ਪੰਜਾਬ

punjab

ਜੰਮੂ-ਕਸ਼ਮੀਰ: ਬਾਰਾਮੂਲਾ 'ਚ 3 ਪਾਕਿਸਤਾਨੀ ਅੱਤਵਾਦੀ ਢੇਰ, ਜਵਾਨ ਸ਼ਹੀਦ

By

Published : May 25, 2022, 12:26 PM IST

Updated : May 25, 2022, 12:43 PM IST

ਬਾਰਾਮੂਲਾ ਦੇ ਕ੍ਰੇਰੀਕ ਇਲਾਕੇ 'ਚ ਫੌਜ ਨੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ।

jammu kashmir Encounter in kreeri najinbhat baramulla
ਜੰਮੂ-ਕਸ਼ਮੀਰ: ਬਾਰਾਮੂਲਾ 'ਚ ਤਿੰਨ ਪਾਕਿਸਤਾਨੀ ਅੱਤਵਾਦੀ ਢੇਰ, ਜਵਾਨ ਸ਼ਹੀਦ

ਜੰਮੂ: ਬਾਰਾਮੂਲਾ ਦੇ ਕ੍ਰੇਰੀਕ ਇਲਾਕੇ 'ਚ ਨਜੀਭਾਟ ਕਰਾਸਿੰਗ 'ਤੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਫੌਜ ਦੇ ਜਵਾਨਾਂ ਨੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਸਬੰਧੀ ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।

ਜੰਮੂ-ਕਸ਼ਮੀਰ: ਬਾਰਾਮੂਲਾ 'ਚ ਤਿੰਨ ਪਾਕਿਸਤਾਨੀ ਅੱਤਵਾਦੀ ਢੇਰ, ਜਵਾਨ ਸ਼ਹੀਦ

ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖਾਸ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਹੋਇਆ। ਸੁਰੱਖਿਆ ਬਲ ਜਦੋਂ ਅੱਤਵਾਦੀਆਂ ਦੇ ਲੁਕੇ ਹੋਏ ਸਥਾਨ 'ਤੇ ਪਹੁੰਚੇ ਤਾਂ ਅੱਤਵਾਦੀਆਂ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਜਵਾਬੀ ਕਾਰਵਾਈ 'ਚ 3 ਅੱਤਵਾਦੀ ਮਾਰੇ ਗਏ।

Last Updated : May 25, 2022, 12:43 PM IST

ABOUT THE AUTHOR

...view details