ਪੰਜਾਬ

punjab

ETV Bharat / bharat

ਪਾਕਿ ਮਹਿਲਾ ਏਜੰਟ ਵਲੋਂ ਭਾਰਤ 'ਚ ਪੋਸਟਮੈਨ ਨੂੰ ਹਨੀਟ੍ਰੈਪ ਵਿਚ ਫਸਾ ਕਢਵਾਈ ਖੁਫੀਆ ਜਾਣਕਾਰੀ

ਪਾਕਿ ਦੀ ਖੁਫੀਆ ਮਹਿਲਾ ਏਜੰਟ (Female agents) ਦੀਆਂ ਗੱਲਾਂ ਨਾਲ ਹਨੀ ਟ੍ਰੈਪ ਵਿਚ ਫਸੇ ਪੋਸਟਮੈਨ (Postman) ਨੂੰ ਸ਼ਨੀਵਾਰ ਨੂੰ ਡਾਕ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਮਹਿਲਾ ਏਜੰਟ ਡਾਕ ਵਿਭਾਗ (Department of Posts) ਦੇ ਮੁਲਾਜ਼ਮ ਤੋਂ ਪਿਛਲੇ ਕਈ ਮਹੀਨਿਆਂ ਤੋਂ ਵ੍ਹਾਟਸਐਪ (WhatsApp) 'ਤੇ ਗੱਲਾਂ ਕਰ ਰਹੀ ਸੀ। ਮਹਿਲਾ ਏਜੰਟ ਨੇ ਮੁਲਾਜ਼ਮ ਨੂੰ ਇਕ ਰਿਸ਼ਤੇਦਾਰ ਦਾ ਆਰਮੀ ਦੀ ਚੰਗੀ ਯੂਨਿਟ ਵਿਚ ਟਰਾਂਸਫਰ ਕਰਨ ਦਾ ਝਾਂਸਾ ਦਿੱਤਾ ਅਤੇ ਉਸ ਤੋਂ ਆਰਮੀ ਦੇ ਲੈਟਰ ਦੀ ਤਸਵੀਰ ਮੰਗਵਾਉਣ ਲੱਗ ਗਈ। ਆਰਮੀ ਇੰਟੈਲੀਜੈਂਸ (Army Intelligence) ਨੇ ਜਾਂਚ ਤੋਂ ਬਾਅਦ ਪੋਸਟਮੈਨ ਨੂੰ ਜੇਲ ਭੇਜ ਦਿੱਤਾ ਹੈ।

ਪਾਕਿ ਮਹਿਲਾ ਏਜੰਟ
ਪਾਕਿ ਮਹਿਲਾ ਏਜੰਟ

By

Published : Sep 18, 2021, 5:16 PM IST

ਜੈਪੁਰ: ਤਕਰੀਬਨ 8 ਦਿਨ ਪਹਿਲਾਂ ਪੁਲਿਸ ਇੰਟੈਲੀਜੈਂਸ (Police Intelligence) ਨੇ ਜਾਸੂਸੀ ਦੇ ਦੋਸ਼ ਵਿਚ ਰੇਲਵੇ ਡਾਕ ਸੇਵਾ (Railway Postal Service) ਜੈਪੁਰ ਦੇ ਇਕ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਡਾਕ ਵਿਭਾਗ ਨੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜੈਪੁਰ ਸਥਿਤ ਰੇਲਵੇ ਡਾਕ ਸੇਵਾ ਦੇ ਐੱਮ.ਟੀ.ਐੱਸ. ਮੁਲਾਜ਼ਮ ਭਰਤ ਬਾਵਰੀ ਨੂੰ 10 ਸਤੰਬਰ ਨੂੰ ਇੰਟੈਲੀਜੈਂਸ ਨੇ ਗ੍ਰਿਫਤਾਰ ਕੀਤਾ ਸੀ।

