ਪੰਜਾਬ

punjab

ਰਾਜਸਥਾਨ ਦੇ ਸਾਬਕਾ ਸੀਐਮ ਜਗਨਨਾਥ ਪਹਾੜੀਆ ਦੀ ਕੋਵਿਡ ਨਾਲ ਹੋਈ ਮੌਤ

By

Published : May 20, 2021, 7:47 AM IST

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਬੁੱਧਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ। ਰਾਜ ਸਰਕਾਰ ਨੇ ਉਨ੍ਹਾਂ ਦੀ ਮੌਤ ‘ਤੇ ਇਕ ਦਿਨ ਦੇ ਰਾਜ ਸੋਗ ਦਾ ਐਲਾਨ ਕੀਤਾ ਹੈ।

ਫ਼ੋਟੋ
ਫ਼ੋਟੋ

ਜੈਪੁਰ: ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਬੁੱਧਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ। ਰਾਜ ਸਰਕਾਰ ਨੇ ਉਨ੍ਹਾਂ ਦੀ ਮੌਤ ‘ਤੇ ਇਕ ਦਿਨ ਦੇ ਰਾਜ ਸੋਗ ਦਾ ਐਲਾਨ ਕੀਤਾ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਹਾੜੀਆ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਗਹਿਲੋਤ ਨੇ ਟਵੀਟ ਕੀਤਾ, ‘ਰਾਜ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਪਹਾੜੀਆ ਨੇ ਲੰਮੇ ਸਮੇਂ ਤੱਕ ਮੁੱਖ ਮੰਤਰੀ, ਰਾਜਪਾਲ ਅਤੇ ਕੇਂਦਰੀ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ, ਉਹ ਦੇਸ਼ ਦੇ ਸੀਨੀਅਰ ਨੇਤਾਵਾਂ ਵਿੱਚ ਸ਼ਾਮਲ ਸਨ।

ਉਨ੍ਹਾਂ ਨੇ ਲਿਖਿਆ, ‘ਪਹਾੜੀਆ ਸਾਡੇ ਵਿਚਾਲੇਓ ਕੋਰੋਨਾ ਕਾਰਨ ਚਲੇ ਗਏ ਹਨ, ਉਨ੍ਹਾਂ ਦੇ ਦੇਹਾਂਤ ਤੋਂ ਮੈਨੂੰ ਬਹੁਤ ਦੁਖ ਪਹੁੰਚਿਆ ਹੈ। ਸ਼ੁਰੂ ਤੋਂ ਹੀ ਉਨ੍ਹਾਂ ਦਾ ਮੇਰੇ ਨਾਲ ਬਹੁਤ ਪਿਆਰ ਸੀ, ਉਨ੍ਹਾਂ ਦੇ ਜਾਨ ਨਾਲ ਮੈਨੂੰ ਵਿਅਕਤੀਗਤ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:ਰਾਜਸਥਾਨ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆਂ ਮਹਾਂਮਾਰੀ

ਸੀ.ਐਮ. ਗਹਿਲੋਤ ਨੇ ਵੀਰਵਾਰ ਦੁਪਹਿਰ 12 ਵਜੇ ਰਾਜ ਮੰਤਰੀ ਪ੍ਰੀਸ਼ਦ ਦੀ ਇਕ ਮੀਟਿੰਗ ਸੱਦੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਮੌਤ ‘ਤੇ ਸੋਗ ਵਿਅਕਤ ਹੋਵੇਗਾ।

ਪਹਾੜੀਆ ਦੇ ਸਨਮਾਨ ਵਿੱਚ ਇੱਕ ਦਿਨ ਦਾ ਰਾਜ ਸੋਗ ਰਹੇਗਾ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਸਾਡੇ ਸਾਰੇ ਸਰਕਾਰੀ ਦਫਤਰਾਂ ਵਿੱਚ 20 ਮਈ ਨੂੰ ਛੁੱਟੀ ਰਹੇਗੀ। ਪਹਾੜੀਆ ਦਾ ਸਸਕਾਰ ਰਾਜ ਸਨਮਾਨਾਂ ਨਾਲ ਕੀਤਾ ਜਾਵੇਗਾ।

ਪਹਾੜੀਆ ਰਾਜਸਥਾਨ ਦੇ ਪਹਿਲੇ ਦਲਿਤ ਮੁੱਖ ਮੰਤਰੀ ਸਨ

ਜਗਨਨਾਥ ਪਹਾੜੀਆ ਦਾ ਜਨਮ 15 ਜਨਵਰੀ, 1932 ਨੂੰ ਭਰਤਪੁਰ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਹ 6 ਜੂਨ 1980 ਤੋਂ 14 ਜੁਲਾਈ 1981 ਤੱਕ ਰਾਜਸਥਾਨ ਦੇ ਮੁੱਖ ਮੰਤਰੀ ਰਹੇ। ਪਹਾੜੀਆ ਰਾਜਸਥਾਨ ਦੇ ਪਹਿਲੇ ਦਲਿਤ ਮੁੱਖ ਮੰਤਰੀ ਸਨ।

ਕਾਂਗਰਸੀ ਨੇਤਾ ਜਗਨਨਾਥ ਪਹਾੜੀਆ ਹਰਿਆਣਾ ਅਤੇ ਬਿਹਾਰ ਦੇ ਰਾਜਪਾਲ ਵੀ ਸਨ।

ABOUT THE AUTHOR

...view details