ਪੰਜਾਬ

punjab

ਮੈਗੀ ਤੋਂ ਲੈ ਕੇ ਚਾਹ-ਕੌਫੀ ਵੀ ਪਵੇਗੀ ਮਹਿੰਗੀ !

By

Published : Mar 15, 2022, 11:19 AM IST

ਰਿਪੋਰਟਾਂ ਮੁਤਾਬਕ ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਨੇ ਸੋਮਵਾਰ ਤੋਂ ਚਾਹ, ਕੌਫੀ ਅਤੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਿੰਦੁਸਤਾਨ ਯੂਨੀਲੀਵਰ ਨੇ ਇਸ ਪਿੱਛੇ ਕੱਚੇ ਮਾਲ ਦੀ ਕੀਮਤ ਵਧਣ ਨੂੰ ਦੱਸਿਆ ਹੈ।

Maggi, Nescafe, Others Daily Items to Cost More as HUL, Nestle Hike Prices
Maggi, Nescafe, Others Daily Items to Cost More as HUL, Nestle Hike Prices

ਨਵੀਂ ਦਿੱਲੀ:ਬਰੂਕ ਬੌਂਡ ਦੇ ਅਲੱਗ-ਅਲੱਗ ਉਤਪਾਦਾਂ ਦੀਆਂ ਕੀਮਤਾਂ ਵਿਚ 1.5 ਤੋਂ ਲੈ ਕੇ 14 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਉੱਥੇ ਹੀ ਨੈਸਲੇ ਇੰਡੀਆ ਨੇ ਮੈਗੀ ਦੀਆਂ ਕੀਮਤਾਂ ਵਿਚ 9 ਤੋਂ 16 ਫ਼ੀਸਦੀ ਵਾਧਾ ਕੀਤਾ ਹੈ। ਦੱਸ ਦੇਈਏ ਕਿ ਮੈਗੀ ਮਸਾਲਾ ਨੂਡਲਜ਼ ਦਾ 70 ਗ੍ਰਾਮ ਦਾ ਪੈਕੇਟ ਹੁਣ 12 ਦੀ ਬਜਾਏ 14 ਰੁਪਏ ਵਿੱਚ ਮਿਲੇਗਾ। ਮੈਗੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ ਹੋਇਆ ਹੈ।

ਮੈਗੀ ਦਾ ਕੀਮਤ

ਇਸ ਦੇ ਨਾਲ ਹੀ, ਮੈਗੀ ਦੇ 140 ਗ੍ਰਾਮ ਪੈਕੇਟ ਦੀ ਕੀਮਤ 'ਚ 3 ਰੁਪਏ ਅਤੇ 560 ਗ੍ਰਾਮ ਦੇ ਪੈਕੇਟ ਦੀ ਕੀਮਤ 'ਚ ਕਰੀਬ 9.4 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 96 ਰੁਪਏ ਤੋਂ ਵਧ ਕੇ 105 ਰੁਪਏ ਹੋ ਗਈ ਹੈ।

ਕੌਫੀ ਦੀ ਕੀਮਤ

ਇਸ ਤੋਂ ਇਲਾਵਾ ਜੇਕਰ ਚਾਹ ਅਤੇ ਕੌਫੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਬਰੂ ਦੀਆਂ ਕੀਮਤਾਂ 'ਚ 3 ਤੋਂ 7 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬਰੂ ਗੋਲਡ ਕੌਫੀ ਜਾਰ ਦੀ ਕੀਮਤ 'ਚ 3 ਤੋਂ 4 ਫੀਸਦੀ ਦਾ ਵਾਧਾ ਹੋਇਆ ਹੈ।

ਚਾਹ ਦੀ ਕੀਮਤ

ਇੰਸਟੈਂਟ ਕੌਫੀ ਪੈਕੇਟ ਦੀ ਕੀਮਤ 3 ਫੀਸਦੀ ਤੋਂ ਵਧ ਕੇ 6.66 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ ਤਾਜ ਮਹਿਲ ਚਾਹ ਦੀ ਕੀਮਤ 3.7 ਫੀਸਦੀ ਤੋਂ ਵਧ ਕੇ 5.8 ਫੀਸਦੀ ਹੋ ਗਈ ਹੈ। ਬਰੂਕ ਬਾਂਡ ਦੀ ਚਾਹ 1.5 ਫੀਸਦੀ ਤੋਂ ਵਧ ਕੇ 14 ਫੀਸਦੀ ਹੋ ਗਈ ਹੈ।

ਨੇਸਕੈਫੇ ਦੀ ਕੌਫੀ

Nestle India ਦੇ A+ ਦੁੱਧ ਦੇ ਇੱਕ ਲੀਟਰ ਪੈਕ ਦੀ ਕੀਮਤ 4 ਫੀਸਦੀ ਵਧ ਕੇ 78 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਪਹਿਲਾਂ ਇਸ ਦੀ ਕੀਮਤ 75 ਰੁਪਏ ਸੀ।

Nescafe Classic ਦਾ 25 ਗ੍ਰਾਮ ਵਾਲਾ ਪੈਕ 2.5 ਫੀਸਦੀ ਵਧ ਕੇ 80 ਰੁਪਏ ਹੋ ਗਿਆ ਹੈ, ਜਦੋਂ ਕਿ ਪਹਿਲਾਂ ਇਸ ਦੀ ਕੀਮਤ 78 ਰੁਪਏ ਸੀ।

Nescafe Classic 50 ਗ੍ਰਾਮ ਪੈਕ ਦੀ ਕੀਮਤ 145 ਰੁਪਏ ਤੋਂ ਵਧ ਕੇ 150 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ: ਆਪਣੇ ਬਜਟ 'ਤੇ ਬਣੇ ਰਹਿਣ ਲਈ ਖੋਲ੍ਹੋ ਦੋ ਬੈਂਕ ਖਾਤੇ ...

ABOUT THE AUTHOR

...view details