ਦਰਅਸਲ ਭਰਤ ਬਾਵਰੀ ਹਨੀ ਟ੍ਰੈਪ (Bawri Honey Trap) ਵਿਚ ਫਸ ਕੇ ਪਾਕਿਸਤਾਨੀ ਗੁਪਤ ਏਜੰਸੀ (Pakistani intelligence agency) ਦੀ ਮਹਿਲਾ ਏਜੰਟ ਨੂੰ ਭਾਰਤੀ ਫੌਜ ਦੇ ਮਹੱਤਵਪੂਰਨ ਗੁਪਤ ਦਸਤਾਵੇਜ਼ ਦੀ ਤਸਵੀਰ ਖਿੱਚ ਕੇ ਵ੍ਹਾਟਸਐਪ ਰਾਹੀਂ ਭੇਜਦਾ ਸੀ। ਗ੍ਰਿਫਤਾਰੀ ਦੇ ਤਕਰੀਬਨ 8 ਦਿਨ ਬਾਅਦ ਡਾਕ ਵਿਭਾਗ ਨੇ ਭਰਤ ਬਾਵਰੀ ਨੂੰ ਵਿਭਾਗ ਵਿਚੋਂ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਪੂਰੀ ਤਰ੍ਹਾਂ ਆਪਣੇ ਮਾਇਆ ਜਾਲ ਵਿਚ ਫਸਾ ਕੇ ਆਰਮੀ ਦੀਆਂ ਚਿੱਠੀਆਂ ਦੀਆਂ ਤਸਵੀਰਾਂ ਭੇਜਣ ਲਈ ਕਿਹਾ ਤਾਂ ਮੁਲਜ਼ਮ ਚੋਰੀ ਗੁਪਤ ਡਾਕ ਚਿੱਠੀਆਂ ਦੇ ਲਿਫਾਫੇ ਖੋਲ ਕੇ ਚਿੱਠੀਆਂ ਦੀਆਂ ਤਸਵੀਰਾਂ ਖਿੱਚ ਕੇ ਵ੍ਹਾਟਸਐਪ ਰਾਹੀਂ ਭੇਜਣ ਲੱਗਾ।

ਮੁਲਜ਼ਮ ਦੇ ਫੋਨ ਦੀ ਅਸਲ ਜਾਂਚ ਵਿਚ ਉਪਰੋਕਤ ਤੱਥਾਂ ਦੀ ਪੁਸ਼ਟੀ ਹੋਣ 'ਤੇ ਮੁਲਜ਼ਮ ਵਿਰੁੱਧ ਸ਼ਾਸਕੀ ਗੁਪਤ ਗੱਲ ਐਕਟ 1923 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਪੁੱਛਗਿੱਛ 'ਤੇ ਇਥੇ ਵੀ ਦੱਸਿਆ ਹੈ ਕਿ ਮਹਿਲਾ ਮਿੱਤਰ ਦੇ ਚਾਹੁਣ 'ਤੇ ਆਪਣੀ ਖੁਦ ਦੇ ਨਾਂ ਦੀ ਇਕ ਸਿਮ ਦੇ ਮੋਬਾਇਲ ਨੰਬਰ ਅਤੇ ਵ੍ਹਾਟਸਐਪ ਲਈ ਓ.ਟੀ.ਪੀ. ਵੀ ਸ਼ੇਅਰ ਕਰ ਦਿੱਤਾ ਤਾਂ ਜੋ ਭਾਰਤੀ ਨੰਬਰ ਵਿਚ ਪਾਕਿ ਮਹਿਲਾ ਏਜੰਟ ਹੋਰ ਨਾਂ ਨਾਲ ਵਰਤੋਂ ਕਰ ਕੇ ਹੋਰ ਲੋਕਾਂ ਅਤੇ ਆਰਮੀ ਦੇ ਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਸਕੇ।

