ਪੰਜਾਬ

punjab

ਗੁਜਰਾਤ ਦੇ ਜੂਨਾਗੜ੍ਹ 'ਚ ਵੱਡਾ ਹਾਦਸਾ, ਦੋ ਮੰਜ਼ਿਲਾ ਇਮਾਰਤ ਡਿੱਗੀ, ਮਲਬੇ 'ਚ ਫਸੇ ਕਈ ਲੋਕ

By

Published : Jul 24, 2023, 6:13 PM IST

ਖਬਰ ਗੁਜਰਾਤ ਦੇ ਜੂਨਾਗੜ੍ਹ ਤੋਂ ਆ ਰਹੀ ਹੈ। ਜੂਨਾਗੜ੍ਹ 'ਚ ਦੋ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਇਮਾਰਤ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਮਾਰਤ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਗੁਜਰਾਤ ਦੇ ਜੂਨਾਗੜ੍ਹ 'ਚ ਵੱਡਾ ਹਾਦਸਾ, ਦੋ ਮੰਜ਼ਿਲਾ ਇਮਾਰਤ ਡਿੱਗੀ, ਮਲਬੇ 'ਚ ਫਸੇ ਕਈ ਲੋਕ
ਗੁਜਰਾਤ ਦੇ ਜੂਨਾਗੜ੍ਹ 'ਚ ਵੱਡਾ ਹਾਦਸਾ, ਦੋ ਮੰਜ਼ਿਲਾ ਇਮਾਰਤ ਡਿੱਗੀ, ਮਲਬੇ 'ਚ ਫਸੇ ਕਈ ਲੋਕ

ਗੁਜਰਾਤ: ਜੂਨਾਗੜ੍ਹ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਬਜ਼ੀ ਮੰਡੀ ਨੇੜੇ ਕੱਦਿਆਵਾਲ ਇਲਾਕੇ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਰੌਲਾ ਸੁਣ ਕੇ ਸਾਰੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ। ਇਮਾਰਤ ਦੇ ਹੇਠਲੇ ਹਿੱਸੇ ਵਿੱਚ ਦੁਕਾਨਾਂ ਸਨ। ਨੇੜੇ ਹੀ ਸਬਜ਼ੀ ਮੰਡੀ ਹੈ। ਇੱਥੇ ਹਮੇਸ਼ਾ ਭੀੜ ਰਹਿੰਦੀ ਹੈ। ਇਸ ਹਾਦਸੇ 'ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਲਬੇ ਹੇਠਾਂ 10-15 ਲੋਕ ਦੱਬੇ ਹੋ ਸਕਦੇ ਹਨ।

ਜੂਨਾਗੜ੍ਹ 'ਚ ਇਕ ਦਿਨ 'ਚ 10 ਇੰਚ ਮੀਂਹ: ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਮੀਂਹ ਪਿਆ। ਇਸ ਨਾਲ ਸ਼ਹਿਰੀ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਕਈ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਾਰੇ ਪਿੰਡ ਟਾਪੂ ਬਣ ਗਏ। ਨਵਸਾਰੀ ਅਤੇ ਜੂਨਾਗੜ੍ਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਜੂਨਾਗੜ੍ਹ 'ਚ ਸ਼ਨੀਵਾਰ ਨੂੰ 10 ਇੰਚ ਮੀਂਹ ਪਿਆ। ਕਈ ਇਲਾਕਿਆਂ 'ਚ ਸੈਂਕੜੇ ਘਰ ਢਹਿ ਗਏ। ਲੋਕਾਂ ਦੇ ਘਰ ਬਰਬਾਦ ਹੋ ਗਏ।

ਸੀਐਮ ਭੂਪੇਂਦਰ ਨੂੰ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ: ਜੂਨਾਗੜ੍ਹ ਵਿੱਚ ਮੀਂਹ ਅਤੇ ਹੜ੍ਹ ਦੀ ਸਥਿਤੀ ਕਾਰਨ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਰਾਜਕੋਟ ਵਿੱਚ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰਨੇ ਪਏ। ਜੂਨਾਗੜ੍ਹ ਤੋਂ ਕਰੀਬ 3,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਨੌ ਟੀਮਾਂ ਸਭ ਤੋਂ ਪ੍ਰਭਾਵਤ ਖੇਤਰਾਂ ਵਿੱਚ ਭੇਜੀਆਂ ਗਈਆਂ ਹਨ।

ABOUT THE AUTHOR

...view details