਰਟ ਆਈ, ਜਿਸ ਵਿਚ ਉਹ ਡੇਂਗੂ ਪਾਜ਼ੀਟਿਵ ਪਾਏ ਗਏ। ਪੁਲਿਸ ਨੇ ਵੈਰੀਫਾਈ ਕਰਵਾਉਣ ਲਈ ਮੋਨੂੰ ਦਾ ਫਿਰ ਤੋਂ ਮੈਡੀਕਲ ਕਰਵਾਇਆ, ਜਿਸ ਵਿਚ ਵੀ ਉਹ ਡੇਂਗੂ ਪਾਜ਼ੇਟਿਵ ਪਾਏ ਗਏ। ਮੈਡੀਕਲ ਰਿਪੋਰਟ ਵਿਚ ਉਨ੍ਹਾਂ ਦਾ ਸ਼ੂਗਰ ਵੀ ਵੱਧਿਆ ਹੋਇਆ ਸੀ। ਮੈਡੀਕਲੀ ਫਿੱਟ ਨਾ ਹੋਣ ਕਾਰਣ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨਾਠੀਕ ਨਹੀਂ ਸਮਝਿਆ ਅਤੇ ਉਨ੍ਹਾਂ ਨੂੰ ਸ਼ਨੀਰਾਵਰ ਦੀ ਦੇਰ ਸ਼ਾਮ ਜੇਲ ਵਿਚ ਦਾਖਿਲ ਕਰਵਾ ਦਿੱਤਾ ਗਿਆ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਅੱਗੇ ਲੋੜ ਪਵੇਗੀ, ਤਾਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛਗਿੱਛ ਹੋਵੇਗੀ।

ਆਸ਼ੀਸ਼ ਨੂੰ ਡੇਂਗੂ ਦੀ ਪੁਸ਼ਟੀ ਏ.ਐੱਸ.ਪੀ. ਅਰੁਣ ਕੁਮਾਰ ਸਿੰਘ ਅਤੇ ਡੀ.ਆਈ.ਜੀ. ਜਾਂਚ ਕਮੇਟੀ ਉਪੇਂਦਰ ਅਗਰਵਾਲ ਨੇ ਵੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਆਸ਼ੀਸ਼ ਨੂੰ ਡੇਂਗੂ ਹੋਇਆ ਹੈ। ਮੈਡੀਕਲੀ ਫਿੱਟ ਨਾ ਹੋਣ ਕਾਰਣ ਉਨ੍ਹਾਂ ਕੋਲੋਂ ਪੁੱਛਗਿੱਛ ਕਰਨਾ ਠੀਕ ਨਹੀਂ ਹੈ। ਇਸ ਲਈ ਸਮੇਂ ਤੋਂ ਪਹਿਲਾਂ ਉਨ੍ਹਾਂ ਨੂੰ ਜੇਲ ਵਿਚ ਦਾਖਲ ਕਰਵਾ ਦਿੱਤਾ ਗਿਆ। ਜੇਲ ਹਸਪਤਾਲ ਵਿਚ ਅਸ਼ੀਸ਼ ਦਾ ਇਲਾਜ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ-Lakhimpur Kheri Update: ਲਖੀਮਪੁਰ ਖੀਰੀ ਮਾਮਲੇ ‘ਚ ਤਿੰਨ ਹੋਰ ਗ੍ਰਿਫ਼ਤਾਰ, ਸਕਾਰਪੀਓ ‘ਤੇ ਸਨ ਮੁਲਜ਼ਮ

Last Updated :Oct 24, 2021, 9:41 AM IST

ABOUT THE AUTHOR

...view details