ਦੱਸ ਦਈਏ ਕਿ ਮੁਲਜ਼ਮ ਭਰਤ ਨੂੰ 11 ਸਤੰਬਰ ਨੂੰ ਮੈਟ੍ਰੋਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਡੂੰਘੀ ਜਾਂਚ ਨੂੰ ਦੇਖਦੇ ਹੋਏ ਮੁਲਜ਼ਮ ਜਾਸੂਸ ਨੂੰ ਅਦਾਲਤ ਨੇ 13 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਉਮੇਸ਼ ਮਿਸ਼ਰਾ ਮੁਤਾਬਕ ਮੁਲਜ਼ਮ ਨੇ ਭਰਤ ਗੋਦਾਰਾ ਦੇ ਨਾਂ ਨਾਲ ਆਪਣੀ ਫੇਸਬੁੱਕ ਆਈ.ਡੀ. ਬਣਾਈ ਹੋਈ ਸੀ। 6 ਮਹੀਨੇ ਪਹਿਲਾਂ ਮੁਲਜ਼ਮ ਦੇ ਫੇਸਬੁੱਕ ਮੈਸੇਂਜਰ 'ਤੇ ਛਦਮ ਨਾਂ ਦੀ ਮਹਿਲਾ ਪਾਕਿਸਤਾਨੀ ਖੁਫੀਆ ਏਜੰਟ ਦਾ ਮੈਸੇਜ ਆਇਆ ਸੀ। ਜਿਸ ਮਗਰੋਂ ਮੁਲਜ਼ਮ ਉਕਤ ਮਹਿਲਾ ਏਜੰਟ ਨਾਲ ਵ੍ਹਾਟਸਐਪ 'ਤੇ ਵਾਇਸ ਕਾਲ ਅਤੇ ਵੀਡੀਓ ਕਾਲ ਰਾਹੀਂ ਗੱਲ ਕਰਨ ਲੱਗਾ।

ਮੁਲਜ਼ਮ ਨੇ ਡਲੀਟ ਕੀਤਾ ਸੀ ਡਾਟਾ ਅਤੇ ਚੈਟ

ਮਹਿਲਾ ਏਜੰਟ ਨੇ ਮੁਲਜ਼ਮ ਨੂੰ ਹਨੀਟ੍ਰੈਪ ਵਿਚ ਫਸਾ ਕੇ ਭਾਰਤੀ ਫੌਜ ਨਾਲ ਸਬੰਧਿਤ ਰੇਲਵੇ ਡਾਕ ਦਫਤਰ ਵਿਚ ਆਉਣ ਵਾਲੀ ਡਾਕ ਸਾਮਰਿਕ ਮਹੱਤਵ ਦੇ ਦਸਤਾਵੇਜ਼ਾਂ ਦੀ ਸੂਚਨਾ ਲਿਜਾ ਰਹੀ ਸੀ। ਮੁਲਜ਼ਮ ਦੇ ਕਬਜ਼ੇ ਤੋਂ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਸ਼ਾਤਰ ਕਿਸਮ ਦਾ ਹੈ। ਉਸ ਨੇ ਆਪਣੀ ਮੋਬਾਇਲ ਫੋਨ ਚੈਟ ਡਿਲੀਟ ਕਰ ਦਿੰਦਾ ਸੀ। ਇੰਟੈਲੀਜੈਂਸ ਟੀਮ ਨੇ ਮੋਬਾਇਲ ਫੋਨਾਂ ਦਾ ਤਕਨੀਕੀ ਪ੍ਰੀਖਣ ਕਰਵਾ ਕੇ ਬਹੁਤ ਸਾਰਾ ਡਲੀਟ ਕੀਤਾ ਹੋਇਆ ਅਤੇ ਚੈਟ ਰਿਕਵਰ ਕੀਤੀ ਹੈ।

ਨਰਹੜ ਆਰਮੀ ਏਰੀਆ ਤੋਂ ਵੀ ਇਕ ਜਾਸੂਸ ਹੋਇਆ ਸੀ ਗ੍ਰਿਫਤਾਰ

ਉਥੇ ਹੀ ਰਾਜਸਥਾਨ ਇੰਟੈਲੀਜੈਂਸ ਨੇ 12 ਸਤੰਬਰ ਨੂੰ ਝੁੰਝਨੂ ਦੇ ਨਰਹੜ ਆਰਮੀ ਏਰੀਆ ਤੋਂ ਵੀ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਪੂਰੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਨਰਹੜ ਆਰਮੀ ਏਰੀਆ ਵਿਚ ਇੰਡੇਨ ਗੈਸ ਏਜੰਸੀ ਦੇ ਸੰਚਾਲਕ ਸੰਦੀਪ ਕੁਮਾਰ (30) ਨੂੰ 12 ਸਤੰਬਰ ਨੂੰ ਸਟੇਟ ਇੰਟੈਲੀਜੈਂਸ ਅਤੇ ਮਿਲਟਰੀ ਇੰਟੈਲੀਜੈਂਸ ਦੱਖਣੀ ਕਮਾਨ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨਾ ਸ਼ੁਰੂ ਕੀਤਾ ਸੀ।

ਪੁੱਛਗਿਛ ਦੌਰਾਨ ਸੰਦੀਪ ਕੁਮਾਰ ਨੇ ਪਾਕਿਸਤਾਨੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਸੰਪਰਕ ਵਿਚ ਹੋਣ ਅਤੇ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਣ ਦੀ ਗੱਲ ਕਬੂਲ ਕੀਤੀ। ਜਿਸ 'ਤੇ ਸੰਦੀਪ ਕੁਮਾਰ ਨੂੰ ਸ਼ਾਸਕੀ ਗੁਪਤ ਗੱਲ ਐਕਟ 1923 ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਏ.ਡੀ.ਜੀ. ਇੰਟੈਲੀਜੈਂਸ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਪਾਕਿ ਜਾਸੂਸ ਸੰਦੀਪ ਕੁਮਾਰ ਤੋਂ ਜੁਲਾਈ 2021 ਵਿਚ ਪਾਕਿ ਹੈਂਡਲਿੰਗ ਅਫਸਰ ਨੇ ਮੋਬਾਇਲ 'ਤੇ ਫੋਨ ਕਰ ਕੇ ਆਰਮੀ ਕੈਂਪ ਨਰਹੜ ਦੇ ਫੋਟੋਗ੍ਰਾਫ ਅਤੇ ਸੰਵੇਦਨਸ਼ੀਲ ਗੁਪਤ ਸੂਚਨਾਵਾਂ ਮੰਗੀਆਂ।

ਪੈਸਿਆਂ ਦੇ ਲਾਲਚ ਵਿਚ ਆ ਕੇ ਸੰਦੀਪ ਕੁਮਾਰ ਨੇ ਆਪਣੇ ਬੈਂਕ ਖਾਤੇ ਦੀ ਸਾਰੀ ਜਾਣਕਾਰੀ ਪਾਕਿ ਹੈਂਡਲਿੰਗ ਅਫਸਰ ਨੂੰ ਵ੍ਹਾਟਸਐਪ ਰਾਹੀਂ ਸੈਂਡ ਕੀਤੀ। ਇਸ ਦੇ ਨਾਲ ਹੀ ਨਰਹੜ ਆਰਮੀ ਏਰੀਆ ਨਾਲ ਜੁੜੀ ਹੋਈ ਗੁਪਤ ਜਾਣਕਾਰੀ ਵੀ ਵ੍ਹਾਟਸਐਪ ਦੇ ਜ਼ਰੀਏ ਪਾਕਿ ਹੈਂਡਲਿੰਗ ਅਫਸਰ ਨੂੰ ਸੈਂਟ ਕੀਤੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਉਸ ਦੇ ਫੋਨ ਨੂੰ ਸੀਜ਼ ਕੀਤਾ ਹੈ। ਕਾਰਵਾਈ ਵਿਚ ਰਾਜਸਥਾਨ ਇੰਟੈਲੀਜੈਂਸ ਦੀ ਸਪੈਸ਼ਲ ਬ੍ਰਾਂਚ ਦੀ ਕਾਰਵਾਈ ਜਾਰੀ ਹੈ।

ਸਬ ਇੰਸਪੈਕਟਰ ਦੀ ਦੇਣ ਵਾਲਾ ਸੀ ਪ੍ਰੀਖਿਆ

ਪੁਲਿਸ ਵਿਚ ਭਰਤੀ ਹੋਣ ਦਾ ਸਪਨਾ ਦੇਖਣ ਵਾਲਾ ਗ੍ਰਿਫਤਾਰ ਸ਼ੱਕੀ ਜਾਸੂਸ ਸੰਦੀਪ ਸਬ ਇੰਸਪੈਕਟਰ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਹਾਲ ਹੀ ਵਿਚ ਹੋਈ ਪ੍ਰੀਖਿਆ ਵਿਚ ਬੈਠਣ ਵਾਲਾ ਵੀ ਸੀ ਪਰ ਉਸ ਤੋਂ ਪਹਿਲਾਂ ਹੀ ਉਹ 12 ਸਤੰਬਰ ਨੂੰ ਇੰਟੈਲੀਜੈਂਸ ਦੇ ਹੱਥੇ ਚੜ੍ਹ ਗਿਆ। ਮੁਲਜ਼ਮ ਦੇ ਆਈਫੋਨ ਅਤੇ ਸੋਸ਼ਲ ਮੀਡੀਆ ਅਕਾਉਂਟ ਨੂੰ ਇੰਟੈਲੀਜੈਂਸ ਦੀ ਟੀਮ ਚੈੱਕ ਕਰ ਰਹੀ ਹੈ। ਇੰਟੈਲੀਜੈਂਸ ਵਲੋਂ ਪੁੱਛਗਿੱਛ ਕਰਨ 'ਤੇ ਕੋਈ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਫਿਲਹਾਲ ਅਜੇ ਉਨ੍ਹਾਂ ਦਾ ਖੁਲਾਸਾ ਇੰਟੈਲੀਜੈਂਸ ਵਲੋਂ ਨਹੀਂ ਕੀਤਾ ਗਿਆ ਹੈ।

ਭਰਾ ਪੁਲਿਸ ਵਿਚ ਕਾਂਸਟੇਬਲ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਸੂਸ ਸੰਦੀਪ ਦਾ ਭਰਾ ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰ ਰਿਹਾ ਹੈ। ਜੈਪੁਰ ਵਿਚ ਡਰਾਈਵਰ ਦੇ ਅਹੁਦੇ 'ਤੇ ਪੋਸਟਡ ਹੈ। ਸ਼ੱਕੀ ਜਾਸੂਸ ਸੰਦੀਪ ਦੇ ਖਾਤੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 10 ਹਜ਼ਾਰ ਰੁਪਏ ਆਈ.ਐੱਮ.ਪੀ.ਐੱਸ. ਰਾਹੀਂ ਟਰਾਂਸਫਰ ਕੀਤੇ ਗਏ ਸਨ। ਜਿਸ ਦਾ ਸੰਤੋਖਜਨਤਕ ਜਵਾਬ ਸੰਦੀਪ ਨਹੀਂ ਦੇ ਸਕਿਆ। ਸੰਦੀਪ ਐਮ.ਕੌਮ ਤੱਕ ਪੜ੍ਹਿਆ ਹੋਇਆ ਹੈ ਅਤੇ ਗੈਸ ਏਜੰਸੀ ਚਲਾਉਂਦਾ ਹੈ।

ਇਹ ਵੀ ਪੜ੍ਹੋ-ਭਾਜਪਾ ਨੂੰ ਝਟਕਾ, ਬਾਬੁਲ ਸੁਪ੍ਰਿਓ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ

ABOUT THE AUTHOR

...view details